10 C
Vancouver
Saturday, March 1, 2025

ਸਰੀ ਕੌਂਸਲ ਵਲੋਂ ਨਵੇਂ ਸਾਲ ਤੋਂ ਯੂਟਿਲਿਟੀ ਦਰਾਂ ‘ਚ ਵਾਧਾ, ਸਰੀ ਵਾਸੀਆਂ ‘ਤੇ ਵਧੇਗਾ ਬੋਝ

 

ਖ਼ ਸਿਊਰ ਰੇਟਾਂ ਵਿੱਚ 37.6% ਦਾ ਵਾਧਾ ਕੀਤੇ ਜਾਣ ਦੀ ਸੰਭਾਵਨਾ ਖ਼ 2025 ਵਿੱਚ ਮੀਟਰਡ ਪਾਣੀ ਰੇਟ 5.5% ਵਧਾਏ
ਸਰੀ, (ਸਿਮਰਨਜੀਤ ਸਿੰਘ): ਹੁਣ ਸਰੀ ਵਾਸੀਆਂ ਲਈ ਹਰ ਸਾਲ ਯੂਟਿਲਿਟੀ ਰੇਟਾਂ ‘ਚ ਵਾਧਾ ਵੀ ਇੱਕ ਅਟੱਲ ਹਕੀਕਤ ਬਣ ਗਈ ਹੈ। ਸਰੀ ਸ਼ਹਿਰ ਦੀ ਮਿਉਂਸਿਪਲ ਕੌਂਸਲ ਨੇ 2025-2029 ਦੀ ਪੰਜ ਸਾਲਾ ਵਿੱਤੀ ਯੋਜਨਾ ਤਹਿਤ ਨਵੀਆਂ ਦਰਾਂ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਅਧੀਨ ਪਾਣੀ, ਸੀਵਰੇਜ਼, ਨਿਕਾਸੀ, ਕੂੜਾ-ਕਰਕਟ, ਪਾਰਕਿੰਗ ਅਤੇ ਹੋਰ ਯੂਜ਼ਰ-ਪੇਅ ਆਧਾਰਤ ਸਹੂਲਤਾਂ ਦੀਆਂ ਫੀਸਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਸਿਊਰ ਦਰਾਂ ‘ਚ ਵਾਧੇ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇਹ ਵਾਧਾ ਨੌਰਥ ਸ਼ੋਰ ਵੈਸਟਵਾਟਰ ਟਰੀਟਮੈਂਟ ਪਲਾਂਟ ਦੀ ਲਾਗਤ ‘ਚ ਆਏ ਵਾਧੇ ਕਰਕੇ ਹੋਇਆ, ਜੋ ਪਿਛਲੇ ਅੰਕੜਿਆਂ ਨਾਲੋਂ $2.86 ਬਿਲੀਅਨ ਵਧ ਗਿਆ ਹੈ। ਸਰੀ ਸਿਉਰ ਦਰਾਂ 2025 ਵਿੱਚ 37.6% ਵਧ ਗਈ ਹੈ, ਜਿਸ ਵਿੱਚੋਂ 76% ਵਾਧਾ ਇਸ ਟਰੀਟਮੈਂਟ ਪਲਾਂਟ ਦੀ ਲਾਗਤ ਪੂਰੀ ਕਰਨ ਲਈ ਹੋਇਆ। ਉਮੀਦ ਹੈ ਕਿ ਅਗਲੇ 4 ਸਾਲਾਂ ਦੌਰਾਨ ਮੈਟ੍ਰੋ ਵੈਨਕੂਵਰ ਸਿਉਰ ਦਰਾਂ ਵਿੱਚ ਹਰੇਕ ਸਾਲ 7.1% ਵਾਧੂ ਹੋਏਗਾ।
ਇਸ ਦੇ ਨਾਲ ਹੀ ਸਰੀ ਵਾਸੀਆਂ ‘ਤੇ ਮੀਟਰਡ ਸਿੰਗਲ-ਫੈਮਿਲੀ ਗ੍ਰਾਹਕਾਂ ‘ਤੇ ਸਾਲਾਨਾ ਅਸਰ: $174.14, ਮੀਟਰਡ ਵਪਾਰਕ ਗ੍ਰਾਹਕਾਂ ਲਈ: $967.41, ਗੈਰ-ਮੀਟਰਡ ਰਹਾਇਸ਼ੀ ਗ੍ਰਾਹਕਾਂ ਲਈ: $386.96 ਦਾ ਵਾਧੂ ਬੋਝ ਝਲਣਾ ਪਵੇਗਾ।
