1.4 C
Vancouver
Saturday, January 18, 2025

ਹੜ੍ਹਤਾਲ ਤੋਂ ਬਾਅਦ ਲੱਗੇ ਬੈਕਲਾਗ ਨੂੰ ਖਤਮ ਕਰਨ ਲਈ ਹੁਣ ਸੇਵਾਵਾਂ ਪੂਰੀ ਤਰ੍ਹਾਂ ਬਹਾਲ : ਕੈਨੇਡਾ ਪੋਸਟ

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਪੋਸਟ ਨੇ ਘਰੇਲੂ ਸੇਵਾਵਾਂ ਨੂੰ ਮੁੜ ਪੂਰੀ ਤਰ੍ਹਾਂ ਸ਼ੁਰੂ ਕਰਨ ਦਾ ਐਲਾਨ ਕੀਤਾ, ਹਾਲਾਂਕਿ ਕਈ ਕਿਸਮ ਦੇ ਪਾਰਸਲਾਂ ਵਿੱਚ ਦੇਰੀ ਦੀ ਉਮੀਦ ਅਜੇ ਵੀ ਜਾਰੀ ਹੈ।
ਕੈਨੇਡਾ ਪੋਸਟ ਨੇ ਕਿਹਾ ਹੈ ਕਿ ਉਹ ਹੁਣ ਘਰੇਲੂ ਸੇਵਾਵਾਂ ਵਿੱਚ ਪੂਰੀ ਤਰ੍ਹਾਂ ਸੇਵਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਈ ਹਫ਼ਤਿਆਂ ਦੀ ਹੜ੍ਹਤਾਲ ਦੇ ਬਾਅਦ ਜੋ ਕਿ ਦੇਸ਼ ਭਰ ਵਿੱਚ ਇੱਕ ਮਹੀਨੇ ਤੱਕ ਜਾਰੀ ਰਹੀ ਸੀ, ਤੋਂ ਕੈਨੇਡੀਆਂ ਨੂੰ ਲੈਣ-ਦੇਣ ਵਾਲੇ ਮੇਲ ਅਤੇ ਅੰਤਰਰਾਸ਼ਟਰੀ ਮੇਲ ਅਤੇ ਪਾਰਸਲਾਂ ਵਿੱਚ ਲੰਬੀ ਦੇਰੀ ਦੀ ਉਮੀਦ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਕੈਨੇਡਾ ਪੋਸਟ ਨੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਕਿ ਸੋਮਵਾਰ ਤੋਂ ਉਹ “ਸਮੇਂ ਦੇ ਅਨੁਸਾਰ ਸੇਵਾ ਦੀਆਂ ਗਰੰਟੀ ਨੂੰ ਮੁੜ ਲਾਗੂ ਕਰ ਚੁੱਕਾ ਹੈ ਅਤੇ ਘਰੇਲੂ ਪਾਰਸਲਾਂ ਲਈ ਪੂਰੀ ਤਰ੍ਹਾਂ ਸੇਵਾ ਵਾਪਸ ਆ ਗਈਆਂ ਹਨ, ਨਾਲ ਹੀ ਇਹ ਵੀ ਕਿਹਾ ਕਿ ਉਸਦਾ ਨੈਟਵਰਕ ਹੁਣ ਪਹਿਲਾਂ ਦੀ ਤਰ੍ਹਾਂ ਸਥਿਰ ਹੋ ਗਿਆ ਹੈ ।
ਬਿਆਨ ਵਿੱਚ ਉਨ੍ਹਾਂ ਧੰਨਵਾਦ ਕਰਦੇ ਹੋਏ ਇਹ ਵੀ ਕਿਹਾ ਗਿਆ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸਾਡੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਜਦੋਂ ਅਸੀਂ ਆਮ ਕਾਰਜਕਾਰੀ ਨੂੰ ਦੁਬਾਰਾ ਸਥਾਪਿਤ ਕਰ ਰਹੇ ਸੀ ਅਤੇ ਛੁੱਟੀਆਂ ਦੇ ਮੌਕੇ ‘ਤੇ ਵੱਡੀ ਮਾਤਰਾ ਵਿੱਚ ਆਏ ਪਾਰਸਲਾਂ ਨੂੰ ਪ੍ਰੋਸੈਸ ਕਰ ਰਹੇ ਸੀ।”
