ਵਾਸ਼ਿੰਗਟਨ : ਬੀਤੇ ਦਿਨੀਂ ਅਮਰੀਕਾ ਦੇ ਸੂਬੇ ਵਿਸਕਾਂਸਿਨ ਦੇ ਇਕ ਪ੍ਰਾਈਵੇਟ ਸਕੂਲ ‘ਚ 15 ਸਾਲਾ ਵਿਦਿਆਰਥੀ ਨੈਟਲੀ ਰਪਨੌ ਦੁਆਰਾ ਕੀਤੀ ਗਈ ਗੋਲੀਬਾਰੀ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਸ਼ੂਟਰ ਖੁਦ ਵੀ ਸ਼ਾਮਲ ਹੈ। ਇਸ ਘਟਨਾ ਵਿੱਚ ਕਈ ਹੋਰ ਵਿਦਿਆਰਥੀ ਅਤੇ ਸਟਾਫ ਮੈਂਬਰ ਵੀ ਜ਼ਖਮੀ ਹੋਏ ਹਨ।
ਇਹ ਹਾਦਸਾ ਮੈਡਿਸਨ ਦੇ ਅਬੰਡੈਂਟ ਲਾਈਫ ਕ੍ਰਿਸਚਨ ਸਕੂਲ ਵਿੱਚ ਵਾਪਰਿਆ, ਜੋ ਕਿ ਕੇ-12 ਤੱਕ ਦੀ ਪੜ੍ਹਾਈ ਵਾਲਾ ਸਕੂਲ ਹੈ ਅਤੇ ਇਸ ਵਿੱਚ ਲਗਭਗ 390 ਵਿਦਿਆਰਥੀ ਹਨ। ਮੈਡਿਸਨ ਪੁਲਿਸ ਮੁਖੀ ਸ਼ੌਨ ਬਾਰਨਸ ਨੇ ਪੁਸ਼ਟੀ ਕੀਤੀ ਕਿ ਇਹ ਹਮਲਾਵਰ ਸਕੂਲ ਦੀ ਵਿਦਿਆਰਥਣ ਸੀ। ਹਮਲੇ ਦੇ ਦੌਰਾਨ ਸੱਤ ਲੋਕ ਜ਼ਖਮੀ ਹੋਏ।
ਪੁਲਿਸ ਮੁਖੀ ਨੇ ਦੱਸਿਆ ਕਿ ਗੋਲੀਬਾਰੀ ਸਿਰਫ਼ ਇੱਕ ਖੇਤਰ ਵਿੱਚ ਹੀ ਹੋਈ ਅਤੇ ਸ਼ੂਟਰ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਮੈਡਿਸਨ ਪੁਲਿਸ ਨੇ ਦੱਸਿਆ ਕਿ ਸਵੇਰ 11 ਵਜੇ ਤੋਂ ਪਹਿਲਾਂ ਘਟਨਾ ਦੀ ਸੂਚਨਾ ਮਿਲੀ। ਸਟਾਫ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ। ਇਸ ਹਮਲੇ ਨੂੰ ਦੇਖਦੇ ਹੋਏ ਵਿਸਕਾਂਸਿਨ ਦੇ ਗਵਰਨਰ ਟੋਨੀ ਏਵਰਸ ਨੇ ਕਿਹਾ, ”ਸਾਡੇ ਵਿਚਕਾਰ ਇੱਕ ਵੱਡਾ ਦੁੱਖ ਦਾ ਦਿਨ ਹੈ। ਅਸੀਂ ਇਸ ਘਟਨਾ ਤੋਂ ਬਹੁਤ ਹੈਰਾਨ ਅਤੇ ਦੁਖੀ ਹਾਂ। ਸਾਡੀਆਂ ਦੂਆਂ ਇਸ ਸਕੂਲ ਦੀ ਪੂਰੀ ਕਮੇਊਨਟੀ ਨਾਲ ਹਨ।” ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਰਾਸ਼ਟਰਪਤੀ ਜੋ ਬਾਈਡਨ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਥਾਨਕ ਅਧਿਕਾਰੀਆਂ ਦੀ ਸਹਾਇਤਾ ਲਈ ਕੇਂਦਰੀ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।
ਇਹ ਹਮਲਾ ਅਮਰੀਕਾ ਵਿੱਚ ਹਾਲੀ ਦੀਆਂ ਸਕੂਲ ਗੋਲੀਬਾਰੀਆਂ ਦੀ ਲੜੀ ਵਿੱਚ ਇਕ ਹੋਰ ਵੱਡੀ ਘਟਨਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਡਰ ਪੈਦਾ ਕੀਤਾ ਹੈ। 2020 ਅਤੇ 2021 ਵਿੱਚ ਵੀ ਸਕੂਲ ‘ਚ ਹੋਈ ਗੋਲੀਬਾਰੀ ਨਾਲ ਕਈ ਬੱਚਿਆਂ ਦੀ ਮੌਤ ਹੋਈ ਸੀ ।
ਇਹ ਘਟਨਾ ਦੁਆਰਾ ਇੱਕ ਵਾਰ ਫਿਰ ਅਮਰੀਕਾ ਵਿੱਚ ਹਥਿਆਰਾਂ ‘ਤੇ ਕਾਬੂ ਪਾਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਕਈ ਦੇਸ਼ਾਂ ਵਿੱਚ ਹੋਈ ਅਜਿਹੀਆਂ ਘਟਨਾਵਾਂ ਦੇ ਬਾਵਜੂਦ, ਅਮਰੀਕੀ ਰਾਸ਼ਟਰ ਪੱਧਰੀ ਕਾਨੂੰਨਾਂ ਵਿੱਚ ਕੋਈ ਵੱਡੇ ਬਦਲਾਅ ਨਹੀਂ ਹੋਏ।