-0.1 C
Vancouver
Sunday, February 2, 2025

ਅਮਰੀਕਾ ‘ਚ ਲੇਅਸ ਦੇ ਆਲੂ ਚਿਪਸ ਕੀਤੇ ਰੀਕਾਲ, ਫ਼ੂਡ ਐਲਰਜੀ ਦਾ ਖ਼ਤਰਾ

 

ਵਾਸ਼ਿੰਗਟਨ : ਅਮਰੀਕਾ ਵਿੱਚ ਓਰੇਗਨ ਅਤੇ ਵਾਸ਼ਿੰਗਟਨ ਸੂਬਿਆਂ ਤੋਂ ਲੇਅਸ ਕਲਾਸਿਕ ਪੋਟੈਟੋ ਚਿਪਸ ਨੂੰ ਵਾਪਸ ਲਿਆ ਜਾ ਰਿਹਾ ਹੈ। ਖੁਰਾਕ ਅਤੇ ਦਵਾਈ ਪ੍ਰਸ਼ਾਸਨ (ਢਧਅ) ਨੇ ਇਸ ਰੀਕਾਲ ਦਾ ਐਲਾਨ ਕੀਤਾ ਹੈ ਕਿਉਂਕਿ ਚਿਪਸ ਦੇ ਉਤਪਾਦ ਵਿੱਚ ਇੱਕ ਐਲਰਜੀ ਕਾਰਕ ਚੀਜ਼ ਸ਼ਾਮਲ ਕੀਤੀ ਗਈ ਸੀ, ਜਿਸ ਦਾ ਉਲੇਖਣ ਪੈਕੇਟ ‘ਤੇ ਨਹੀਂ ਕੀਤਾ ਗਿਆ। ਇਹ ਸਮੱਸਿਆ ਬਹੁਤ ਸਾਰੇ ਲੋਕਾਂ ਲਈ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਹੈ।
ਅਮਰੀਕਾ ਵਿੱਚ ਲਗਭਗ 49 ਲੱਖ ਲੋਕ ਦੁੱਧ ਤੋਂ ਐਲਰਜੀ ਦਾ ਸ਼ਿਕਾਰ ਹਨ, ਜਿਨ੍ਹਾਂ ਵਿੱਚ ਬੱਚੇ ਜ਼ਿਆਦਾ ਮਾਤਰਾ ਵਿੱਚ ਸ਼ਾਮਲ ਹਨ। ਦੁੱਧ ਤੋਂ ਹੋਣ ਵਾਲੀ ਐਲਰਜੀ ਦੇ ਲੱਛਣ ਕਾਫੀ ਗੰਭੀਰ ਹੋ ਸਕਦੇ ਹਨ, ਜਿਸ ਵਿੱਚ ਘਬਰਾਹਟ, ਉਲਟੀ, ਪਿੱਤ ਬਣਨਾ ਅਤੇ ਹਾਜਮੇ ਵਿੱਚ ਸਮੱਸਿਆਵਾਂ ਸ਼ਾਮਲ ਹਨ। ਕੁਝ ਬਹੁਤ ਹੀ ਗੰਭੀਰ ਮਾਮਲਿਆਂ ਵਿੱਚ, ਐਨਾਫਿਲੈਕਸਿਸ (ਜੋ ਕਿ ਇੱਕ ਜਾਨਲੇਵਾ ਸਥਿਤੀ ਹੈ) ਵੀ ਹੋ ਸਕਦਾ ਹੈ, ਜਿਸ ਨਾਲ ਸਰੀਰ ਵਿੱਚ ਹਵਾ ਦੇ ਰਸਤੇ ਰੁਕ ਜਾਂਦੇ ਹਨ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਆਉਂਦੀ ਹੈ।
ਐਨਾਫਿਲੈਕਸਿਸ ਦੁੱਧ ਤੋਂ ਹੋਣ ਵਾਲੀ ਐਲਰਜੀ ਦੇ ਤੀਸਰੇ ਸਭ ਤੋਂ ਆਮ ਗੰਭੀਰ ਨਤੀਜੇ ਵਜੋਂ ਸਾਹਮਣੇ ਆਉਂਦੀ ਹੈ। ਅਮਰੀਕਾ ਵਿੱਚ ਸਾਲਾਨਾ 500 ਤੋਂ 1,000 ਲੋਕ ਐਨਾਫਿਲੈਕਸਿਸ ਦੇ ਕਾਰਨ ਮਰ ਜਾਂਦੇ ਹਨ, ਜਿਹਨਾਂ ਵਿੱਚੋਂ ਬਹੁਤ ਸਾਰੇ ਦੁੱਧ ਤੋਂ ਹੋਣ ਵਾਲੀ ਐਲਰਜੀ ਦੇ ਸ਼ਿਕਾਰ ਹੁੰਦੇ ਹਨ।
ਬੱਚਿਆਂ ਵਿੱਚ ਦੁੱਧ ਵਾਲੀ ਐਲਰਜੀ ਦੇ ਲੱਛਣ ਧੀਮੇ ਰੂਪ ਵਿੱਚ ਉਭਰਦੇ ਹਨ। ਇਹ ਲੱਛਣ ਕੁਝ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਦਾ ਸਮਾਂ ਲੈ ਸਕਦੇ ਹਨ। ਦੁੱਧ ਪੀਣ ਤੋਂ ਬਾਅਦਪੇਟ ਵਿੱਚ ਦਰਦ ਅਤੇ ਲੂਜ਼ ਮੋਸ਼ਨ , ਡਾਇਰੀਆ, ਚਮੜੀ ‘ਤੇ ਦਾਨੇ, ਨੱਕ ਵਹਿਣਾ, ਭਾਰ ਅਤੇ ਕੱਦ ਦਾ ਨਾ ਵਧਣਾ ਆਦਿ ਲੱਛਣ ਪੇਸ਼ ਹੋ ਸਕਦੇ ਹਨ। ਲੇਅਸ ਕਲਾਸਿਕ ਪੋਟੈਟੋ ਚਿਪਸ ਦੇ ਰੀਕਾਲ ਨੂੰ ਢਧਅ ਦੁਆਰਾ ਕੰਪਨੀ ਦੀ ਪਛਾਣ ਦੇ ਨਾਲ ਨਾਲ ਉਪਭੋਗਤਾਵਾਂ ਨੂੰ ਇਹ ਸੂਚਿਤ ਕੀਤਾ ਗਿਆ ਹੈ ਕਿ ਉਤਪਾਦ ਵਿੱਚ ਅਜਿਹੀ ਚੀਜ਼ ਮਿਲੀ ਹੈ ਜੋ ਦੁੱਧ ਤੋਂ ਐਲਰਜੀ ਵਾਲੇ ਲੋਕਾਂ ਲਈ ਖ਼ਤਰੇ ਦਾ ਕਾਰਨ ਬਣ ਸਕਦੀ ਹੈ। ਉਪਭੋਗਤਾਵਾਂ ਨੂੰ ਚਿਪਸ ਖਾਣ ਤੋਂ ਬਚਣ ਅਤੇ ਖਰੀਦਦਾਰੀ ਨਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

Related Articles

Latest Articles