ਮੈਂ ਸੱਜਣਾ ਪਾਕ ਮੁਹੱਬਤ ਹਾਂ,
ਮੈਨੂੰ ਜਿਸਮਾਂ ਦੇ ਵਿਚ ਤੋਲੀਂ ਨਾ।
ਮੈਂ ਸ਼ਹਿਦ ਦੇ ਨਾਲੋਂ ਵਧ ਮਿੱਠੀ,
ਤੂੰ ਜ਼ਹਿਰ ਹਵਸ ਦਾ ਘੋਲੀਂ ਨਾ।
ਮੈਂ ਘੁਲੀ ਹਵਾ ਵਿਚ ਮਹਿਕ ਜਿਹੀ,
ਤੂੰ ਬੇ-ਪਤ ਦਾ ਰੰਗ ਡੋਲ੍ਹੀਂ ਨਾ।
ਮੈਂ ਸਿਰਜਣਹਾਰੀ ਹਾਂ ਜੱਗ ਦੀ,
ਕੋਈ ਲਫ਼ਜ ਮੰਦਾ ਮੈਨੂੰ ਬੋਲੀਂ ਨਾ।
ਕਰਾਂ ਮੁਹੱਬਤ ਤੈਨੂੰ ਗੂੜ੍ਹੀ ਸੱਜਣਾ ,
ਲਾ ਮਹਿਫਲਾਂ ਮੈਨੂੰ ਰੋਲੀਂ ਨਾ।
ਮੈਂ ਸੱਜਣਾ ਪਾਕ ਮੁਹੱਬਤ ਹਾਂ,
ਮੈਨੂੰ ਜਿਸਮਾਂ ਦੇ ਵਿਚ ਤੋਲੀਂ ਨਾ।
ਲੇਖਕ : ਹਰਿੰਦਰ ਬੱਲ