ਹਰ ਹੰਝੂ ਪਿੱਛੇ ਉਹਦੇ ਕਈ ਖ਼ਿਆਲ ਚੁੱਪ ਨੇ,
ਇਹਨਾਂ ਝੁੱਲੇ ਝੱਖੜਾਂ ਨੂੰ ਦੱਸੋ ਮਾਣ ਕਾਹਦਾ ਹੋਣਾ
ਮੇਰਾ ਸੁਫਨਾ ਜਲਾਇਆ ਉਸ ਤਿੱਖੀ ਧੁੱਪ ਨੇ,
ਨੰਗੇ ਪੈਰੀਂ ਤੁਰੀਂ ਜਾਂਵਾਂ ਤੱਤੀ ਸੜਕ ਉੱਤੇ ਮੈਂ
ਨਾਂ ਕਿਨਾਰਿਆਂ ਤੇ ਲੱਗੇ ਛਾਵਾਂ ਵਾਲੇ ਰੁੱਖ ਨੇ,
ਮੇਰੇ ਖ਼ਤਾਂ ਦਾ ਜਵਾਬ ਆਵੇ ਉਹਦੀਆਂ ਸਿਸਕੀਆਂ ਦੇ ਵਿੱਚ
ਕਾਹਦਾ ਭੀਖ਼ ਮੰਗਣ ਲਾਇਆ ਪਿਆਰ ਵਾਲੀ ਭੁੱਖ ਨੇ,
ਮਹਿਰੂਮ ਇੱਕ ਦੂਜੇ ਤੋਂ ਆਂ, ਇੱਕੋ ਸੰਸਾਰ ਸਾਡਾ ਏ
ਦੀਵਾ ਜਗਦਾ ਬੁਝਾਇਆ ਉਸ ਹਨੇਰ ਘੁੱਪ ਨੇ,
ਬੇਖ਼ਬਰ ਹਾਂ, ਸੱਟਾਂ ਮੇਰੇ ਮਨ ਤੇ ਬਹੁਤ
ਹਰ ਦਰਦ ਮਿਟਾਇਆ ਮਾਹੀ ਵਾਲੇ ਮੁੱਖ ਨੇ,
ਹਰ ਚੀਸ ਮੇਰੇ ਦਿਲ ਦਾ ਖ਼ਿਆਲ ਪੜੂਗੀ,
ਹਰ ਅੱਖਰ ‘ਚ ਸਾਡਾ ਹੀ ਮਿਲਾਪ ਹੋਊਗਾ,
ਮੈਂ ਹੱਸੂਗੀ, ਮੈਂ ਰੋਊਗੀ, ਮੈਂ ਨੱਚੂ ਉਹਦੇ ਲਈ,
ਜੱਸ ਬੁੱਲ੍ਹਾਂ ਉੱਤੇ ਉਹਦਾ ਹੀ ਅਲਾਪ ਹੋਊਗਾ।
ਲੇਖਕ : ਜਸਪ੍ਰੀਤ ਕੌਰ