ਲੁਧਿਆਣਾ, ਸ. ਜਰਨੈਲ ਸਿੰਘ ਅਰਟਿਸਟ ਜੋ ਪੰਜਾਬ ਅਤੇ ਕੈਨੇਡਾ ‘ਚ ਸਭ ਦੇ ਦਿਲਾਂ ਦੇ ਬਹੁਤ ਨੇੜੇ ਸਨ, ਹੁਣ ਸਾਡੇ ਵਿਚ ਨਹੀਂ ਰਹੇ। ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਕਾਬੂ ਨਾ ਹੋਣ ਕਰਕੇ ਕੱਲ੍ਹ ਰਾਤ ਫੋਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਹਸਪਤਾਲ ਵਿੱਚ ਕਈ ਘੰਟਿਆਂ ਦੀ ਇਲਾਜ ਦੇ ਬਾਅਦ, ਜਰਨੈਲ ਸਿੰਘ ਜੀ ਨੇ ਪੰਜਾਬ ਦੇ ਸਮੇਂ ਮੁਤਾਬਿਕ ਰਾਤੇ 7 ਵਜੇ ਆਪਣਾ ਆਖਰੀ ਸਾਹ ਲਿਆ। ਇਹ ਖ਼ਬਰ ਸੁਣ ਕੇ ਪਰਿਵਾਰ ਅਤੇ ਦੋਸਤਾਂ ਵਿੱਚ ਗਹਿਰੀ ਲਹਿਰ ਦੌੜ ਗਈ ਹੈ।
ਉਨ੍ਹਾਂ ਦੀ ਭੈਣ ਬਲਜੀਤ ਕੌਰ ਨੇ ਦੱਸਿਆ ਕਿ ਇਹ ਸਾਡੇ ਪਰਿਵਾਰ ਲਈ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਬਹੁਤ ਦੁਖਦਾਈ ਖ਼ਬਰ ਹੈ।
ਸਾਰੇ ਦੋਸਤ ਅਤੇ ਸੱਜਣ ਮਿੱਤਰ ਸ. ਜਰਨੈਲ ਸਿੰਘ ਲਈ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ। ਜਰਨੈਲ ਸਿੰਘ ਦੀ ਯਾਦ ਸਦਾ ਸਾਡੇ ਦਿਲਾਂ ਵਿੱਚ ਬਸੀ ਰਹੇਗੀ, ਉਹ ਪਿਛਲੇ ਲੰਮੇ ਸਮੇਂ ਤੋਂ ਅਦਾਰਾ ਕੈਨੇਡੀਅਨ ਪੰਜਾਬ ਟਾਈਮਜ਼ ਨਾਲ ਵੀ ਜੁੜੇ ਹੋਏ ਸਨ ਅਤੇ ਅਣ-ਥੱਕ ਸੇਵਾਵਾਂ ਨਿਭਾਉਂਦੇ ਆ ਰਹੇ ਸਨ। ਉਨ੍ਹਾਂ ਦਾ ਸਾਡੇ ਲਈ ਸੱਜੀ ਬਾਂਹ ਬਣ ਕੇ ਰਹਿਣ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕੇਗਾ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਭਾਣਾ ਮੰਨਣ ਦਾ ਬਲ ਬਖ਼ਸੇ।