Thursday, August 13, 2026

ਫੀਫ਼ਾ ਵਿਸ਼ਵ ਕੱਪ ਸੈਮੀਫਾਈਨਲ ’ਚ ਪਹੁੰਚੀਆਂ 8 ਟੀਮਾਂ ’ਚੋਂ 6 ਯੂਰਪ ਦੀਆਂ

ਸਰੀ, (ਦਿਵਰੂਪ ਕੌਰ): ਫੀਫਾ ਵਰਲਡ ਕੱਪ 2026 ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਪਹਿਲੇ ਕੁਆਰਟਰ ਫਾਈਨਲ ਵਿੱਚ ਫਰਾਂਸ ਦਾ ਸਾਹਮਣਾ ਮੋਰੱਕੋ ਨਾਲ ਹੋਵੇਗਾ ਜੋ ਕਿ 2022 ਦੇ ਸੈਮੀਫਾਈਨਲ ਦਾ ਦਿਲਚਸਪ ਰੀਮੈਚ ਹੈ। ਦੂਜੇ ਪਾਸੇ ਸਪੇਨ ਦੇ ਸ਼ਾਨਦਾਰ ਡਿਫੈਂਸ ਦੀ ਪ੍ਰੀਖਿਆ ਬੈਲਜੀਅਮ ਦੇ ਤਜਰਬੇਕਾਰ ਅਟੈਕ ਖਿਲਾਫ ਹੋਵੇਗੀ। ਤੀਜੇ ਮੁਕਾਬਲੇ ਵਿੱਚ ਨਾਰਵੇ ਅਤੇ ਇੰਗਲੈਂਡ ਆਹਮੋ-ਸਾਹਮਣੇ ਹੋਣਗੇ ਜਿੱਥੇ ਅਰਲਿੰਗ ਹਾਲੈਂਡ ਅਤੇ ਹੈਰੀ ਕੇਨ ਵਰਗੇ ਆਕਰਾਮਕ ਸਟ੍ਰਾਈਕਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਣ ਦੀ ਉਮੀਦ ਹੈ। ਚੌਥੇ ਅਤੇ ਅੰਤਿਮ ਕੁਆਰਟਰ ਫਾਈਨਲ ਵਿੱਚ ਲਿਓਨਲ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ ਜਿੱਥੇ ਅਰਜਨਟੀਨਾ ਕੋਲ ਲਗਾਤਾਰ ਦੂਜੀ ਵਾਰ ਟਰਾਫੀ ਜਿੱਤ ਕੇ ਇਤਿਹਾਸ ਰਚਣ ਦਾ ਸ਼ਾਨਦਾਰ ਮੌਕਾ ਹੈ ਜਦਕਿ ਸਵਿਟਜ਼ਰਲੈਂਡ ਆਪਣੀ ਕੁਆਰਟਰ ਫਾਈਨਲ ਦੀ ਰੁਕਾਵਟ ਨੂੰ ਪਾਰ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗਾ। ਪਹਿਲਾ ਸੈਮੀਫਾਈਨਲ ਫਰਾਂਸ ਬਨਾਮ ਮੋਰੱਕੋ:
ਪਹਿਲੇ ਕੁਆਰਟਰ ਫਾਈਨਲ ਵਿੱਚ ਫਰਾਂਸ ਦਾ ਸਾਹਮਣਾ ਮੋਰੱਕੋ ਨਾਲ ਹੋਣਾ ਹੈ। ਇਹ ਮੁਕਾਬਲਾ 2022 ਦੇ ਵਰਲਡ ਕੱਪ ਸੈਮੀਫਾਈਨਲ ਦਾ ‘ਰੀਮੈਚ’ ਹੈ। 