ਸਾਨੂੰ ਸਿਰਫ਼ $130,000 ਹੀ ਮਿਲੇ : ਪੀ.ਐਨ.ਈ. ਅਧਿਕਾਰੀ
ਸਰੀ, (ਸਿਮਰਨਜੀਤ ਸਿੰਘ): ਮੈਟਰੋ ਵੈਨਕੂਵਰ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਜੈਰੀ ਡੋਬਰੋਵੋਲਨੀ ਦੀ ਪਿਛਲੇ ਹਫ਼ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਪੀ.ਐਨ.ਈ. (ਪੈਸਿਫਿਕ ਨੈਸ਼ਨਲ ਐਕਗਜ਼ੀਬਿਸ਼ਨ) ਦੇ ਇੱਕ ਬੁਲਾਰੇ ਨੇ ਖਾਸ ਤੌਰ ‘ਤੇ ਇਸ ਗੱਲ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ।
ਮੈਟਰੋ ਵੈਨਕੂਵਰ ਨੇ ਸਾਲਾਨਾ ਪੀ.ਐਨ.ਈ. ਵਿੱਚ ਆਪਣੇ ਮੈਟਰੋ ਵੈਨਕੂਵਰ ਐਕਗਜ਼ੀਬਿਸ਼ਨ ਲਈ ਲੱਗਭਗ $580,000 ਖਰਚੇ ਕੀਤੇ ਇਹ ਜਾਣਕਾਰੀ ਬੀਤੇ ਦਿਨੀਂ ਡੋਬਰੋਵੋਲਨੀ ਨੇ ਬੋਰਡ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਸੂਚਨਾ ਦੀ ਬਹੁਤ ਚਰਚਾ ਹੋਈ।
ਪੀਐਨਈ ਦੀ ਬੁਲਾਰੇ ਲੌਰਾ ਬੈਲੇਂਸ ਨੇ ਇਸ ਮੁੱਦੇ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮੈਟਰੋ ਵੈਨਕੂਵਰ ਨੇ $580,000 ਦਾ ਖਰਚਾ ਪੀਐਨਈ ਨੂੰ ਨਹੀਂ ਦਿੱਤਾ, ਸਗੋਂ ਉਸਨੇ $130,000 ਹੀ ਪੀਐਨਈ ਲਈ ਖਰਚੇ ਅਤੇ ਇਸ ਨਾਲ ਸਬੰਧਿਤ ਹੋਰ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਮੀਡੀਆ ਨੂੰ ਵੀ ਬੇਨਤੀ ਕੀਤੀ ਸੀ।
ਇਸ ਚਰਚਾ ਤੋਂ ਬਾਅਦ ਹੁਣ ਮੈਟਰੋ ਵੈਨਕੂਵਰ ਨੇ ਇਸ ਸਬੰਧੀ ਬਾਕੀ $450,000 ਖਰਚੇ ਦਾ ਵੇਰਵਾ ਸਾਂਝਾ ਕਰਦੇ ਹੋਏ ਦੱਸਿਆ ਕਿ $115,000 ਯੋਜਨਾ ਅਤੇ ਪ੍ਰਬੰਧਨ ਅਤੇ ਕੰਟਰੈਕਟ ਕੀਤੀ ਗਈ ਉਤਪਾਦਨ ਸੇਵਾਵਾਂ ‘ਤੇ ਖਰਚ ਕੀਤੇ ਗਏ । ਇਸ ਤੋਂ ਇਲਾਵਾ, $105,000 ਸਟਾਫਿੰਗ ਲਈ, $51,000 ਕਲਾਕਾਰਾਂ ਲਈ, $50,000 ਪ੍ਰੋਡਕਸ਼ਨ ਰੈਂਟਲ ਲਈ ਅਤੇ $44,000 ਮੰਚ ਉਤਪਾਦਨ ‘ਤੇ ਖਰਚ ਹੋਏ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਧੇਰੇ ਖਰਚਾਂ ਉਪਕਰਨ, ਸਪਲਾਈਜ਼, ਵਾਹਨਾਂ ਦੇ ਕਿਰਾਏ, ਪ੍ਰਸ਼ਾਸਨ ਅਤੇ ਵਾਈ-ਫਾਈ ਦੇ ਖਰਚੇ ਆਦਿ ਸ਼ਾਮਲ ਹਨ। ਪਰ ਹੁਣ ਜੋ ਟਿਕਟਾਂ ਵੇਚੀਆਂ ਗਈਆਂ ਸਨ ਉਸ ਬਾਰੇ ਹੋਰ ਪ੍ਰਸ਼ਨ ਉੱਠਾਏ ਜਾ ਰਹੇ ਹਨ।
ਮੈਟਰੋ ਵੈਨਕੂਵਰ ਦਾ ਕਹਿਣਾ ਹੈ ਕਿ 2024 ਵਿੱਚ ਉਸਦੇ ਪੀ.ਐਨ.ਈ. ਸਪਾਂਸਰਸ਼ਿਪ ਸਮਝੌਤੇ ਵਿੱਚ ਟਿਕਟਾਂ ਸ਼ਾਮਲ ਨਹੀਂ ਸਨ। ਹਾਲਾਂਕਿ 2022 ਅਤੇ 2023 ਵਿੱਚ ਉਸਦੇ ਸਪਾਂਸਰਸ਼ਿਪ ਪੈਕੇਜ ਵਿੱਚ ਇੱਕ ਸਮਾਰੋਹ ਬੂਥ ਦੀ ਵਿਵਸਥਾ ਸੀ, ਜਿਸ ਵਿੱਚ 24 ਲੋਕਾਂ ਤੱਕ ਦੀ ਸਮਰੱਥਾ ਸੀ।
ਹੁਣ ਇਹ ਸਭ ਤੋਂ ਵੱਡਾ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਟਿਕਟਾਂ ਕਿਸਨੇ ਵਰਤੀਆਂ? ਕਿਉਂਕਿ ਇਹ ਸੁਣਨ ਵਿੱਚ ਆਇਆ ਸੀ ਕਿ ਪੀਐਨਈ ਵਿੱਚ ਮੈਟਰੋ ਵੈਨਕੂਵਰ ਦਾ ਸਪਾਂਸਰਸ਼ਿਪ ਪੈਕੇਜ ਵਿੱਚ ਇਹ ਵਿਵਸਥਾ ਸ਼ਾਮਲ ਸੀ।
ਇਹ ਖਰਚਾਂ ਜਾਂ ਟਿਕਟਾਂ ਦਾ ਮਸਲਾ ਟੈਕਸਦਾਤਾ ਰਕਮ ਦੀ ਵਰਤੋਂ ਨਾਲ ਜੁੜਾ ਹੋਇਆ ਹੈ, ਇਸ ਲਈ ਇਨ੍ਹਾਂ ਖਰਚਾਂ ਅਤੇ ਬਾਕੀ ਖੇਤਰੀ ਜ਼ਿਲ੍ਹਾ ਦੇ ਬਜਟ ਨਾਲ ਸੰਬੰਧਤ ਸਵਾਲ ਉਠਦੇ ਰਹਿੰਦੇ ਹਨ। ਪੀਐਨਈ ਸਮਾਰੋਹ ਅਤੇ ਮੈਟਰੋ ਵੈਨਕੂਵਰ ਦੇ ਸਪਾਂਸਰਸ਼ਿਪ ਸਮਝੌਤੇ ਬਾਰੇ ਹੋਰ ਜਾਣਕਾਰੀ ਮਿਲਣ ਦੇ ਨਾਲ, ਇਹ ਪੂਰੀ ਤਰ੍ਹਾਂ ਸਪਸ਼ਟ ਹੋਵੇਗਾ ਕਿ ਇਹ ਸੰਸਥਾਵਾਂ ਲੋਕਾਂ ਦੇ ਖਰਚ ਦੀ ਵਰਤੋਂ ਕਿਵੇਂ ਕਰ ਰਹੀਆਂ ਹਨ। This report was written by Simranjit Singh as part of the Local Journalism Initiative.