ਹਰ ਕੋਈ ਪਰਖਦਾ ਹੈ, ਇੱਕ ਦੂਜੇ ਨੂੰ,
ਹਰ ਘੜੀ, ਹਰ ਮੋੜ ਤੇ…,
ਇਸ ਪਰਖ ਵਿੱਚੋਂ ਲੰਘਣ ਲਈ,
ਕਈ ਅਹਿਮ ਰਾਹਾਂ ਤੇ ਖੜਦੇ ਹਾ,
ਕੋਈ ਪਰਖਦਾ ਜਾਤ-ਪਾਤ ਚੋਂ,
ਕੋਈ ਪਰਖਦਾ ਧਰਮ ਚੋਂ,
ਕੋਈ ਪਰਖਦਾ ਕਾਜ ਤੋਂ,
ਹਰ ਪਰਖ ਦੀ ਆਪਣੀ ਹੀ,
ਵੱਖਰੀ ਤਰ੍ਹਾਂ ਦੀ ਪੈਮਾਇਸ਼ ਹੁੰਦੀ….।
ਪਰ ਹਰ ਪਰਖ ਦੇ ਵਿਚੋਂ,
ਅਧਵਾਟੇ ਹੀ ਰਹਿ ਜਾਈਦਾ,
ਪਰਖਣ ਦੀ ਜਦ ਜਾਚ ਨਾਂ ਹੁੰਦੀ,
ਤਾਂ ਆਪਣਾ ਆਪ ਗੁਆ ਲਈ ਦਾ…..।
ਭੁੱਲ ਕੇ ਵੀ ਕਦੀ ਗੂੜੀ ਪਰਖ,
ਪਿੱਛੇ ਨਹੀਂ ਪੈ ਜਾਈਦਾ,
ਬਹੁਤੇ ਪਿਆਰੇ “ਪਿਆਰਿਆਂ” ਨੂੰ,
ਸ਼ਾਇਦ ਇਸੇ ਲਈ ਗੁਆ ਲਈ ਦਾ….।
ਸ਼ਾਇਦ ਇਸੇ ਲਈ ਗੁਆ ਲਈ ਦਾ….।
ਲੇਖਕ : ਮਨਿੰਦਰਜੀਤ ਕੌਰ