ਕੈਨੇਡਾ ਪੋਸਟ ਨੇ ਦੱਸਿਆ ਕਿ “ਛੁੱਟੀਆਂ ਦੇ ਸਮੇਂ ਸਾਨੂੰ ਜਮ੍ਹਾਂ ਹੋਏ ਪਾਰਸਲਾਂ ਨੂੰ ਪ੍ਰੋਸੈਸ ਕਰਨ ਵਿੱਚ ਮਦਦ ਮਿਲੀ ਅਤੇ ਅਸੀਂ ਉਨ੍ਹਾਂ ਨੂੰ ਦੇਸ਼ ਭਰ ਵਿੱਚ ਸਪਲਾਈ ਕਰ ਰਹੇ ਹਾਂ।” ਜ਼ਿਕਰਯੋਗ ਹੈ ਕਿ ਨਵੰਬਰ 15 ਨੂੰ 55,000 ਤੋਂ ਜਿਆਦਾ ਕੈਨੇਡਾ ਪੋਸਟ ਦੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ ਸੀ ਜਿਸ ਨਾਲ ਛੁੱਟੀਆਂ ਦੇ ਸ਼ਾਪਿੰਗ ਸੀਜ਼ਨ ਵਿੱਚ ਦੇਸ਼ ਭਰ ਵਿੱਚ ਮੇਲ ਅਤੇ ਪਾਰਸਲ ਸੇਵਾਵਾਂ ਰੁਕ ਗਈਆਂ ਸੀ।
ਕੈਨੇਡਾ ਪੋਸਟ ਦੇ ਕਰਮਚਾਰੀ 17 ਦਸੰਬਰ ਨੂੰ ਕੰਮ ‘ਤੇ ਵਾਪਸ ਆ ਗਏ ਸਨ, ਜਦੋਂ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਉਨ੍ਹਾਂ ਨੂੰ ਹੜਤਾਲ ਖਤਮ ਕਰਨ ਦਾ ਹੁਕਮ ਦਿੱਤਾ ਸੀ।
ਹਾਲਾਂਕਿ ਕੰਮ ਮੁੜ ਸ਼ੁਰੂ ਹੋਣ ਦੇ ਬਾਵਜੂਦ, ਕੈਨੇਡਾ ਪੋਸਟ ਨੇ ਚਿਤਾਵਨੀ ਦਿੱਤੀ ਸੀ ਕਿ ਕਈ ਪ੍ਰਕਾਰ ਦੇ ਡਿਲਿਵਰੀਜ਼ ਵਿੱਚ ਦੇਰੀ ਜਾਰੀ ਰਹਿ ਸਕਦੀ ਹੈ ਅਤੇ ਇਹ ਦੇਰੀ ਇਸ ਸਾਲ ਦੇ ਸ਼ੁਰੂ ਤੱਕ ਜਾਰੀ ਰਹਿ ਸਕਦੀ ਹੈ।
ਆਪਡੇਟ ਵਿੱਚ ਕੈਨੇਡਾ ਪੋਸਟ ਨੇ ਕਿਹਾ ਕਿ ਉਹ ਹੁਣ ਦੇਸ਼ ਭਰ ਵਿੱਚ ਘਰੇਲੂ ਪਾਰਸਲਾਂ ਦੀ ਪ੍ਰੋਸੈਸਿੰਗ ਅਤੇ ਡਿਲਿਵਰੀ ਦੇ ਆਮ ਸਤਰ ‘ਤੇ ਵਾਪਸ ਆ ਗਿਆ ਹੈ, ਜਿਵੇਂ ਕਿ ਪਿਛਲੇ ਸਮੇਂ ਵਿੱਚ ਸੀ। This report was written by Simranjit Singh as part of the Local Journalism Initiative.

Related Articles

Latest Articles