27 ਸਾਲਾ ਕਪਤਾਨ ਕਿਲੀਅਨ ਐਮਬਾਪੇ 103 ਇੰਟਰਨੈਸ਼ਨਲ ਮੈਚਾਂ ਵਿੱਚ 63 ਗੋਲ ਦੇ ਨਾਲ ਫਰਾਂਸ ਦੇ ਆਲਟਾਈਮ ਟਾਪ ਸਕੋਰਰ ਬਣ ਚੁੱਕੇ ਹਨ। ਅਫਰੀਕਨ ਮੂਲ ਦੇ ਸਟਾਰ ਦਾ ਇਹ ਤੀਸਰਾ ਵਰਲਡ ਕੱਪ ਹੈ। ਪਹਿਲੇ ਦੋ ਵਿੱਚ ਉਹਨਾਂ ਨੇ ਕ੍ਰਮਵਾਰ ਚੈਂਪੀਅਨ ਅਤੇ ਰਨਰ-ਅਪ ਦਾ ਸਫਰ ਤੈਅ ਕੀਤਾ ਹੈ। ਉੱਥੇ ਹੀ, ਸਾਲ 2022 ਵਿੱਚ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਅਫਰੀਕੀ ਦੇਸ਼ ਬਣਨ ਵਾਲਾ ਮੋਰੱਕੋ ਹੁਣ ਫਾਈਨਲ ਦੀ ਟਿਕਟ ਕਟਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਹੈ। ਕੈਨੇਡਾ ਦੇ ਖਿਲਾਫ ਜ਼ਖਮੀ ਹੋਏ ਇਸਮਾਈਲ ਸੈਬਾਰੀ ਦੀ ਫਿਟਨੈਸ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਮਿਡਫੀਲਡਰ ਅਜ਼ੇਦੀਨ ਓਨਾਹੀ (ਕੈਨੇਡਾ ਦੇ ਖਿਲਾਫ 2 ਗੋਲ) ਅਤੇ ਬ੍ਰਾਹਿਮ ਡਿਆਜ਼ ਤੇ ਅਚਰਫ ਹਕੀਮੀ (3 ਅਸਿਸਟ) ਦੀ ਮੌਜੂਦਗੀ ਟੀਮ ਨੂੰ ਖਤਰਨਾਕ ਬਣਾਉਂਦੀ ਹੈ। ਮੈਚ ਵਿੱਚ ਫਰਾਂਸ ਨੂੰ ਜਿੱਤ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਮੋਰੱਕੋ ਕਿਸੇ ਵੀ ਟੀਮ ਨੂੰ ਹੈਰਾਨ ਕਰਨ ਅਤੇ ਉਲਟਫੇਰ ਕਰਨ ਦੀ ਸਮਰੱਥਾ ਰੱਖਦਾ ਹੈ।
ਦੂਜਾ ਸੈਮੀਫਾਈਨ ਸਪੇਨ ਬਨਾਮ ਬੈਲਜੀਅਮ
ਇਹ ਕੁਆਰਟਰ ਫਾਈਨਲ ਸਪੇਨ ਦੇ ਰਿਕਾਰਡ-ਤੋੜ ਡਿਫੈਂਸ ਅਤੇ ਬੈਲਜੀਅਮ ਦੇ ਤਜਰਬੇਕਾਰ ਅਟੈਕ ਵਿਚਕਾਰ ਇੱਕ ਅਹਿਮ ਜੰਗ ਹੈ। ਸਪੇਨ ਨੇ ਹੁਣ ਤੱਕ 5 ਮੈਚ ਖੇਡੇ ਹਨ ਅਤੇ ਵਿਰੋਧੀ ਟੀਮਾਂ ਉਹਨਾਂ ਦੇ ਖਿਲਾਫ ਇੱਕ ਵੀ ਗੋਲ ਨਹੀਂ ਕਰ ਸਕੀਆਂ ਹਨ। ਹਾਲਾਂਕਿ, ਸਪੇਨ ਨੂੰ ਇਸ ਟੂਰਨਾਮੈਂਟ ਦੀ ਸਭ ਤੋਂ ਖਤਰਨਾਕ ਟੀਮ ਬਣਨ ਲਈ ਡ੍ਰਿਬਲਿੰਗ ਤੋਂ ਬਾਅਦ ਮਿਲਣ ਵਾਲੇ ਮੌਕਿਆਂ ਨੂੰ ਗੋਲ ਵਿੱਚ ਬਦਲਣਾ ਹੋਵੇਗਾ। ਇੱਥੇ ਹੀ ਉਹਨਾਂ ਦੇ ਅਫਰੀਕੀ ਮੂਲ ਦੇ ਸਟਾਰ ਲਾਮਿਨੇ ਯਮਾਲ ਦੀ ਭੂਮਿਕਾ ਸਭ ਤੋਂ ਅਹਿਮ ਹੋ ਜਾਂਦੀ ਹੈ। ਉਹ ਡ੍ਰਿਬਲਿੰਗ ਅਤੇ ਗੇਂਦ ਨੂੰ ਅੱਗੇ ਲਿਜਾਣ ਦੇ ਮਾਮਲੇ ਵਿੱਚ ਦੁਨੀਆ ਦੇ ਟਾਪ 1% ਖਿਡਾਰੀਆਂ ਵਿੱਚ ਸ਼ਾਮਲ ਹਨ। ਉੱਥੇ ਹੀ, ਬੈਲਜੀਅਮ ਆਪਣੇ ਪਿਛਲੇ ਦੋ ਮੈਚਾਂ ਵਿੱਚ 9 ਗੋਲ ਦਾਗ ਕੇ ਸ਼ਾਨਦਾਰ ਫਾਰਮ ਵਿੱਚ ਹੈ। ਇਹ ਬੈਲਜੀਅਮ ਦੇ ਸੀਨੀਅਰ ਖਿਡਾਰੀਆਂ ਲਈ ਆਖਰੀ ਅਹਿਮ ਮੌਕਾ ਹੋ ਸਕਦਾ ਹੈ। 34 ਸਾਲ ਦੇ ਥਿਬੋ ਕੋਰਟੂਆ, 33 ਸਾਲ ਦੇ ਰੋਮੇਲੂ ਲੁਕਾਕੂ, 35 ਸਾਲ ਦੇ ਕੇਵਿਨ ਡੀ ਬਰੂਏਨ ਅਤੇ 31 ਸਾਲ ਦੇ ਲਿਏਂਡਰੋ ਟ੍ਰੋਸਾਰਡ ਵਰਗੇ ਤਜਰਬੇਕਾਰ ਖਿਡਾਰੀ ਟੀਮ ਦੀ ਤਾਕਤ ਹਨ। ਟੀਮ ਦੇ ਅਫਰੀਕਨ ਮੂਲ ਦੇ ਸਟਾਰ ਲੁਕਾਕੂ ਸਬਸਟੀਟਿਊਟ ਵਜੋਂ ਆ ਕੇ ਵੀ ਮੈਚ ‘ਤੇ ਅਹਿਮ ਪ੍ਰਭਾਵ ਛੱਡ ਰਹੇ ਹਨ।
ਤੀਜਾ ਸੈਮੀਫਾਈਨਲ ਨਾਰਵੇ ਬਨਾਮ ਇੰਗਲੈਂਡ
ਕੁਆਰਟਰ ਫਾਈਨਲ ਵਿੱਚ ਨਾਰਵੇ ਅਤੇ ਇੰਗਲੈਂਡ ਵਿਚਕਾਰ ਇੱਕ ਹਾਈ-ਵੋਲਟੇਜ ਮੁਕਾਬਲਾ ਹੋਣਾ ਹੈ। ਨਾਰਵੇ ਦੇ ਅਰਲਿੰਗ ਹਾਲੈਂਡ ਇਸ ਸਮੇਂ ਦੁਨੀਆ ਦੇ ਸਭ ਤੋਂ ਆਕਰਾਮਕ ਸਟ੍ਰਾਈਕਰ ਹਨ। ਉਹਨਾਂ ਦਾ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਇੰਗਲੈਂਡ ਦੇ ਹੈਰੀ ਕੇਨ ਹੋਣਗੇ। ਹਾਲਾਂਕਿ, ਕੇਨ ਖੁਦ ਹਾਲੈਂਡ ਨੂੰ ਗੋਲ ਕਰਨ ਤੋਂ ਨਹੀਂ ਰੋਕ ਸਕਦੇ। ਉਹ ਸਿਰਫ਼ ਆਪਣੀ ਟੀਮ ਲਈ ਗੋਲ ਦਾਗ ਕੇ ਹਾਲੈਂਡ ਦੇ ਹਮਲਿਆਂ ਦਾ ਜਵਾਬ ਦੇ ਸਕਦੇ ਹਨ। ਅਜਿਹੇ ਵਿੱਚ ਹਾਲੈਂਡ ਨੂੰ ਰੋਕਣ ਦੀ ਅਸਲੀ ਜ਼ਿੰਮੇਵਾਰੀ ਇੰਗਲੈਂਡ ਦੇ ਡਿਫੈਂਡਰ ਮਾਰਕ ਗੁਏਹੀ, ਐਜ਼ਰੀ ਕੋਨਸਾ ਅਤੇ ਗੋਲਕੀਪਰ ਜੌਰਡਨ ਪਿਕਫੋਰਡ ‘ਤੇ ਹੋਵੇਗੀ। ਇੰਗਲੈਂਡ ਦੀ ਟੀਮ ਇੱਕ ਵਾਰ ਫਿਰ ਮਜ਼ਬੂਤ ਇਰਾਦਿਆਂ ਨਾਲ ਕੁਆਰਟਰ ਫਾਈਨਲ ਵਿੱਚ ਹੈ। ਹਾਲਾਂਕਿ, ਇੰਗਲੈਂਡ ਨੇ ਆਖਰੀ ਅਤੇ ਇੱਕਮਾਤਰ ਵਾਰ 1966 ਵਿੱਚ ਵਰਲਡ ਕੱਪ ਜਿੱਤਿਆ ਸੀ। ਇੰਗਲੈਂਡ ਦੇ ਕੋਚ ਥਾਮਸ ਟੂਸ਼ੇਲ ਨੇ ਟੀਮ ਚੋਣ ਵਿੱਚ ਕੁਝ ਸਖ਼ਤ ਅਤੇ ਵਿਵਾਦਪੂਰਨ ਫੈਸਲੇ ਲਏ ਸਨ, ਜੋ ਹੁਣ ਤੱਕ ਸਹੀ ਸਾਬਤ ਹੋਏ ਹਨ। ਪਰ ਫੀਫਾ ਰੈਂਕਿੰਗ ਵਿੱਚ ਆਪਣੇ ਤੋਂ 14 ਪਾਇਦਾਨ ਹੇਠਾਂ ਮੌਜੂਦ ਨਾਰਵੇ ਦੇ ਖਿਲਾਫ ਇੱਕ ਵੀ ਗਲਤੀ ਟੂਸ਼ੇਲ ਅਤੇ ਇੰਗਲੈਂਡ ਦੇ ਇਸ ਇਤਿਹਾਸਕ ਸੁਪਨੇ ਨੂੰ ਤੋੜ ਸਕਦੀ ਹੈ।
ਚੌਥਾ ਸੈਮੀਫਾਈਨਲ ਅਰਜਨਟੀਨਾ ਬਨਾਮ ਸਵਿਟਜ਼ਰਲੈਂਡ
ਚੌਥੇ ਕੁਆਰਟਰ ਫਾਈਨਲ ਵਿੱਚ ਅਰਜਨਟੀਨਾ ਦਾ ਸਾਹਮਣਾ ਸਵਿਟਜ਼ਰਲੈਂਡ ਨਾਲ ਹੋਵੇਗਾ। ਇਹ ਮੁਕਾਬਲਾ ਲਿਓਨਲ ਮੈਸੀ ਲਈ ਇਤਿਹਾਸ ਰਚਣ ਦਾ ਮੌਕਾ ਹੈ। ਹੁਣ ਮੈਸੀ ਆਪਣੇ ਦੂਜੇ ਅਤੇ ਸੰਭਵ ਤੌਰ ‘ਤੇ ਆਖਰੀ ਵਰਲਡ ਕੱਪ ਖਿਤਾਬ ਲਈ ਮੈਦਾਨ ਵਿੱਚ ਉਤਰ ਰਹੇ ਹਨ। ਜੇਕਰ ਅਰਜਨਟੀਨਾ ਇਸ ਸਾਲ ਵੀ ਵਰਲਡ ਕੱਪ ਜਿੱਤ ਜਾਂਦਾ ਹੈ, ਤਾਂ ਮੈਸੀ ਪਹਿਲੇ ਅਜਿਹੇ ਖਿਡਾਰੀ ਬਣ ਜਾਣਗੇ ਜਿਨ੍ਹਾਂ ਨੇ ਬਤੌਰ ਕਪਤਾਨ ਦੋ ਵਾਰ ਟਰਾਫੀ ਚੁੱਕੀ ਹੋਵੇ। ਇਸ ਦੇ ਨਾਲ ਹੀ, ਅਰਜਨਟੀਨਾ ਪਿਛਲੇ 64 ਸਾਲਾਂ ਵਿੱਚ (ਬ੍ਰਾਜ਼ੀਲ ਤੋਂ ਬਾਅਦ) ਲਗਾਤਾਰ ਦੋ ਵਾਰ ਪੁਰਸ਼ ਵਰਲਡ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਦੂਜੇ ਪਾਸੇ, ਆਧੁਨਿਕ ਫੁੱਟਬਾਲ ਦੀਆਂ ਪ੍ਰਮੁੱਖ ਮਹਾਸ਼ਕਤੀਆਂ ਵਿੱਚ ਨਾ ਗਿਣੇ ਜਾਣ ਦੇ ਬਾਵਜੂਦ ਸਵਿਟਜ਼ਰਲੈਂਡ ਇਤਿਹਾਸ ਵਿੱਚ ਚਾਰ ਵਾਰ (1934, 1938, 1954, 2026) ਕੁਆਰਟਰ ਫਾਈਨਲ ਤੱਕ ਪਹੁੰਚ ਚੁੱਕਿਆ ਹੈ। ਹਾਲਾਂਕਿ, ਟੀਮ ਕਦੇ ਵੀ ਇਸ ਰੁਕਾਵਟ ਨੂੰ ਪਾਰ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ ਹੈ। ਸਵਿਟਜ਼ਰਲੈਂਡ ਦੇ ਗੋਲਕੀਪਰ ਗ੍ਰੇਗੋਰ ਕੋਬੇਲ ਸੰਕਟਮੋਚਕ ਬਣ ਕੇ ਉੱਭਰੇ ਹਨ। ਰਾਊਂਡ ਆਫ 16 ਦੇ ਪੈਨਲਟੀ ਸ਼ੂਟਆਊਟ ਵਿੱਚ ਉਹਨਾਂ ਨੇ ਬਿਹਤਰੀਨ ਬਚਾਅ ਕਰਕੇ ਟੀਮ ਨੂੰ ਜਿੱਤ ਦਿਵਾਈ।

Popular