4 C
Vancouver
Wednesday, December 4, 2024

ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਰੋਕਣ ਲਈ ਨਵੀਆਂ ਯੋਜਨਾਵਾਂ ਦਾ ਐਲਾਨ

 

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਸੂਬੇ ਵਿਚ ਨਸ਼ਿਆਂ ਦੀ ਓਵਰਡੋਜ਼ ਦੇ ਸੰਕਟ ਨੂੰ ਲੈ ਕੇ ਇਕ ਨਵਾਂ ਦ੍ਰਿਸ਼ਟਿਕੋਣ ਪੇਸ਼ ਕੀਤਾ ਹੈ। ਓਸਬੋਰਨ ਦਾ ਹਾਲੀਆ ‘ਚ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਮੁੱਖ ਟਾਰਗੇਟ ਇਲਾਜ ਲਈ ਬੈਡਾਂ ਦੀ ਸਥਾਪਨਾ ਅਤੇ ਨਸ਼ੇ ਨਾਲ ਜੁੜੇ ਮੌਤਾਂ ਨੂੰ ਘਟਾਉਣਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਹੈ ਜਦੋਂ ਡੇਵਿਡ ਏਬੀ ਦੀ ਸਰਕਾਰ ਨੇ ਮਾਨਸਿਕ ਸਿਹਤ ਅਤੇ ਐਡਿਕਸ਼ਨਜ਼ ਦੇ ਵੱਖਰੇ ਮੰਤਰੀ ਮੰਡਲ ਨੂੰ ਖਤਮ ਕਰਕੇ ਸਿਹਤ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਦਿੱਤਾ ਹੈ।
ਜੋਸੀ ਓਸਬੋਰਨ ਨੇ ਕਿਹਾ ਕਿ 2017 ਵਿੱਚ ਸਥਾਪਿਤ ਕੀਤੀ ਗਈ ਮਾਨਸਿਕ ਸਿਹਤ ਅਤੇ ਐਡਿਕਸ਼ਨਜ਼ ਮੰਤਰੀ ਮੰਡਲ ਕੁਝ ਪ੍ਰਭਾਵੀ ਸਿੱਧ ਨਹੀਂ ਹੋ ਸਕਿਆ, ਜਿਸ ਲਈ ਇਸ ਨੂੰ ਸਿਹਤ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨਾ ਸੰਪੂਰਨ ਰੂਪ ਵਿੱਚ ਲਾਭਕਾਰੀ ਹੈ। ਹੁਣ ਸਰਕਾਰ ਇੱਕ ਅਜਿਹੀ ਪੋਜ਼ੀਸ਼ਨ ਵਿੱਚ ਹੈ ਜਿਸ ਤੋਂ ਜਲਦੀ ਕਾਰਵਾਈਆਂ ਅਤੇ ਫੈਸਲੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ “ਹਾਲਾਤ ਬਿਲਕੁਲ ਬਿਲਕੁਲ ਸਹੀ ਹਨ, ਅਤੇ ਸਾਡੇ ਲਈ ਸਰਕਾਰੀ ਕੋਸ਼ਿਸ਼ਾਂ ਨੂੰ ਇਕੱਠਾ ਕਰਕੇ ਨਵੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਸਮਾਂ ਆ ਗਿਆ ਹੈ।” ਬ੍ਰਿਟਿਸ਼ ਕੋਲੰਬੀਆ ਕੋਰੋਨਰ ਸਰਵਿਸ ਨੇ ਐਲਾਨ ਕੀਤਾ ਹੈ ਕਿ 2024 ਵਿੱਚ ਹੁਣ ਤੱਕ 1,749 ਲੋਕ ਨਸ਼ੇ ਦੀ ਓਵਰਡੋਜ਼ ਨਾਲ ਮਾਰੇ ਜਾ ਚੁੱਕੇ, ਜਦਕਿ ਪਿਛਲੇ ਸਾਲ ਇਹ ਅੰਕੜਾ 2,551 ਸੀ। ਕੈਨੇਡਾ ਦੇ ਨਸ਼ਾ ਨੀਤੀ ਵਕਾਲਤ ਅਤੇ ਗਰੁੱਪਾਂ ਨੇ ਸਰਕਾਰ ਨੂੰ ਸੁਰੱਖਿਅਤ ਸਪਲਾਈ ਅਤੇ ਨਸ਼ੇ ਦੇ ਡੀਕ੍ਰਿਮਿਨਲਾਈਜੇਸ਼ਨ ਨੀਤੀ ਵਿੱਚ ਵਧੇਰੇ ਸਮਰਥਨ ਦੀ ਅਪੀਲ ਕੀਤੀ ਹੈ। ਡੀਜੇ ਲਾਰਕਿਨ, ਕੈਨੇਡਾ ਡ੍ਰੱਗ ਪਾਲਿਸੀ ਕੋਲੀਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਮਾਨਸਿਕ ਸਿਹਤ ਅਤੇ ਐਡਿਕਸ਼ਨਜ਼ ਮੰਤਰੀ ਮੰਡਲ ਨੂੰ ਖਤਮ ਕਰਨਾ ਸਰਕਾਰ ਲਈ ਉਚਿਤ ਕਦਮ ਸੀ, ਪਰ ਇਹ ਸਮੱਸਿਆਵਾਂ ਦਾ ਪੂਰੀ ਤਰ੍ਹਾਂ ਹੱਲ ਨਹੀਂ । This report was written by Simranjit Singh as part of the Local Journalism Initiative.

Related Articles

Latest Articles