ਸਰੀ, (ਸਿਮਰਨਜੀਤ ਸਿੰਘ): ਬਰੈਂਪਟਨ ਨੌਰਥ ਤੋਂ ਤੀਜੀ ਵਾਰ ਚੋਣ ਜਿੱਤ ਕੇ ਸੰਸਦ ਮੈਂਬਰ ਬਣੀ ਰੂਬੀ ਸਹੋਤਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਫੈਡਰਲ ਕੈਬਿਨੇਟ ਵਿੱਚ ਸ਼ਾਮਲ ਕੀਤਾ। ਰੂਬੀ ਸਹੋਤਾ ਨੂੰ ਜਮਹੂਰੀ ਸੰਸਥਾਵਾਂ ਦੀ ਮੰਤਰੀ ਅਤੇ ਦੱਖਣੀ ਓਨਟਾਰੀਓ ਵਿੱਚ ਆਰਥਿਕ ਵਿਕਾਸ ਏਜੰਸੀ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਇਸ ਖੁਸ਼ੀ ਵਿੱਚ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ ਕਲਾਂ, ਜਿਲ੍ਹਾ ਮਲੇਰਕੋਟਲਾ ਵਿੱਚ ਵੱਡੇ ਪੱਧਰ ‘ਤੇ ਜਸ਼ਨ ਮਨਾਇਆ ਗਿਆ। ਪਿੰਡ ਵਾਸੀਆਂ ਨੇ ਲੱਡੂ ਵੰਡੇ ਅਤੇ ਰੂਬੀ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ।
ਜਸਟਿਨ ਟਰੂਡੋ ਨੇ ਕੈਨੇਡਾ ਦੇ ਕੈਬਿਨੇਟ ਵਿੱਚ ਕਈ ਹੋਰ ਤਬਦੀਲੀਆਂ ਕੀਤੀਆਂ। ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫ਼ੇ ਤੋਂ ਬਾਅਦ ਟਰੂਡੋ ਨੇ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਅਨੀਤਾ ਅਨੰਦ ਨੂੰ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਦੀ ਜਿੰਮੇਵਾਰੀ ਸੌਂਪੀ ਗਈ, ਜਦਕਿ ਗੈਰੀ ਅਨੰਦਾ ਨੂੰ ਇੰਡੀਜੀਨਸ ਸਬੰਧ ਅਤੇ ਕੈਨੇਡੀਅਨ ਆਰਥਿਕ ਵਿਕਾਸ ਦਾ ਮਹਿਕਮਾ ਦਿੱਤਾ ਗਿਆ।
ਰੂਬੀ ਸਹੋਤਾ ਦੇ ਪਿਤਾ ਹਰਬੰਸ ਸਿੰਘ ਜੰਡਾਲੀ ਨੇ ਪਹਿਲਾਂ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾਈ ਹੈ ਅਤੇ ਬਾਅਦ ਵਿੱਚ ਕੈਨੇਡਾ ਵਿੱਚ ਸਿੱਖ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਪਿੰਡ ਦੇ ਸਰਪੰਚ ਬਲਜੀਤ ਕੌਰ, ਸਾਬਕਾ ਸਰਪੰਚ ਬਾਬਾ ਜੰਡਾਲੀ, ਰਾਜਿੰਦਰ ਸਿੰਘ ਬਾਠ ਅਤੇ ਦਰਸ਼ਨ ਸਿੰਘ ਪੰਧੇਰ ਸਮੇਤ ਕਈ ਹੋਰ ਨਗਰ ਨਿਵਾਸੀਆਂ ਨੇ ਵੀ ਵਧਾਈ ਸੰਦੇਸ਼ ਭੇਜੇ।
ਰੂਬੀ ਸਹੋਤਾ ਦੀ ਨਿਯੁਕਤੀ ਨਾਲ ਦੱਖਣੀ ਓਨਟਾਰੀਓ ਵਿੱਚ ਫੈਡਰਲ ਆਰਥਿਕ ਵਿਕਾਸ ਨੂੰ ਮਜ਼ਬੂਤੀ ਮਿਲੇਗੀ। ਇਹ ਪਹਿਲੀ ਵਾਰ ਹੈ ਕਿ ਕੈਨੇਡਾ ਦੀ ਫੈਡਰਲ ਕੈਬਿਨੇਟ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਛੇ ਮੰਤਰੀ ਹਨ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.