ਪੁਲ ਡਿੱਗ ਪਏ ਗਈਆਂ ਧਸ ਸੜਕਾਂ,
ਉੱਚ ਇਮਾਰਤੀ ਢਹਿ ਜਾਲ ਗਿਆ।
ਥੰਮ੍ਹ ਹਿੱਲ ਗਏ ਛੱਤਾਂ ਢੇਰ ਹੋਈਆਂ,
ਕਾਰੋਬਾਰੀ ਹੋ ਕੰਗਾਲ ਗਿਆ॥
ਪੂਛ ਲੰਬੀ ਹੋ ਗਈ ਰਿਸ਼ਵਤਾਂ ਦੀ,
ਚੌੜਾ ਨਸ਼ਿਆਂ ਦਾ ਹੋ ਖਾਲ਼ ਗਿਆ।
ਪੇਪਰ ਥਾਂ ਥਾਂ ਹੋਈ ਲੀਕ ਜਾਂਦੇ,
ਹੋ ਚੁਫੇਰੇ ਬੁਰਾ ਹਾਲ ਗਿਆ।
ਗਈ ਨਿਕਲ ਫੂਕ ਦਾਅਵਿਆਂ ਦੀ,
ਝੂਠਾ ਸਾਬਤ ਪੈ ਦਲਾਲ ਗਿਆ।
ਭਾਰੂ ਪੈ ਮਹਿੰਗਾਈ ਗਈ ‘ਭਗਤਾ’,
ਰਹਿ ਖਾਣੋਂ ਹਰ ਕੋਈ ਦਾਲ਼ ਗਿਆ।
ਰੁੱਖ ਪੁੱਟ ਕੇ ਮੈਦਾਨ ਰੜੇ ਕੀਤੇ,
ਪਾਣੀ ਡੂੰਘਾ ਚਲਾ ਪਤਾਲ ਗਿਆ।
ਹੱਥੋਂ ਜਾਣਗੇ ਸਭ ਹੋ ਖਾਲੀ,
ਜਦ ਲੁੱਟਿਆ ਝੰਗ ਸਿਆਲ਼ ਗਿਆ।
ਲਿਖਤ : ਬਰਾੜ-ਭਗਤਾ ਭਾਈ ਕਾ, 001-604-751-1113