ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਸਰਕਾਰ ਅਗਲੀ ਪੱਤਝੜ ਦੇ ਮੌਸਮ ਤੱਕ ਦੋ ਸੁਰੱਖਿਅਤ ਮਾਨਸਿਕ ਸਿਹਤ ਸੇਵਾ ਕੇਂਦਰ ਖੋਲਣ ਦੀ ਯੋਜਨਾ ਉਲੀਕੀ ਹੈ। ਇਹ ਇਨਵੋਲੰਟਰੀ ਕੇਅਰ (ਮਾਨਸਿਕ ਸਿਹਤ ਇਲਾਜ) ਨੂੰ ਲਾਗੂ ਕਰਨ ਦੀ ਪ੍ਰਕਿਰਿਆ ਪ੍ਰੀਮੀਅਰ ਡੇਵਿਡ ਈਬੀ ਦੇ ਮੁੱਖ ਚੋਣ ਵਾਅਦਿਆਂ ‘ਚੋਂ ਇੱਕ ਹੈ, ਜਿਸ ਨੂੰ ਲਾਗੂ ਕਰਨ ਦਾ ਉਦੇਸ਼ ਮਨੋਵਿਗਿਆਨ, ਦਿਮਾਗੀ ਬਿਮਾਰੀਆਂ, ਤਣਾਓ ਅਤੇ ਨਸ਼ਿਆਂ ਦੇ ਮੁੱਦਿਆਂ ਨਾਲ ਜੁੜੇ ਲੋਕਾਂ ਦੇ ਲਈ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਸਰੀ ਪ੍ਰੀਟ੍ਰਾਇਲ ਸੈਂਟਰ ਅਤੇ ਐਲੋਏਟ ਕਰੈਕਸ਼ਨਲ ਫੈਸਿਲਿਟੀ ਵਿੱਚ ਦੋ ਨਵੇਂ ਕੇਂਦਰ ਬਣਾਏ ਜਾਣਗੇ, ਜੋ ਇਸ ਕਿਸਮ ਦੀ ਪਹਿਲੀ ਸਹਾਇਤਾ ਪੇਸ਼ ਕਰਨਗੀਆਂ।
ਉਨ੍ਹਾਂ ਕਿਹਾ ”ਇਨ੍ਹਾਂ ਸੁਵਿਧਾਵਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ, ਅਤੇ ਇਨ੍ਹਾਂ ਦੀ ਸ਼ੁਰੂਆਤ ਨਾਲ ਜੋ ਮੰਗ ਹੈ, ਉਸ ਦਾ ਪੂਰਾ ਕਰਨ ਲਈ ਇੱਕ ਰੂਪ ਰੇਖਾ ਮਿਲੇਗੀ। ਇਹ ਸੁਵਿਧਾਵਾਂ ਚੋਟੀ ਦੇ ਪੱਧਰ ਦੀਆਂ ਨਹੀਂ ਹਨ, ਪਰ ਉਹ ਇਸ ਕੰਮ ਦੇ ਬੇਹੱਦ ਵੱਡੇ ਵਿਸਥਾਰ ਦੀ ਯੋਜਨਾ ਦਾ ਮੂਲ ਹਨ। “ਅਸੀਂ ਇਸ ਪ੍ਰਾਜੈਕਟ ‘ਤੇ ਪੂਰੀ ਤਰ੍ਹਾਂ ਤੇਜ਼ੀ ਨਾਲ ਕੰਮ ਕਰ ਰਹੇ ਹਾਂ।”
ਸਰਕਾਰ ਨੇ ਪਿਛਲੇ ਸਾਲ ਸਮਰਥਨ ਪ੍ਰੋਜੈਕਟਾਂ ਅਤੇ ਮਨੋਵਿਗਿਆਨ, ਨਸ਼ੀਲੇ ਦਵਾਈਆਂ ਅਤੇ ਦਿਮਾਗੀ ਬਿਮਾਰੀਆਂ ਲਈ ਵਿਗਿਆਨਿਕ ਸਲਾਹਕਾਰ ਡਾ. ਡੈਨੀਅਲ ਵਿਗੋ ਨੂੰ ਨਿਯੁਕਤ ਕੀਤਾ ਸੀ।
ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਦੇ ਬਿਆਨ ਮੁਤਾਬਿਕ, ਇਹ ਨਵੇਂ ਸਥਾਨ ਵਿਗੋ ਦੇ ਮੰਡੇਟ ਦੇ ਹਿਸੇ ਵਜੋਂ ਖੋਲ੍ਹੇ ਜਾ ਰਹੇ ਹਨ ਅਤੇ ਮਈ ਤੱਕ ਇਨ੍ਹਾਂ ਦੇ ਚਾਲੂ ਹੋਣ ਦੀ ਯੋਜਨਾ ਹੈ।
ਜ਼ਿਕਰਯੋਗ ਹੈ ਕਿ ਸਰੀ ਪ੍ਰੀਟ੍ਰਾਇਲ ਸੈਂਟਰ ਵਿੱਚ 10 ਬੈਡ ਹੋਣਗੇ ਜਿੱਥੇ ਲੋਕਾਂ ਨੂੰ ਕੁਆਰੰਟੀਨ ਵਿੱਚ ਰਹਿ ਕੇ ਇਲਾਜ਼ ਦੀ ਲੋੜ ਹੋਵੇਗੀ, ਜਦੋਂਕਿ ਐਲੋਏਟ ਫੈਸਿਲਿਟੀ ਵਿੱਚ ਸੁਰੱਖਿਅਤ ਅਧਾਰ ‘ਤੇ ਸੇਵਾਵਾਂ ਪ੍ਰਦਾਨ ਹੋਣਗੀਆਂ।
ਮਾਨਸਿਕ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਅਡਵੋਕੇਟਾਂ ਨੇ ਕਿਹਾ ਹੈ ਕਿ ਜਦੋਂ ਮਾਨਸਿਕ ਸਿਹਤ ਦੇ ਇਲਾਜ ਦੇ ਤੌਰ ‘ਤੇ ”ਇਨਵੋਲੰਟਰੀ ਕੇਅਰ” ਦੀ ਲੋੜ ਹੋਵੇ, ਤਾਂ ਇਹ ਸਿਰਫ ਆਖਰੀ ਚੋਣ ਵਜੋਂ ਹੋਣਾ ਚਾਹੀਦਾ ਹੈ ਪਰ ਇਹ ਸਾਡੇ ਮੁੱਖ ਹੱਲ ਦਾ ਹਿੱਸਾ ਨਹੀਂ ਹੋਣਾ ਚਾਹੀਦਾ।”
ਮੋਰੀਸ ਨੇ ਜ਼ੋਰ ਦਿੱਤਾ ਕਿ ਇਸ ਪ੍ਰਣਾਲੀ ਵਿੱਚ ਚੁਣੌਤੀਆਂ ਹਨ, ਖਾਸ ਕਰਕੇ ਨਿਗਰਾਨੀ ਅਤੇ ਮਰੀਜ਼ਾਂ ਦੇ ਹੱਕਾਂ ਦੀ ਸੁਰੱਖਿਆ । ਮੋਰੀਸ ਨੇ ਕਿਹਾ ”ਇਹ ਪ੍ਰਣਾਲੀ ਬਿਨਾਂ ਕਿਸੇ ਸਥਾਨਿਕ ਅਤੇ ਮਨੋਵਿਗਿਆਨਿਕ ਸਮਰਥਨ ਦੇ ਸਹੀ ਸਥਿਤੀ ਵਿੱਚ ਮਦਦ ਨਹੀਂ ਕਰੇਗੀ” This report was written by Simranjit Singh as part of the Local Journalism Initiative.