0.4 C
Vancouver
Sunday, February 2, 2025

ਵਾਸ਼ਿੰਗਟਨ ਡੀ.ਸੀ. ਵਿੱਚ ਭਿਆਨਕ ਹਵਾਈ ਹਾਦਸਾ: ਹੁਣ ਤੱਕ 28 ਤੋਂ ਵੱਧ ਲੋਕਾਂ ਦੀ ਮੌਤ, ਜਾਂਚ ਜਾਰੀ

 

ਵਾਸ਼ਿੰਗਟਨ, ਡੀਸੀ ૶ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਖਤਰਨਾਕ ਹਵਾਈ ਹਾਦਸਾ ਹੋਇਆ ਹੈ ਜਿਸ ਵਿੱਚ 28 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਅਮਰੀਕਨ ਏਅਰਲਾਈਨਜ਼ ਦੇ ਇੱਕ ਰੀਜਨਲ ਪੈਸੇਂਜਰ ਜੈਟ ਅਤੇ ਅਮਰੀਕੀ ਫੌਜ ਦੇ ਬਲੈਕ ਹਾਕ ਹੈਲਿਕਾਪਟਰ ਦੇ ਦਰਮਿਆਨ ਹੋਈ ਟਕਰ ਨਾਲ ਹੋਇਆ। ਦੋਵੇਂ ਵਿਮਾਨ ਪੋਟੋਮੈਕ ਦਰਿਆ ਵਿੱਚ ਡਿੱਗ ਗਏ। ਇਹ ਹਾਦਸਾ ਬੁਧਵਾਰ ਰਾਤ ਨੂੰ ਰੀਗਨ ਵੋਸ਼ਿੰਗਟਨ ਨੇਸ਼ਨਲ ਏਅਰਪੋਰਟ ਦੇ ਨੇੜੇ ਹੋਇਆ।
ਰਿਓਟਰਜ਼ ਦੀ ਰਿਪੋਰਟ ਦੇ ਮੁਤਾਬਿਕ, ਇਸ ਹਾਦਸੇ ਵਿੱਚ ਹਵਾਈ ਜਹਾਜ਼ ਵਿੱਚ ਸਵਾਰ 64 ਲੋਕ ਸਵਾਰ ਸੀ, ਜਿਨ੍ਹਾਂ ਵਿੱਚੋਂ 28 ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਮੌਤਾਂ ਦੀ ਅਧਿਕਾਰਿਕ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਅਮਰੀਕੀ ਸੀਨੇਟਰ ਰੋਜਰ ਮਾਰਸ਼ਲ ਨੇ ਇਹ ਸੱਦਾ ਦਿੱਤਾ ਕਿ ਜਹਾਜ਼ ਵਿੱਚ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ, “ਇੱਕ ਵਿਅਕਤੀ ਦੀ ਮੌਤ ਇੱਕ ਤਰਾਸਦੀ ਹੁੰਦੀ ਹੈ, ਪਰ ਜਦੋਂ ਇਨ੍ਹਾਂ ਵੱਡੀ ਗਿਣਤੀ ਵਿੱਚ ਲੋਕ ਮਾਰੇ ਜਾਂਦੇ ਹਨ, ਤਾਂ ਇਹ ਇਕ ਦਿਲ ਦਹਲਾਉਣ ਵਾਲੀ ਘਟਨਾ ਹੁੰਦੀ ਹੈ।”
ਅਮਰੀਕਨ ਏਅਰਲਾਈਨਜ਼ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਵਿੱਚ 60 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਖਬਰਾਂ ਦੇ ਮੁਤਾਬਿਕ, ਬਲੈਕ ਹਾਕ ਹੈਲਿਕਾਪਟਰ ਵਿੱਚ ਤਿੰਨ ਫੌਜੀ ਸਨ ਜੋ ਟ੍ਰੇਨਿੰਗ ਮਿਸ਼ਨ ‘ਤੇ ਸੀ। ਇਹ ਟਕਰ ਉਸ ਸਮੇਂ ਵਿੱਚ ਹੋਈ, ਜਦੋਂ ਜਹਾਜ਼ ਕੈਂਸਾਸ ਦੇ ਵਿੱਛਿਟਾ ਤੋਂ ਉਡਾਨ ਭਰ ਕੇ ਰੀਗਨ ਏਅਰਪੋਰਟ ‘ਤੇ ਉਤਰਣ ਲਈ ਤਿਆਰ ਹੋ ਰਿਹਾ ਸੀ। ਹਵਾਈ ਟ੍ਰੈਫਿਕ ਕੰਟਰੋਲ ਅਤੇ ਹੈਲਿਕਾਪਟਰ ਕਰੂ ਵਿਚਕਾਰ ਗੱਲਬਾਤ ਦੇ ਅਧਾਰ ‘ਤੇ ਇਹ ਜ਼ਾਹਿਰ ਹੁੰਦਾ ਹੈ ਕਿ ਹੈਲਿਕਾਪਟਰ ਪਾਇਲਟ ਨੂੰ ਜਹਾਜ਼ ਦੀ ਮੌਜੂਦਗੀ ਦਾ ਪਤਾ ਸੀ।
