0.4 C
Vancouver
Sunday, February 2, 2025

ਵਾਲਮਾਰਟ ਵਲੋਂ ਕੈਨੇਡਾ ‘ਚ ਅਗਲੇ ਪੰਜ ਸਾਲਾਂ ਦੌਰਾਨ ਕੀਤਾ ਜਾਵੇਗਾ 6.5 ਅਰਬ ਡਾਲਰ ਦਾ ਨਿਵੇਸ਼

 

ਸਰੀ, (ਸਿਮਰਨਜੀਤ ਸਿੰਘ): ਵਾਲਮਾਰਟ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਪੰਜ ਸਾਲਾਂ ਦੌਰਾਨ 6.5 ਅਰਬ ਡਾਲਰ ਦੀ ਨਿਵੇਸ਼ ਕਰੇਗਾ, ਜਿਸ ਵਿੱਚ ਕਈ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਵੀ ਸ਼ਾਮਲ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 30 ਸਾਲ ਪਹਿਲਾਂ ਕੈਨੇਡਾ ਵਿੱਚ ਐਂਟਰੀ ਕਰਨ ਤੋਂ ਬਾਅਦ ਦੀ ਸਭ ਤੋਂ ਵੱਡਾ ਨਿਵੇਸ਼ ਹੋਵੇਗਾ।
ਵਾਲਮਾਰਟ ਨੇ ਹਾਲਾਂਕਿ, ਇਹ ਨਹੀਂ ਦੱਸਿਆ ਕਿ ਉਹ ਕਿੱਥੇ ਨਵੇਂ ਸਟੋਰ ਖੋਲ੍ਹੇਗਾ, ਪਰ ਉਨ੍ਹਾਂ ਨੇ ਦੱਸਿਆ ਕਿ ਇਸੇ ਸਾਲ ਓਨਟਾਰੀਓ ਦੇ ਪੋਰਟ ਕਰੈਡਿਟ ਅਤੇ ਓਕਵਿਲ ਵਿੱਚ ਸਟੋਰ ਖੋਲ੍ਹੇ ਜਾਣਗੇ । ਵਾਘਨ, ਓਨਟਾਰੀਓ ਵਿੱਚ ਇੱਕ ਨਵਾਂ ਕੇਂਦਰ ਵੀ 2025 ਤੱਕ ਖੋਲ੍ਹਣ ਦੀ ਯੋਜਨਾ ਹੈ।
ਇਸ ਤੋਂ ਇਲਾਵਾ, 2027 ਤੱਕ ਐਡਮੰਟਨ ਅਤੇ ਕੈਲਗਰੀ ਵਿੱਚ ਵੀ ਤਿੰਨ ਹੋਰ ਨਵੇਂ ਸਟੋਰ ਖੁੱਲ੍ਹਣ ਦੀ ਯੋਜਨਾ ਹੈ।
ਰਿਟੇਲ ਮਾਹਿਰ ਲੀਸਾ ਹੱਚੇਸਨ ਨੇ ਦੱਸਿਆ ਕਿ ਕੈਨੇਡਾ ਵਿੱਚ ਵਾਲਮਾਰਟ ਵੱਲੋਂ ਕੀਤਾ ਗਿਆ ਇਹ ਨਿਵੇਸ਼ ਦਿਲਚਸਪ ਹੈ।
ਉਨ੍ਹਾਂ ਨੇ ਕਿਹਾ, “2020 ਵਿੱਚ ਵੱਡੇ ਨਿਵੇਸ਼ ਦੇ ਬਾਅਦ ਇਹ ਇਕ ਹੋਰ ਵੱਡਾ ਕਦਮ ਜਾਪਦਾ ਹੈ। ਉਹ ਪਿਛਲੇ ਨਿਵੇਸ਼ ਤੋਂ ਵੱਡੀ ਸਫਲਤਾ ਦੇਖ ਰਹੇ ਹਨ, ਜਿਸ ਕਰਕੇ ਹੁਣ ਉਹ ਹੋਰ ਤੇਜ਼ੀ ਨਾਲ ਆਗੇ ਵਧ ਰਹੇ ਹਨ।”
ਇਸ ਨਵੇਂ ਨਿਵੇਸ਼ ਦੇ ਐਲਾਨ ਦੇ ਨਾਲ, ਵਾਲਮਾਰਟ ਨੇ ਇਹ ਵੀ ਦੱਸਿਆ ਕਿ ਕੈਨੇਡਾ ਕਾਰਟੇਜ ਕੰਪਨੀ, ਜੋ ਕਿ ਇੱਕ ਪ੍ਰਮੁੱਖ ਲੋਜਿਸਟਿਕਸ ਅਤੇ ਵਾਹਨ ਸੇਵਾ ਮੁਹੱਈਆ ਕਰਾਉਂਦੀ ਹੈ, ਵਾਲਮਾਰਟ ਦੀ ਫਲੀਟ ਸਰਵਿਸ ਨੂੰ ਖਰੀਦੇਗੀ।
ਇਹ ਫਲੀਟ ਸਰਵਿਸ ਉਹ ਵਾਹਨ ਪ੍ਰਬੰਧਨ ਵਿਭਾਗ ਸੀ, ਜੋ ਕਿ ਸਪਲਾਇਰਾਂ ਅਤੇ ਵੰਡ ਕੇਂਦਰਾਂ ਤੋਂ ਵਾਲਮਾਰਟ ਦੀਆਂ ਦੁਕਾਨਾਂ ਤੱਕ ਉਤਪਾਦ ਪਹੁੰਚਾਉਣ ਲਈ ਜ਼ਿੰਮੇਵਾਰੀ ਨਿਭਾਉਂਦੀ ਸੀ।
ਵਾਲਮਾਰਟ ਨੇ ਇਹ ਯੋਜਨਾ ਆਪਣੇ ਕੰਮ ਨੂੰ ਹੋਰ ਮਜ਼ਬੂਤ ਬਨਾਉਣ ਉਲੀਕੀ ਹੈ ਜਿਸ ਦੇ ਤਹਿਤ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਕਈ ਨਵੇਂ ਸਟੋਰ ਖੋਲ੍ਹੇ ਜਾਣਗੇ। This report was written by Simranjit Singh as part of the Local Journalism Initiative.

Related Articles

Latest Articles