-0.3 C
Vancouver
Saturday, January 18, 2025

ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਸਾਲ ਦਾ ਪਹਿਲਾ ਬੱਚਾ ਕੈਮਲੂਪਸ ਵਿੱਚ ਹੋਇਆ ਪੈਦਾ

 

ਸਰੀ, (ਸਿਮਰਨਜੀਤ ਸਿੰਘ): ਕਮਲੂਪਸ, ਜਦੋਂ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕ 2025 ਦੇ ਨਵੇਂ ਸਾਲ ਦਾ ਸਵਾਗਤ ਕਰ ਰਹੇ ਸਨ, ਉਸੇ ਸਮੇਂ ਇੱਕ ਪਰਿਵਾਰ ਨੇ ਨਵੀਂ ਜਿੰਦਗੀ ਦਾ ਜਨਮ ਦੇ ਕੇ ਸਾਲ ਦੇ ਪਹਿਲੇ ਬੱਚੇ ਦੀ ਖੁਸ਼ੀ ਮਨਾਈ। ਨਵੇਂ ਸਾਲ ਦੇ ਸਿਰਫ਼ 2 ਮਿੰਟ ਬਾਅਦ, ਰਾਤ 12:02 ਵਜੇ, ਕੈਮਲੂਪਸ ਦੇ ਰਾਇਲ ਇਨਲੈਂਡ ਹਸਪਤਾਲ ਵਿੱਚ ਜੋਰਡਨ ਹਿੱਲ (32) ਨੇ ਆਪਣੇ ਪਤੀ ਇਲਾਇਜਾ (28) ਦੀ ਮੌਜੂਦਗੀ ਵਿੱਚ ਆਪਣੇ ਬੇਟੇ ਐਮਰਸਨ ਨੂੰ ਜਨਮ ਦਿੱਤਾ। ਐਮਰਸਨ ਦਾ ਵਜ਼ਨ 7 ਪੌਂਡ 10 ਔਂਸ ਹੈ, ਅਤੇ ਉਹ ਜੋਰਡਨ ਅਤੇ ਇਲਾਇਜਾ ਦਾ ਪਹਿਲਾ ਬੱਚਾ ਹੈ। ਮਾਪਿਆਂ ਨੇ ਕਿਹਾ ਕਿ ‘ਅਸੀਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ, ਇਹ ਸਾਡਾ ਪਹਿਲਾ ਬੱਚਾ ਹੈ, ਇਸ ਲਈ ਸਾਨੂੰ ਕਈ ਅਣਜਾਣ ਚੀਜ਼ਾਂ ਬਾਰੇ ਚਿੰਤਾ ਸੀ, ਪਰ ਸਬ ਕੁਝ ਸ਼ਾਨਦਾਰ ਰਿਹਾ। ਹਸਪਤਾਲ ਦਾ ਸਟਾਫ਼ ਬਹੁਤ ਸਹਿਯੋਗੀ ਰਿਹਾ। ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੈ ਕਿ ਬੱਚਾ ਸਿਹਤਮੰਦ ਹੈ।’ ਜੋਰਡਨ ਨੂੰ ਮੰਗਲਵਾਰ ਸ਼ਾਮ 7:30 ਵਜੇ ਹਸਪਤਾਲ ਵਿੱਚ ਦਾਖਲ ਕੀਤਾ ਗਿਆ। ਕੁਝ ਘੰਟਿਆਂ ਬਾਅਦ, ਐਮਰਸਨ ਦਾ ਜਨਮ ਹੋਇਆ। ਪਿਛਲੇ ਨੌ ਮਹੀਨਿਆਂ ਦੌਰਾਨ, ਜੋਰਡਨ ਅਤੇ ਇਲਾਇਜਾ ਦੇ ਮਨ ਵਿੱਚ ਇਹ ਸੋਚ ਸੀ ਕਿ ਉਹਦਾ ਬੱਚਾ 1 ਜਨਵਰੀ ਨੂੰ ਜਨਮ ਲੈ ਸਕਦਾ ਹੈ, ਪਰ ਇਹ ਹਕੀਕਤ ਬਣੇਗਾ, ਇਹ ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ। ਨਵਜਨਮੇ ਐਮਰਸਨ ਨੂੰ ਦੋਹਰੀ ਨਾਗਰਿਕਤਾ ਮਿਲੇਗੀ ਕਿਉਂਕਿ ਇਲਾਇਜਾ ਅਮਰੀਕੀ ਨਾਗਰਿਕ ਹੈ ਅਤੇ ਕਮਲੂਪਸ ਅਤੇ ਓਲੰਪੀਆ, ਵਾਸ਼ਿੰਗਟਨ ਦੇ ਵਿਚਕਾਰ ਸਮਾਂ ਬਿਤਾਉਂਦਾ ਹੈ। ਨਵਾਂ ਪਰਿਵਾਰ ਜਨਵਰੀ 2 ਨੂੰ ਹਸਪਤਾਲ ਤੋਂ ਆਪਣੇ ਘਰ ਵਾਪਸ ਜਾਣਗੇ। ਐਮਰਸਨ ਦੇ ਜਨਮ ਨਾਲ, ਜੋਰਡਨ ਅਤੇ ਇਲਾਇਜਾ ਦੇ ਜੀਵਨ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਨਵੀਂ ਲਹਿਰ ਆਈ ਹੈ।

Related Articles

Latest Articles