ਸਰੀ, (ਦਿਵਰੂਪ ਕੌਰ): ਮੈਕਸੀਕੋ ਦੇ ਨੇੜੇ ਪੈਂਦੇ ਦੇਸ਼ ਡੋਮਿਨਿਕਨ ਰਿਪਬਲਿਕ ਦੇ ਇੱਕ ਰਿਜ਼ੋਰਟ ਵਿੱਚ ਹੋਏ ਹਮਲੇ ‘ਚ ਅਲਬਰਟਾ ਦੇ ਇੱਕ 18 ਸਾਲਾ ਨੌਜਵਾਨ ਚੇਜ਼ ਡਲੋਰਮ-ਰੋਵਨ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਗਿਆ। ਵਦੀ ਮਾਂ ਦਾ ਕਹਿਣਾ ਹੈ ਕਿ ਇਹ ਹਮਲਾ ਰਿਜ਼ੋਰਟ ਦੇ ਇੱਕ ਬਾਰ ਵਿੱਚ ਹੋਇਆ। ਇਸ ਘਟਨਾ ਤੋਂ ਇੱਕ ਹਫਤਾ ਬਾਅਦ ਵੀ ਚੇਜ਼ ਨੂੰ ਡਾਕਟਰਾਂ ਵੱਲੋਂ ਮੈਡੀਕਲੀ ਇੰਡਿਊਸਡ ਕੋਮਾ ਵਿੱਚ ਰੱਖਿਆ ਗਿਆ ਹੈ।
ਚੇਜ਼ ਡਲੋਰਮ ਦੀ ਮਾਂ ਨੇ ਚਿੰਤਾਜ਼ਹਰ ਕਰਦੇ ਹੋਏ ਕਿਹਾ ਕਿ “ਮੈਂ ਆਪਣੇ ਪੁੱਤਰ ਨੂੰ ਘਰ ਲਿਜਾਣਾ ਚਾਹੁੰਦੀ ਹਾਂ” ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਜਲਦ ਤੋਂ ਜਲਦ ਕੈਨੇਡਾ ਵਾਪਸ ਲਿਜਾਣਾ ਚਾਹੁੰਦੀ ਹੈ। ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਸਭ ਕੁਝ ਇੰਨੀ ਜ਼ਲਦੀ ਹੋ ਗਿਆ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ ਲਗਾ। ਰਾਤ 12 ਵਜੇ ਬਾਅਦ ਮਾਤਾ-ਪਿਤਾ ਨੂੰ ਚੇਜ਼ ‘ਤੇ ਹਮਲਾ ਹੋਣ ਬਾਰੇ ਸੂਚਿਤ ਕੀਤਾ ਗਿਆ। ਚੇਜ਼ ਨੂੰ ਤੁਰੰਤ ਐਮਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਭਰਤੀ ਤੋਂ ਪਹਿਲਾਂ ਸਿਹਤ ਬੀਮਾ ਦੀ ਪੁਸ਼ਟੀ ਹੋਣ ਤੱਕ ਇਲਾਜ ਰੁਕਿਆ ਰਿਹਾ। “ਉਸਦੇ ਮਸਤਕ ਵਿੱਚ ਗ੍ਰੇਪਫਰੂਟ ਜਿਤਨਾ ਵੱਡਾ ਖੂਨ ਦਾ ਥੱਕਾ ਸੀ, ਜਿਸਨੂੰ ਡਾਕਟਰਾਂ ਨੇ ਹਟਾਇਆ। ਇਲਾਜ ਦੌਰਾਨ ਸਿਰ ਦੀ ਹੱਡੀ ਨੂੰ ਵੀ ਹਟਾਉਣਾ ਪਿਆ।
ਜਾਣਕਾਰੀ ਅਨੁਸਾਰ ਇਸ ਘਟਨਾ ਸੰਬੰਧੀ ਦਰਜ ਕੀਤੀ ਗਈ ਇੱਕ ਸ਼ਿਕਾਇਤ ਦੀ ਰਿਪੋਰਟ ਹਾਸਲ ਹੋਈ ਹੈ। ਰਿਪੋਰਟ ਵਿੱਚ ਇੱਕ ਸ਼ੱਕੀ ਦਾ ਨਾਮ ਦਿੱਤਾ ਗਿਆ ਹੈ, ਪਰ ਉਸ ਦੇ ਕੈਨੇਡੀਅਨ ਹੋਣ ਦੀ ਪੁਸ਼ਟੀ ਨਹੀਂ ਹੋਈ। ਚੇਜ਼ ਦੀ ਮਾਂ ਨੇ ਕਿਹਾ ਕਿ ਰਿਜ਼ੋਰਟ ਦੇ ਸਟਾਫ ਨੇ ਸ਼ੱਕੀ ਵਿਅਕਤੀ ਨੂੰ ਖੋਜ ਕੇ ਪੁਲਿਸ ਦੇ ਹਵਾਲੇ ਕੀਤਾ। ਕੈਨੇਡਾ ਦੀ ਸਰਕਾਰ ਦੇ ਗਲੋਬਲ ਅਫੇਅਰਜ਼ ਵਿਭਾਗ ਨੇ ਦੱਸਿਆ ਕਿ ਉਹ ਡੋਮਿਨਿਕਨ ਰਿਪਬਲਿਕ ਵਿੱਚ ਦੋ ਕੈਨੇਡੀਅਨ ਨਾਗਰਿਕਾਂ ਨੂੰ ਲੈਕੇ ਘਟਨਾ ਨਾਲ ਜਾਣੂ ਹਨ। “ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ,”
ਚੇਜ਼ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਨੇ ਇਸ ਛੁੱਟੀਆਂ ਲਈ ਇਕ ਸਾਲ ਤੱਕ ਬਚਤ ਕੀਤੀ ਸੀ। ਘਟਨਾ ਕਾਰਨ ਉਨ੍ਹਾਂ ਨੂੰ ਅਚਾਨਕ ਵਧੇ ਖਰਚੇ ਭਾਰੇ ਪਏ। ਚੇਣ ਦੇ ਪਰਿਵਾਰ ਵਾਲਿਆਂ ਨੇ ਗੋ-ਫੰਡ-ਮੀ ਪਲੇਟਫਾਰਮ ਰਾਹੀਂ ਅਭਿਆਨ ਸ਼ੁਰੂ ਕੀਤਾ ਹੈ, ਜਿਸ ਵਿੱਚ ਹੁਣ ਤੱਕ $27,000 ਤੋਂ ਵੱਧ ਰਕਮ ਇਕੱਠੀ ਕੀਤੀ ਜਾ ਚੁੱਕੀ ਹੈ।