-0.3 C
Vancouver
Saturday, January 18, 2025

ਵਿਵਾਦਾਂ ‘ਚ ਘਿਰਿਆ ਪੰਜਾਬੀ ਗਾਇਕ ਰਾਏ ਜੁਝਾਰ, ਸਰੀ ਦੀ ਪ੍ਰੀਤੀ ਰਾਏ ਲਗਾਏ ਦੋਸ਼

ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ਼ ਸਰੀ ਦੀ ਪ੍ਰੀਤੀ ਰਾਏ ਨੇ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਪ੍ਰੀਤੀ ਰਾਏ ਦੀ ਸ਼ਿਕਾਇਤ ‘ਤੇ ਰਾਏ ਜੁਝਾਰ ਦੇ ਖ਼ਿਲਾਫ਼ ਧਾਰਾ 376, 406, 420 ਤਹਿਤ ਕੇਸ ਦਰਜ ਕਰ ਕੀਤਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 2006 ਵਿੱਚ ਰਾਏ ਜੁਝਾਰ ਨੇ ਕੈਨੇਡੀਅਨ ਨਾਗਰਿਕ ਔਰਤ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ-ਨਾਲ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਇਸ ਦੇ ਨਾਲ ਹੀ ਪ੍ਰੀਤੀ ਰਾਏ ਨੇ ਸਰੀ ‘ਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਗਾਇਕ ਰਾਏ ਜੁਝਾਰ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਰਾਏ ਜੁਝਾਰ ਨੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਅਤੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਵਿਆਹ ਦੇ ਬਹਾਨੇ ਕਾਰੋਬਾਰ ਅਤੇ ਜਾਇਦਾਦ ਖਰੀਦਣ ਦੇ ਬਹਾਨੇ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਔਰਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਸਰੀ ‘ਚ ਰਹਿ ਰਹੀ ਹੈ ਅਤੇ ਉਸਦੇ ਪਰਿਵਾਰ ਦਾ ਸਰੀ ‘ਚ ਕਾਰੋਬਾਰ ਹੈ। ਉਹ 2006 ਵਿੱਚ ਜਲੰਧਰ ਸਥਿਤ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਮਿਲੀ ਸੀ।
ਕਿਸ ਤਰ੍ਹਾਂ ਦੇ ਲੱਗੇ ਗਾਇਕ ਉਤੇ ਇਲਜ਼ਾਮ
ਆਪਣੀ ਗੱਲ਼ਬਾਤ ਦੌਰਾਨ ਪ੍ਰੀਤੀ ਰਾਏ ਨੇ ਦੱਸਿਆ ਕਿ ਦੋਵਾਂ ਵਿਚਾਲੇ ਗੱਲਬਾਤ 2006 ਵਿੱਚ ਕੈਨੇਡਾ ਦੇ ਇੱਕ ਸ਼ੋਅ ਤੋਂ ਬਾਅਦ ਸ਼ੁਰੂ ਹੋਈ ਸੀ, ਜਿੱਥੇ ਰਾਏ ਜੁਝਾਰ ਸ਼ੋਅ ਕਰਨ ਲਈ ਆਇਆ ਸੀ, ਉਸ ਸ਼ੋਅ ਵਿੱਚ ਉਸ ਨੂੰ ਰਾਏ ਜੁਝਾਰ ਦੇ ਹੱਥੋਂ ਮਿਸ ਪੰਜਾਬਣ ਦਾ ਖਿਤਾਬ ਮਿਲਿਆ, ਜਿਸ ਤੋਂ ਬਾਅਦ ਰਾਏ ਜੁਝਾਰ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ, ਜਿਸ ਤੋਂ ਬਾਅਦ ਜੁਝਾਰ ਨੇ ਉਸ ਨੂੰ ਆਪਣੇ ਪਿਆਰ ਵਿੱਚ ਫਸਾਇਆ ਅਤੇ ਉਸਨੂੰ ਕੈਨੇਡਾ ਵਿੱਚ ਮਿਲਣ ਲਈ ਕਿਹਾ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਕੈਨੇਡਾ ‘ਚ ਹੋਈ।
