6.2 C
Vancouver
Sunday, November 24, 2024

ਮਾਂ ਬੋਲੀ

ਮੈਂ ਮਾਂ ਬੋਲੀ ਪੰਜਾਬ ਦੀ, ਇੱਕ ਗੱਲ ਸੁਣਾਵਾਂ …

ਸੀਨੇ ਦਰਦ ਹੰਢਾਇਆ, ਮੈਂ ਬਹੁਤ ਹੀ ਭਾਰਾ …

. ਇੱਕ ਸਮੇਂ ਸੀ ਮੈਂ, ਵਾਰਿਸ ਸ਼ਾਹ ਨੇ ਲਿਖੀ …

ਅੱਜ ਕੱਲ੍ਹ ਨਾ ਕਿਸੇ ਨੂੰ, ੳ ਅ ੲ ਦਿਖੀ …

ਏ. ਬੀ. ਸੀ. ਦਾ ਲੱਗਿਆ, ਹਰ ਪਾਸੇ ਮੇਲਾ …

ਅੰਗਰੇਜ਼ੀ ‘ਚ ਸਟੂਡੈਂਟ ਹੋ ਗਿਆ, ਜੋ ਸੀ ਚੇਲਾ …

ਇੱਥੇ ਬੋਲੇ ਨਾ ਕੋਈ ਹੁਣ, ਸਤਿ ਸ੍ਰੀ ਅਕਾਲ ਲੋਕੋ…

ਹੈਲੋ ਵੱਟਸਐਪ ਦੇ, ਦਿਖਦੇ ਹਰ ਪਾਸੇ ਲੋਗੋ …

ਹਿੰਦੀ ਉਰਦੂ ਨਾਲ ਸੀ, ਮੇਰੀ ਸਾਂਝ ਪੁਰਾਣੀ …

ਅੰਗਰੇਜ਼ੀ ਮੈਨੂੰ ਖਾ ਗਈ, ਖ਼ਤਮ ਹੋਈ ਜਵਾਨੀ …

ਬੁੱਢੀ ਮਾਂ ਕੋਈ ਪੁੱਛੇ ਨਾ, ਮੈਨੂੰ ਦਾਣਾ ਪਾਣੀ …

ਲੱਕੜਾਂ ਨੇੜੇ ਬੈਠ ਗਈ, ਮੈਂ ਹੋ ਨਿਮਾਣੀ …

ਗੁਰਾਂ ਨੇ ਹੱਥੀਂ ਖਡਾਇਆ, ਜਦ ਮੈਂ ਹੁੰਦੀ ਸੀ ਨਿੱਕੀ …

ਹਰ ਕੋਈ ਭੁੱਲਦਾ ਜਾ ਰਿਹਾ, ਗੁਰਾਂ ਦੀ ਦਿੱਤੀ ਸਿੱਖੀ …

ਲਿਖਾਰੀ ਬਣ ਬਹਿ ਗਿਆ, ਪਰ ਲਿਖਣਾ ਨਾ ਆਇਆ …

ਸ਼ੈਰੀ ਵੀ ਤਾਂ ਲੋਕੋ, ਨਾਲਾਇਕ ਪੁੱਤ ਕਹਿਲਾਇਆ …

ਗ਼ੱਦਾਰ ਨਿਕਲੇ ਮੇਰੇ ਆਪਣੇ, ਬਾਤ ਨਾ ਪੁੱਛੇ ਕੋਈ …

ਕਲਮ ਦੇ ਨਾਲ ਬੈਠ ਕੇ, ਮੈਂ ਬਹੁਤ ਹੀ ਰੋਈ …

ਲੇਖਕ : ਸੁਖਦੀਪ ਸਿੰਘ (ਸ਼ੈਰੀ)

Previous article
Next article

Related Articles

Latest Articles