ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੌਜ ਹੁਣ ਕੁਝ ਮੈਡੀਕਲ ਹਾਲਤਾਂ ਵਾਲੇ ਉਮੀਦਵਾਰਾਂ ਨੂੰ ਸਿੱਧੇ ਤੌਰ ‘ਤੇ ਅਯੋਗ ਘੋਸ਼ਿਤ ਨਹੀਂ ਕਰੇਗੀ ਇਸ ਸਬੰਧੀ ਪਹਿਲਾਂ ਆਟੋਮੈਟਿਕ ਪ੍ਰਕਿਰਿਆ ਚਲ ਹੀ ਸੀ ਜਿਸ ਨੂੰ ਹੁਣ ਫਿਲਹਾਲ ਲਈ ਰੋਕ ਦਿੱਤਾ ਗਿਆ ਹੈ। ਇਸ ਵਿੱਚ ਐਲਰਜੀਜ਼, ਅਤੇ ਕਈ ਸਰਗਰਮਤਾ ਰੋਗ (ਅਧ੍ਹਧ), ਐਂਜ਼ਾਇਟੀ ਅਤੇ ਦਮਾ ਵਰਗੀਆਂ ਬਿਮਾਰੀਆਂ ਸ਼ਾਮਲ ਹਨ। ਇਹ ਨਵਾਂ ਕਦਮ ਫੌਜ ਦੀ ਭਰਤੀ ਵਧਾਉਣ ਅਤੇ ਸੈਨਿਕਾਂ ਦੀ ਘਾਟ ਪੂਰਾ ਕਰਨ ਲਈ ਚੁੱਕਿਆ ਗਿਆ ਹੈ।
ਫੌਜ ਦੇ ਮੁਖੀ ਜਨਰਲ ਜੈਨੀ ਕਰੀਗਨ ਨੇ ਦੱਸਿਆ ਕਿ ਜਿਨਾਂ ਉਮੀਦਵਾਰਾਂ ਨੂੰ ਪਹਿਲਾਂ ਐਲਰਜੀ ਹੋਣ ਕਰਕੇ ਸਿੱਧੇ ਤੌਰ ‘ਤੇ ਰੱਦ ਕਰ ਦਿੱਤਾ ਜਾਂਦਾ ਸੀ, ਹੁਣ ਉਹਨਾਂ ਦੇ ਕੇਸ ਨੂੰ ਵੱਖ-ਵੱਖ ਪਰਿਸਥਿਤੀਆਂ ਦੇ ਆਧਾਰ ‘ਤੇ ਜਾਂਚਿਆ ਜਾਵੇਗਾ।ਕਰੀਗਨ ਨੇ ਕਿਹਾ “ਹੁਣ ਦੀ ਤਕਨਾਲੋਜੀ ਦੇ ਆਧਾਰ ਤੇ, ਕੁਝ ਮਾਮਲਿਆਂ ਵਿੱਚ ਇਹ ਬਿਮਾਰੀਆਂ ਭਰਤੀ ‘ਚ ਰੁਕਾਵਟ ਨਹੀਂ ਬਣਨਗੀਆਂ” ਹਾਲਾਂਕਿ, ਇਹ ਮਾਪਦੰਡ ਬਹੁਤ ਗੰਭੀਰ ਹਾਲਤਾਂ ‘ਤੇ ਨਹੀਂ ਲਾਗੂ ਹੁੰਦੇ।
ਇਹ ਤਬਦੀਲੀਆਂ ਇਸ ਸਾਲ ਜਨਵਰੀ ਤੋਂ ਲਾਗੂ ਹੋਈਆਂ ਹਨ। ਕਰੀਗਨ ਨੇ ਕਿਹਾ ਕਿ ਬੀਤੇ 30-40 ਸਾਲਾਂ ਦੇ ਮੁਕਾਬਲੇ ਮੌਜੂਦਾ ਡਾਇਗਨੋਸਟਿਕ ਟੂਲ ਕਾਫ਼ੀ ਬਦਲੇ ਹਨ। ਇਸ ਨਾਲ ਸਮਾਜਿਕ ਤਬਦੀਲੀਆਂ ਅਤੇ ਮੌਜੂਦਾ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ ਆਪਣੇ ਮਾਪਦੰਡਾਂ ਨੂੰ ਅਨੁਕੂਲਿਤ ਕਰ ਰਹੀ ਹੈ।
ਕਰੀਗਨ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਵਿੱਚ ਹੋਰ ਕਈ ਤਬਦੀਲੀਆਂ ਨਾਲ ਸਿੱਧਾ ਪ੍ਰਭਾਵ ਪਿਆ ਹੈ। ਸੁਰੱਖਿਆ ਸਬੰਧੀ ਨਿਯਮਾਂ ਨੂੰ ਪਿਛਲੇ ਸਾਲ ਨਰਮ ਕੀਤਾ ਗਿਆ। ਹੁਣ ਨਵੀਂ ਭਰਤੀ ਦੌਰਾਨ ਹੀ ਸੁਰੱਖਿਆ ਕਲੀਅਰੈਂਸ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ, ਭਰਤੀ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਇਆ ਗਿਆ ਹੈ।
ਫੌਜ ਨੇ ਭਰਤੀ ਪ੍ਰਕਿਰਿਆ ਨੂੰ ਡਿਜਿਟਲ ਬਣਾਉਣ ਅਤੇ ਮੌਡਰਨ ਟੂਲਾਂ ਦੀ ਵਰਤੋਂ ਕਰਨ ਦੀ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਹੈ। ਇਸ ਨਾਲ ਉਮੀਦਵਾਰਾਂ ਦੀਆਂ ਫਾਇਲਾਂ ਤੇਜ ਨਾਲ ਅੱਗੇ ਵਧੀਆਂ ਹਨ। ਭਰਤੀ ਪ੍ਰਕਿਰਿਆ ਨੂੰ ਹੋਰ ਮਨੁੱਖੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਹਿਾ ਹੈ। ਕੈਨੇਡੀਆਨ ਫੌਜ ਦੀ ਗਿਣਤੀ 2023 ਦੇ ਅੰਤ ਵਿੱਚ 87,638 ਸੀ, ਜਦੋਂ ਕਿ ਟਾਰਗੇਟ 101,500 ਸੀ। ਪਿਛਲੇ ਕੁਝ ਸਾਲਾਂ ਦੌਰਾਨ ਫੌਜ ਆਪਣੇ ਟਾਰਗੇਟ ਦਾ ਸਿਰਫ 60-65 ਪ੍ਰਤੀਸ਼ਤ ਹੀ ਪੂਰਾ ਕਰ ਪਾਈ। ਪਰ ਨਵੇਂ ਸੁਧਾਰਾਂ ਨੇ ਭਰਤੀ ਦਰ ਨੂੰ 80 ਪ੍ਰਤੀਸ਼ਤ ਤੋਂ ਵੱਧ ਫਾਇਦਾ ਹੋਇਆ ਹੈ।