ਵਾਸ਼ਿੰਗਟਨ ਡੀਸੀ ਦੇ ਫਾਇਰ ਚੀਫ਼ ਜੌਨ ਡੋਨੇਲੀ ਨੇ ਦੱਸਿਆ ਕਿ 300 ਤੋਂ ਵੱਧ ਰੇਸਕਿਊ ਟੀਮਾਂ ਦੇ ਮੈਂਬਰ ਇਸ ਆਪਰੇਸ਼ਨ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ, “ਹਾਲਾਤ ਬਹੁਤ ਹੀ ਔਖੇ ਹਨ। ਪਾਣੀ ਬਹੁਤ ਠੰਢਾ ਹੈ ਅਤੇ ਤਿੱਖੀਆਂ ਹਵਾਵਾਂ ਰਾਹਤ ਕਾਰਜ ਵਿੱਚ ਰੁਕਾਵਟ ਪਾ ਰਹੀਆਂ ਹਨ।” ਤਜਰਬੇਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਠੰਢੀ ਨਦੀ ਵਿੱਚ ਡਿੱਗਣ ਤੋਂ ਬਾਅਦ ਵਿਅਕਤੀ ਸਿਰਫ 15 ਤੋਂ 30 ਮਿੰਟ ਤੱਕ ਹੀ ਹੋਸ਼ ਵਿੱਚ ਰਹਿ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਾਦਸੇ ‘ਤੇ ਪ੍ਰਤਿਕਿਰਿਆ ਦਿਤੀ ਅਤੇ ਹੈਲਿਕਾਪਟਰ ਕਰੂ ਅਤੇ ਹਵਾਈ ਟ੍ਰੈਫਿਕ ਕੰਟਰੋਲ ਦੀ ਭੂਮਿਕਾ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ, “ਇਹ ਇਕ ਭਿਆਨਕ ਸਥਿਤੀ ਹੈ ਜੋ ਸ਼ਾਇਦ ਰੋਕੀ ਜਾ ਸਕਦੀ ਸੀ। ਇਹ ਬਹੁਤ ਦੁੱਖਦਾਇਕ ਹੈ!”
ਜ਼ਿਕਰਯੋਗ ਹੈ ਕਿ ਇਸ ਸਥਾਨ ‘ਤੇ 1982 ਵਿੱਚ ਵੀ ਇੱਕ ਵੱਡਾ ਹਵਾਈ ਹਾਦਸਾ ਹੋ ਚੁੱਕਾ ਸੀ, ਜਦੋਂ ਏਅਰ ਫਲੋਰੀਡਾ ਫਲਾਈਟ 90 ਪੋਟੋਮੈਕ ਦਰਿਆ ਵਿੱਚ ਡਿੱਗ ਗਈ ਸੀ, ਜਿਸ ਵਿੱਚ 74 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿੱਚ ਅਖੀਰਲਾ ਵੱਡਾ ਹਵਾਈ ਹਾਦਸਾ 2009 ਵਿੱਚ ਹੋਇਆ ਸੀ, ਜਦੋਂ ਕੋਲਗਨ ਏਅਰ ਫਲਾਈਟ ਨਿਊ ਯਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਹਾਦਸੇ ਦੀ ਜਾਂਚ ਜਾਰੀ ਹੈ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਢਅਅ) ਇਸ ਬਾਰੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਅਮਰੀਕੀ ਅਧਿਕਾਰੀਆਂ ਨੇ ਹਵਾਈ ਟ੍ਰੈਫਿਕ ਦੀ ਸੁਰੱਖਿਆ ਅਤੇ ਸੰਚਾਰ ਪ੍ਰਕਿਰਿਆ ਨੂੰ ਮੁੜ ਜਾਂਚਣ ਦਾ ਇਰਾਦਾ ਕੀਤਾ ਹੈ, ਤਾਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ।
ਇਹ ਹਾਦਸਾ ਨਾ ਸਿਰਫ਼ ਅਮਰੀਕਾ, ਬਲਕਿ ਦੁਨੀਆਂ ਭਰ ਵਿੱਚ ਇੱਕ ਭਿਆਨਕ ਵਾਰਨਿੰਗ ਦੇ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਜਾਂਚ ਅਤੇ ਰੇਸਕਿਊ ਕਾਰਜਾਂ ਦੀ ਰਫ਼ਤਾਰ ਬੇਹੱਦ ਤੇਜ਼ੀ ਨਾਲ ਚੱਲ ਰਹੀ ਹੈ, ਅਤੇ ਲੋਕ ਇਸ ਉਮੀਦ ਨਾਲ ਦੇਖ ਰਹੇ ਹਨ ਕਿ ਮੌਤਾਂ ਦੀ ਗਿਣਤੀ ਵਿੱਚ ਹੋਰ ਵਾਧਾ ਨਾ ਹੋਵੇ।

Related Articles

Latest Articles