ਸਰੀ, (ਸਿਮਰਨਜੀਤ ਸਿੰਘ): ਅਬੋਟਸਫੋਰਡ ਦੇ ਇੱਕ ਪਾਰਕ ‘ਚ ਅੱਗ ਲੱਗੀ ਐਸ.ਯੂ.ਵੀ. ਵਿਚੋਂ ਦੋ ਲਾਸ਼ਾਂ ਮਿਲਣ ਕਾਰਨ ਇਲਾਕੇ ‘ਚ ਸਹਿਮ ਦਾ ਦਾ ਮਾਹੌਲ ਹੈ। ਪੁਲਿਸ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਸੂਮਾਸ ਮਾਊਂਟਨ ਰੀਜਨਲ ਪਾਰਕ ਵਿੱਚ ਅੱਗ ਨਾਲ ਸੜ ਚੁੱਕੀ ਐਸ.ਯੂ.ਵੀ. ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਅਬੋਟਸਫੋਰਡ ਪੁਲਿਸ ਅਤੇ ਅੱਗ ਬੁਝਾਉਣ ਵਾਲੀਆਂ ਟੀਮਾਂ ਨੂੰ ਪਾਰਕ ਵਿੱਚ ਇੱਕ ਮਿਤਸੁਬਿਸ਼ੀ ਆਉਟਲੈਂਡਰ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਗੱਡੀ ਦੀ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਇਸ ‘ਚ ਦੋ ਵਿਅਕਤੀਆਂ ਦੇ ਅਵਸ਼ੇਸ਼ ਮਿਲੇ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕੋਈ ਵੀ ਸਬੂਤ ਜਾਂ ਗਵਾਹੀ ਸਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਸਾਰਜੈਂਟ ਫ੍ਰੇਡਾ ਫੋਂਗ ਨੇ ਮੀਡੀਆ ਰਿਲੀਜ਼ ਵਿੱਚ ਕਿਹਾ, “ਮੌਤਾਂ ਦੇ ਮਾਮਲੇ ਦੀ ਜਾਂਚ ਜਾਰੀ ਹੈ, ਸਾਨੂੰ ਇਹ ਯਕੀਨ ਹੈ ਕਿ ਇਹ ਕੋਈ ਬੇਤਰਤੀਬਾ ਮਾਮਲਾ ਨਹੀਂ ਸੀ, ਅਤੇ ਇਸ ਲਈ ਜਨਤਕ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ।”
ਉਹਨਾਂ ਨੇ ਕਿਹਾ, “ਅਸੀਂ ਪਾਰਕ ਵਿੱਚ ਮੌਜੂਦ ਕਈ ਗ੍ਰਾਹਕਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਹਾਇਤਾ ਪ੍ਰਦਾਨ ਕੀਤੀ ਅਤੇ ਪੁਲਿਸ ਨਾਲ ਗੱਲ ਕੀਤੀ। ਇਹ ਮਾਮਲਾ ਕੁਝ ਲੋਕਾਂ ਲਈ ਚਿੰਤਾਜਨਕ ਹੋ ਸਕਦਾ ਹੈ। ਉਨ੍ਹਾਂ ਕਿਹਾ
ਜੇਕਰ ਕਿਸੇ ਵਿਅਕਤੀ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ, ਉਹ 1-877-551-(4448) ਤੇ ਸੰਪਰਕ ਕਰ ਸਕਦਾ ਹੈ। This report was written by Simranjit Singh as part of the Local Journalism Initiative.