-0.1 C
Vancouver
Sunday, February 2, 2025

ਸਰੀ ਸਿਟੀ ਸੈਂਟਰ ਲਈ ਨਵਾਂ ਮਾਡਲ ਤਿਆਰ, 70 ਦੇ ਕਰੀਬ ਨਵੇਂ ਪ੍ਰੋਜੈਕਟ ਮਨਜ਼ੂਰ

 

ਸਰੀ, (ਸਿਮਰਨਜੀਤ ਸਿੰਘ): ਸਰੀ ਸ਼ਹਿਰ ਦੇ ਡਾਊਨਟਾਊਨ ਖੇਤਰ ਵਿੱਚ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਦੇ ਆਧਾਰ ‘ਤੇ ਇੱਕ ”ਭਵਿੱਖੀ ਮਾਡਲ” ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ 2050 ਤੱਕ ਇਹ ਖੇਤਰ ਕਿਸ ਤਰ੍ਹਾਂ ਦਿੱਸ ਸਕਦਾ ਉਸ ਨੂੰ ਦਰਸਾਇਆ ਗਿਆ ਹੈ।
ਇਸ ਮਾਡਲ ਵਿੱਚ ਉਹ ਇਮਾਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਸਭ ਦੀ ਮਨਜ਼ੂਰੀ ਮਿਲੇ। ਇਹ ਪ੍ਰੋਜੈਕਟ ਸਰੀ ਸ਼ਹਿਰ ਦੇ ਇਨਵੈਸਟ ਸਰੀ ਪਲੇਟਫਾਰਮ ਅਤੇ ਡਾਊਨਟਾਊਨ ਸਰੀ ਬੀ.ਆਈ.ਏ. ਦੇ ਸਾਂਝੇ ਉੱਦਮ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮਾਡਲ ਨੂੰ ਨਿਵੲਸਟਸੁਰਰਏ.ਚੳ/ਛਟਿੇਛੲਨਟਰੲਢੁਟੁਰੲ ‘ਤੇ ਆਨਲਾਈਨ ਦੇਖਿਆ ਜਾ ਸਕਦਾ ਹੈ।
ਇਸ ਵੈਬਸਾਈਟ ਦੇ ਅਨੁਸਾਰ, ”ਇਹ ਮਾਡਲ ਦਰਸਾਉਂਦਾ ਹੈ ਕਿ ਡਾਊਨ ਟਾਊਨ ਸਰੀ ਵਿੱਚ ਪ੍ਰਸਤਾਵਿਤ ਇਮਾਰਤਾਂ ਕਿਵੇਂ ਹੋ ਸਕਦੀਆਂ ਹਨ। ਪਰ, ਇਹ ਯਕੀਨੀ ਨਹੀਂ ਕਿ ਸਭ ਪ੍ਰੋਜੈਕਟ ਮਨਜ਼ੂਰ ਹੋਣਗੇ। ਇਹ ਇਲਾਕਾ ਆਉਣ ਵਾਲੇ ਵੱਡੇ ਆਰਥਿਕ ਅਤੇ ਨਿਰਮਾਣ ਸੰਬੰਧੀ ਕਾਰਕਾਂ ‘ਤੇ ਨਿਰਭਰ ਕਰੇਗਾ।”
ਇਸ ਵੇਲੇ ਸਰੀ ਵਿੱਚ 11 ਉੱਚੀ ਇਮਾਰਤਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ 3 ਸਿਵਿਕ ਪਲਾਜ਼ਾ (157.3 ਮੀਟਰ) ਹੈ। ਨਵੇਂ ਡਾਟਾ ਮੁਤਾਬਕ, ਸ਼ਹਿਰ ਵਿੱਚ 21 ਹੋਰ ਉੱਚੀਆਂ ਇਮਾਰਤਾਂ ਬਣ ਰਹੀਆਂ ਹਨ, ਅਤੇ 70 ਹੋਰ ਪ੍ਰੋਜੈਕਟ ਮਨਜ਼ੂਰ ਹੋ ਚੁੱਕੇ ਹਨ।
ਸਰੀ ਹਾਲ ਹੀ ਵਿੱਚ ਕੈਨੇਡਾ ਦਾ 11ਵਾਂ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ ਅਤੇ 2044 ਤੱਕ ਇਸਦੀ ਆਬਾਦੀ 10 ਲੱਖ ਤੱਕ ਪਹੁੰਚਣ ਦੀ ਉਮੀਦ ਹੈ, ਜੋ ਕਿ ਮੌਜੂਦਾ ਅੰਕੜਿਆਂ ਮੁਤਾਬਕ 46% ਵਾਧੂ ਦਰਸਾਉਂਦਾ ਹੈ। ਆਉਣ ਵਾਲੇ ਸਾਲਾਂ ਵਿੱਚ, ਇਹ ਸ਼ਹਿਰ ਵੈਨਕੂਵਰ ਨੂੰ ਪਿੱਛੇ ਛੱਡਕੇ, ਬੀ.ਸੀ. ਦੀ ਸਭ ਤੋਂ ਵੱਡੀ ਆਬਾਦੀ ਵਾਲੀ ਨਗਰੀ ਬਣ ਸਕਦੀ ਹੈ।
ਇਨਵੈਸਟ ਸਰੀ ਵੈਬਸਾਈਟ ਮੁਤਾਬਕ, ਇਹ ਖੇਤਰ ਵਿਕਾਸ, ਨਵੀਨਤਾ ਅਤੇ ਟੈਕਨੋਲੋਜੀ ਦਾ ਪ੍ਰਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਇੱਥੇ ਨਵੀਂ ‘ਸਮਾਰਟ ਸਿਟੀ’, ਵਪਾਰ ਅਤੇ ਪ੍ਰਵਾਸੀਆਂ ਨੂੰ ਲੈਕੇ ਵੱਡੇ ਨਿਵੇਸ਼ ਹੋ ਰਹੇ ਹਨ।
ਨਵੇਂ ਮਾਡਲ ਵਿੱਚ ਲਾਈਟ ਬ੍ਰਾਊਨ ਰੰਗ ਨਾਲ ਦਰਸਾਈਆਂ ਗਈਆਂ ਇਮਾਰਤਾਂ ਉਹ ਹਨ, ਜਿਨ੍ਹਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਪਰ ਅਜੇ ਮਨਜ਼ੂਰ ਨਹੀਂ ਹੋਈਆਂ। ਸਰੀ ਸ਼ਹਿਰ ਤੇਜ਼ੀ ਨਾਲ ਕੈਨੇਡਾ ਦੇ ਦੂਜੇ ਵੱਡੇ ਡਾਊਨਟਾਊਨ ਵਜੋਂ ਉਭਰ ਰਿਹਾ ਹੈ, ਜੋ ਕਿ ਨਵੇਂ ਵਪਾਰ, ਰਹਿਣ-ਸਹਿਣ ਅਤੇ ਨੌਕਰੀਆਂ ਲਈ ਉਤਸ਼ਾਹਿਤ ਕਰੇਗਾ। This report was written by Divroop Kaur as part of the Local Journalism Initiative.

Related Articles

Latest Articles