ਵੈਨਕੂਵਰ (ਸਿਮਰਨਜੀਤ ਸਿੰਘ): ਮੈਟਰੋ ਵੈਨਕੂਵਰ ਦੇ ਸਾਈਕਲ ਪੱਥਾਂ ‘ਤੇ ਈ-ਬਾਈਕ ਅਤੇ ਹੋਰ ਮਾਈਕ੍ਰੋਮੋਬਿਲਿਟੀ ਡਿਵਾਈਸਾਂ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਈਕਲ ਪੱਥਾਂ ਅਤੇ ਨਿਯਮਾਂ ਵਿੱਚ ਵੱਡੇ ਬਦਲਾਵਾਂ ਕਰਨ ਦੀ ਮੰਗ ਉੱਠੀ ਹੈ। ਯੂਬੀਸੀ ਦੀ ਇੱਕ ਰਿਪੋਰਟ, ਜੋ ਕਿ ਟਰਾਂਸਲਿੰਕ ਦੀ ਇੱਕ ਗ੍ਰਾਂਟ ਰਾਹੀਂ ਤਿਆਰ ਕੀਤੀ ਗਈ ਹੈ, ਇਸ ਵੱਧ ਰਹੀ ਵਰਤੋਂ ਅਤੇ ਉਸਦੇ ਪ੍ਰਭਾਵਾਂ ‘ਤੇ ਰੌਸ਼ਨੀ ਪਾਉਂਦੀ ਹੈ।
ਰਿਪਰੋਟ ਤੋਂ ਪਤਾ ਲੱਗਾ ਹੈ ਕਿ 2019 ਵਿੱਚ ਸੜਕਾਂ ‘ਤੇ ਈ-ਬਾਈਕ ਰਾਈਡਰਾਂ ਦਾ ਅਨੁਪਾਤ 4.5 ਫੀਸਦੀ ਸੀ, ਜੋ 2024 ਵਿੱਚ ਵੱਧ ਕੇ 16.4 ਫੀਸਦੀ ਹੋ ਗਿਆ ਹੈ। ਈ-ਸਕੂਟਰਾਂ ਦੀ ਵਰਤੋਂ ਵੀ ਵਧੀ ਹੈ, ਜੋ 0.4 ਫੀਸਦੀ ਤੋਂ ਵਧ ਕੇ 4.2 ਫੀਸਦੀ ਹੋ ਚੁੱਕੀ ਹੈ। ਇਸਦੇ ਨਾਲ, ਪਾਰੰਪਰਿਕ ਸਾਈਕਲ ਚਲਾਉਣ ਵਾਲਿਆਂ ਦੀ ਗਿਣਤੀ 91 ਫੀਸਦੀ ਤੋਂ ਘਟ ਕੇ 74 ਫੀਸਦੀ ਹੋ ਗਈ ਹੈ । ਯੂਬੀਸੀ ਦੇ ਸਿਵਲ ਇੰਜੀਨੀਅਰਿੰਗ ਅਤੇ ਯੋਜਨਾ ਬਣਾਉਣ ਦੇ ਸਹਾਇਕ ਪ੍ਰੋਫੈਸਰ ਐਲੇਕਸ ਬਿਗੈਜ਼ੀ ਨੇ ਕਿਹਾ ਕਿ, ”ਸਾਈਕਲ ਪੱਥ ਹੋਰ ਤੇਜ਼ ਅਤੇ ਮੋਟਰਾਈਜ਼ਡ ਹੋ ਰਹੇ ਹਨ। ਸਾਨੂੰ ਸਿਰਫ਼ ਈ-ਬਾਈਕ ਨਹੀਂ, ਸਗੋਂ ਈ-ਸਕੂਟਰ, ਈ-ਸਕੇਟਬੋਰਡ ਅਤੇ ਸਵੈ-ਸੰਤੁਲਿਤ ਯੂਨੀਸਾਈਕਲ ਵਰਗੇ ਜ਼ਿਆਦਾ ਤੇਜ਼ ਡਿਵਾਈਸ ਵੀ ਵੇਖਣ ਨੂੰ ਮਿਲ ਰਹੇ ਹਨ। ਇਹ ਸਾਰੇ ਡਿਵਾਈਸ ਹੁਣ ਹੋਰ ਤੇਜ਼ ਚਲ ਰਹੇ ਹਨ।”
ਰਿਪੋਰਟ ਤੋਂ ਪਤਾ ਚਲਿਆ ਹੈ ਕਿ ਮਲਟੀ-ਯੂਜ਼ ਪੱਥਾਂ ‘ਤੇ ਗਤੀ ਦੀ ਔਸਤ 11 ਫੀਸਦੀ ਵਧ ਗਈ ਹੈ। ਕੁਝ ਈ-ਡਿਵਾਈਸਾਂ 32 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਗਤੀ ਨਾਲ ਚੱਲ ਰਹੀਆਂ ਹਨ, ਜੋ ਪੱਥਾਂ ਲਈ ਦੱਸੇ ਗਏ ਮਿਆਰਕ 20 ਕਿਲੋਮੀਟਰ ਪ੍ਰਤੀ ਘੰਟਾ ਦੇ ਮੁਕਾਬਲੇ ਕਾਫ਼ੀ ਤੇਜ਼ ਹੈ। ਇਹ ਤੇਜ਼ ਗਤੀਆਂ ਨਾ ਸਿਰਫ਼ ਪੈਦਲ ਯਾਤਰੀਆਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ, ਸਗੋਂ ਪੈਦਲ ਯਾਤਰੀਆਂ ਅਤੇ ਮਾਈਕ੍ਰੋਮੋਬਿਲਿਟੀ ਡਿਵਾਈਸਾਂ ਦੇ ਵਿਚਕਾਰ ਟੱਕਰਾਂ ਦੀ ਸੰਭਾਵਨਾ ਵੀ ਵਧਾ ਰਹੇ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.