ਪ੍ਰੀਤੀ ਰਾਏ ਨੇ ਦੱਸਿਆ ਕਿ ਇਸ ਦੌਰਾਨ ਜੁਝਾਰ ਨੇ ਉਸ ਨੂੰ ਦੱਸਿਆ ਕਿ ਉਹ ਬੈਚਲਰ ਹੈ। ਇਸ ਦੌਰਾਨ ਜੁਝਾਰ ਦੇ ਭਾਰਤ ਪਰਤਣ ਤੋਂ 10 ਦਿਨ ਬਾਅਦ ਉਹ ਵੀ ਭਾਰਤ ਪਰਤ ਆਈ। ਇਸ ਦੌਰਾਨ ਜਦੋਂ ਪ੍ਰੀਤੀ ਰਾਏ ਨੇ ਪਰਿਵਾਰ ਨਾਲ ਜੁਝਾਰ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕੈਨੇਡਾ ਵਾਪਸ ਚਲੀ ਗਈ।
ਔਰਤ ਨੇ ਅੱਗੇ ਦੱਸਿਆ ਕਿ 2007 ‘ਚ ਜੁਝਾਰ ਨੇ ਉਸ ਨੂੰ ਫਿਰ ਭਾਰਤ ਬੁਲਾਇਆ ਅਤੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਬਾਅਦ ‘ਚ ਪਰਿਵਾਰ ਆਪ ਹੀ ਰਾਜ਼ੀ ਹੋ ਜਾਵੇਗਾ। ਇਸ ਦੌਰਾਨ ਜੁਝਾਰ ਨੇ ਕਿਹਾ ਕਿ ਮੈਂ ਗਾਇਕ ਹਾਂ, ਇਸ ਲਈ ਉਹ ਲੋਕਾਂ ਦੇ ਸਾਹਮਣੇ ਦਿਖਾਵਾ ਕਰਕੇ ਵਿਆਹ ਨਹੀਂ ਕਰਨਾ ਚਾਹੁੰਦਾ।
ਪ੍ਰੀਤੀ ਰਾਏ ਨੇ ਦੱਸਿਆ ਕਿ ਮੈਂ ਜੁਝਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸਾਦਾ ਵਿਆਹ ਕਰਵਾ ਲਿਆ।
ਜਿਸ ਦੀ ਫੋਟੋ ਉਸ ਕੋਲ ਹੈ, ਜਦੋਂ ਕਿ ਜੁਝਾਰ ਨੇ ਵਿਆਹ ਦੇ ਬਰਾਤ ਦੀ ਫੋਟੋ ਇਹ ਕਹਿ ਕੇ ਨਹੀਂ ਦਿੱਤੀ ਕਿ ਫੋਟੋ ਦਾ ਪ੍ਰਿੰਟ ਖਰਾਬ ਹੋ ਗਿਆ ਹੈ। ਦੋਵੇਂ ਵਿਆਹ ਤੋਂ 20 ਦਿਨਾਂ ਬਾਅਦ ਕੈਨੇਡਾ ਚਲੇ ਗਏ ਸਨ। ਪਰ ਕੁਝ ਦਿਨਾਂ ਬਾਅਦ ਜੁਝਾਰ ਭਾਰਤ ਵਾਪਸ ਆ ਗਿਆ। ਭਾਰਤ ਵਿੱਚ ਕਾਰੋਬਾਰ ਕਰਨ ਲਈ ਉਸ ਨੇ 30 ਲੱਖ ਰੁਪਏ ਦਾ ਡਰਾਫਟ ਬਣਾ ਕੇ ਜੁਝਾਰ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਉਹ ਅਤੇ ਜੁਝਾਰ ਕਪੂਰਥਲਾ ਰਹਿਣ ਲੱਗੇ। ਜਿੱਥੇ ਜੁਝਾਰ ਨੇ ਜਾਇਦਾਦ ਖਰੀਦਣ ਦੇ ਨਾਂਅ ‘ਤੇ ਉਸ ਨਾਲ ਪੈਸੇ ਦੀ ਠੱਗੀ ਮਾਰੀ।
ਪ੍ਰੀਤੀ ਰਾਏ ਨੇ ਦੱਸਿਆ ਕਿ ਹੁਣ ਜਦੋਂ ਉਹ ਸਤੰਬਰ 2024 ‘ਚ ਭਾਰਤ ਆਈ ਤਾਂ ਜੁਝਾਰ ਨੇ ਉਸ ਨੂੰ ਮੈਸਜਾ ਵਿੱਚ ਅਸਿੱਧੇ ਤੌਰ ਤੇ ਧਮਕੀਆਂ ਦੇ ਰਿਹਾ ਕੀ ਪੰਜਾਬ ਵਿੱਚ ਕੁਝ ਵੀ ਹੋ ਸਕਦਾ ਆ ਐਕਸੀਡੈਟ ਵੀ ਹੋ ਸਕਦਾ। ਜਿਸ ਤੋਂ ਬਾਅਦ ਪ੍ਰੀਤੀ ਰਾਏ ਨੇ ਜੁਝਾਰ ਖ਼ਿਲਾਫ਼ ਕੇਸ ਦਰਜ ਕਰਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।

Related Articles

Latest Articles