-0.3 C
Vancouver
Saturday, January 18, 2025

ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਬਰਨਬੀ ਦੇ ਸਕੂਲਾਂ ਨੇ ਬਦਲੀ ਸਮਾਂ-ਸਾਰਣੀ

 

ਸਰੀ, (ਸਿਮਰਨਜੀਤ ਸਿੰਘ): ਬਰਨਬੀ ਸਕੂਲ ਜ਼ਿਲ੍ਹੇ ਨੇ ਵਧ ਰਹੀ ਵਿਦਿਆਰਥੀ ਸੰਖਿਆ ਕਾਰਨ ਚਾਰ ਹਾਈ ਸਕੂਲਾਂ ਵਿੱਚ ਨਵੀਆਂ ਸਮੇਂ-ਸਾਰਣੀਆਂ ਦੀ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਬਰਨਬੀ ਵਿੱਚ ਵਿਦਿਆਰਥੀਆਂ ਦੀ ਵਧਦੀ ਗਿਣਤੀ ਕਾਰਨ ਕਈ ਸਮੱਸਿਆਵਾਂ ਸਿਰ ਚੁੱਕ ਰਹੀ ਹੈ। ਇਸ ਤੋਂ ਪਹਿਲਾਂ ਇਹ ਮਾਮਲਾ ਸਰੀ ਵਿੱਚ ਜ਼ਿਆਦਾ ਵੇਖਣ ਨੂੰ ਮਿਲਦਾ ਸੀ, ਪਰ ਹੁਣ ਬਰਨਬੀ ਵਿੱਚ ਵੀ ਇਹ ਮੁੱਦਾ ਉੱਥੇ ਰਹਿਣ ਵਾਲੇ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਪਿਛਲੇ ਮਹੀਨੇ ਮਾਪੇ-ਵਲੋਂ ਨੂੰ ਭੇਜੇ ਈਮੇਲ ਰਾਹੀਂ, ਸਕੂਲ ਜ਼ਿਲ੍ਹੇ ਨੇ ਦੱਸਿਆ ਕਿ ਵਾਧੂ ਦਾਖ਼ਲਿਆਂ ਕਾਰਨ ਇਹ ਪਰਿਵਰਤਨ ਜ਼ਰੂਰੀ ਹੋ ਗਏ ਹਨ।
ਜ਼ਿਲ੍ਹੇ ਦੇ ਸੁਪਰਡੈਂਟ ਕਰੀਮ ਹਾਚਲਾਫ਼ ਨੇ ਬੁੱਧਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਨਵੀਆਂ ਸਮਾਂ-ਸਾਰਣੀਆਂ ਬਣਾਉਣ ਨਾਲ ਕਰੀਬ 10% ਵੱਧ ਸਮਰੱਥਾ ਬਣੇਗੀ।
“ਇਹ ਅਸਾਨ ਫੈਸਲਾ ਨਹੀਂ ਸੀ, ਪਰ ਇਹ ਜ਼ਰੂਰੀ ਸੀ। ਸਾਨੂੰ ਮੌਜੂਦਾ ਵਿਦਿਆਰਥੀਆਂ ਅਤੇ ਅਗਲੇ ਸਾਲ ਦੇ ਅੰਦਾਜ਼ੇ ਦੇ ਮੁਤਾਬਕ ਆਉਣ ਵਾਲੇ ਵਿਦਿਆਰਥੀਆਂ ਲਈ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।”
ਅਲਫ਼ਾ, ਬਰਨਬੀ ਸੈਂਟਰਲ, ਬਰਨਬੀ ਮਾਊਟਨ, ਅਤੇ ਮੌਸਕਰਾਪ ਸਕੈਂਡਰੀ ਸਕੂਲਾਂ ‘ਚ ਪੰਜ-ਬਲੌਕ ਸਮਾਂ-ਸਾਰਣੀ ਲਾਗੂ ਕੀਤੀ ਜਾਵੇਗੀ। ਇਹ ਪਰਿਵਰਤਨ ਅਗਲੇ ਸਾਲ ਸਤੰਬਰ ਤੋਂ ਸ਼ੁਰੂ ਹੋਣਗੇ। ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਕਲਾਸਾਂ ਅਤੇ ਸਿੱਖਿਆ ਦੀ ਗੁਣਵੱਤਾ ਦੀ ਪੁਸ਼ਟੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਬਰਨਾਬੀ ਨੌਰਥ ਸਕੈਂਡਰੀ ਸਕੂਲ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ ਕਿਉਂਕਿ ਵਿਸ਼ਲੇਸ਼ਣ ਦੌਰਾਨ ਉਹਨਾਂ ਨੇ ਇਸਦੀ ਲੋੜ ਨਹੀਂ ਦੇਖੀ।
ਇਹ ਪਰਿਵਰਤਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਹਨ ਕਿ ਵਿਦਿਆਰਥੀ ਨਾ ਸਿਰਫ਼ ਸਕੂਲਾਂ ਵਿਚ ਆਪਣਾ ਸਥਾਨ ਪਾ ਸਕਣ, ਬਲਕਿ ਸਿੱਖਿਆ ਦੀ ਗੁਣਵੱਤਾ ਵੀ ਕਾਇਮ ਰਹੇ। This report was written by Simranjit Singh as part of the Local Journalism Initiative.

Related Articles

Latest Articles