-0.3 C
Vancouver
Saturday, January 18, 2025

ਸਰਬੰਸਦਾਨੀਆ

 

ਤੇਰਾ ਭਾਣਾ ਵਰਤ ਰਿਹਾ
ਚਿੜੀਆਂ ਨੂੰ ਫਿਰ ਰੰਗਤ ਚੜ ਗਈ ਬਾਜਾਂ ਜੀ
ਛਿੜ ਪਈ ਦਾਸਤਾਂ ਫੇਰ ,ਖਾਲਸਾ ਰਾਜਾਂ ਦੀ
ਭੁੱਲਿਆ ਹੋਇਆ ਪੈਰ ,ਘਰਾਂ ਨੂੰ ਪਰਤ ਰਿਹਾ
ਇਹ ਬਾਜਾਂ ਵਾਲਿਆ ਤੇਰਾ,ਭਾਣਾ ਵਰਤ ਰਿਹਾ

ਲਹੇ ਦੁਪੱਟੇ ਮੁੜਕੇ ਸਿਰ ਤੇ ਸਜ ਗਏ ਆ
ਰੋਡੇ ਭੋਡੇ ਸਿਰ ਦਸਤਾਰਾਂ ਕੱਜ ਲਏ ਆ
ਢੋਲਾਂ ਦੀ ਥਾਂ ਫੇਰ ਨਗਾਰਾ ਖੜਕ ਰਿਹਾ
ਸਰਬੰਸਦਾਨੀਆ ਤੇਰਾ ਭਾਣਾ ਵਰਤ ਰਿਹਾ

ਸਿੱਖੀ ਵਾਲਾ ਫੁੱਲ ਮੁਰਝਾਇਆ, ਖਿਲ ਗਿਆ ਏ
ਲਗਦਾ ਮੁੜ ਜਰਨੈਲ ਕੌਮ ਨੂੰ, ਮਿਲ ਗਿਆ ਏ
ਦਿਲ ਨਲੂਏ ਦਾ ਸਿੱਖਾਂ ਦੇ ਵਿਚ ਧੜਕ ਪਿਆ
ਸਰਬੰਸਦਾਨੀਆ ਤੇਰਾ ਭਾਣਾ ਵਰਤ ਰਿਹਾ

ਜਦ ਤੱਕ ਸੂਰਜ ਧਰਤੀ, ਚੰਦ ਸੁਰਵਿਵੲ ਰਹੂ
ਡਾਣਸੀਵਾਲੀਆ ਖਾਲਸਾ ,ਪੰਥ ੳਲਿਵੲ ਰਹੂ
ਪੰਥ ਖਾਲਸਾ ਬਿਜਲੀ ਵਾਂਗੂ ਕੜਕ ਰਿਹਾ
ਰੋੜਾਂ ਵਾਂਗੂੰ ਅੱਖਾਂ ਦੇ ਵਿਚ ਰੜਕ ਰਿਹਾ
ਸਰਬੰਸਦਾਨੀ ਤੇਰਾ ਭਾਣਾ ਵਰਤ ਰਿਹਾ
ਲੇਖਕ : ਕੁਲਵੀਰ ਸਿੰਘ ਡਾਨਸੀਵਾਲ
ਸੰਪਰਕ : 778 863 2472

 

Related Articles

Latest Articles