ਵਿੱਤੀ ਕਮੇਟੀ ਦੀ ਮੀਟਿੰਗ ਦੌਰਾਨ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ, ਪਰ ਕੋਈ ਵੀ ਹਾਜ਼ਰ ਨਹੀਂ ਹੋਇਆ। ਬਰੈਂਡਾ ਲੌਕ ਨੇ ਕਿਹਾ, ”ਇਹ ਚਿੰਤਾਜਨਕ ਹੈ, ਪਰ ਇਹ ਵਾਧਾ ਸਾਨੂੰ ਮੈਟ੍ਰੋ ਵੈਨਕੂਵਰ ਵੱਲੋਂ ਲਗਾਇਆ ਗਿਆ ਹੈ।” ਕੌਂਸਲਰ ਲਿੰਡਾ ਐਨਿਸ ਨੇ ਵੀ ਵਾਧੂ ‘ਤੇ ਸੰਕਟ ਪ੍ਰਗਟਾਇਆ। “ਇਹ ਵਾਧਾ ਸਧਾਰਨ ਪਰਿਵਾਰਾਂ ‘ਤੇ ਵੱਡਾ ਬੋਝ ਪਾਏਗਾ,”
ਸਰੀ ਸ਼ਹਿਰ ਪਿਛਲੇ 25 ਸਾਲਾਂ ਤੋਂ ਪਾਣੀ ਮੀਟਰਿੰਗ ਪ੍ਰੋਗਰਾਮ ਚਲਾ ਰਿਹਾ ਹੈ, ਜਿਸ ਅਧੀਨ 74,000 ਗ੍ਰਾਹਕ ਹਨ। 2025 ਵਿੱਚ ਮੀਟਰਡ ਪਾਣੀ ਰੇਟ 5.5% ਵਧਾਏ ਗਏ ਹਨ, ਜਿਸ ਵਿੱਚੋਂ 95% ਮੈਟ੍ਰੋ ਵੈਨਕੂਵਰ ਵਾਸੀਆਂ ਤੋਂ ਵਸੂਲਿਆ ਜਾਵੇਗਾ।
ਡ੍ਰੇਨੈਜ ਦਰ ਦੀ ਗੱਲ ਕਰੀਏ ਤਾਂ ਰਹਾਇਸ਼ੀ/ਕਿਸਾਨੀ: $247 ਕਰ ਦਿੱਤੀਆਂ ਗਈਆਂ ਜੋ ਕਿ ਸਾਲ 2024 ਵਿੱਚ $246 ਸਨ। ਵਪਾਰਕ/ਉਦਯੋਗਿਕ: $604 ਕਰ ਦਿੱਤੀਆਂ ਗਈਆਂ ਹਨ ਜੋ ਕਿ 2024 ਵਿੱਚ $601 ਸਨ।
ਕੂੜਾ-ਕਰਕਟ ਅਤੇ ਰੀਸਾਈਕਲਿੰਗ ਦਰਾਂ ਸਿੰਗਲ-ਫੈਮਿਲੀ/ਮਲਟੀ-ਫੈਮਿਲੀ: $340 ਕਰ ਦਿੱਤੀਆਂ ਗਈਆਂ ਹਨ ਜੋ ਕਿ 2024 ਵਿੱਚ $337 ਸਨ। ਸੈਕੰਡਰੀ ਸੂਟਸ ਲਈ $170 ਅਤੇ ਅਪਾਰਟਮੈਂਟ/ਟਾਊਨਹਾਊਸਜ਼ ਲਈ ਇਨ੍ਹਾਂ ਦਰਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ।
ਕੌਂਸਲਰ ਡੱਗ ਐਲਫੋਰਡ ਨੇ ਕਿਹਾ ਕਿ ਯੂਟਿਲਿਟੀ ਵਾਧੂ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਮੁੱਢਲੀ ਸੇਵਾਵਾਂ ਨਾਲ ਸਬੰਧਤ ਹਨ। ਉਨ੍ਹਾਂ ਨੇ ਵਿਅੰਗ ਕਸਦੇ ਹੋਏ ਕਿਹਾ ਕਿ, ”ਸਰੀ ਵਿੱਚ ਲੋਕ ਹਰ ਸਾਲ 1.2 ਬਿਲੀਅਨ ਵਾਰ ਟਾਇਲਟ ਫਲੱਸ਼ ਕਰਦੇ ਹਨ! ਇਹਨਾਂ ਸੇਵਾਵਾਂ ‘ਤੇ ਧਿਆਨ ਦੇਣਾ ਲਾਜ਼ਮੀ ਹੈ।” ਸਰੀ ਦੀ ਕੌਂਸਲ ਨੇ 2024 ਦੀਆਂ ਯੂਟਿਲਿਟੀ ਦਰਾਂ ਵਿੱਚ ਵੀ ਵਾਧਾ ਕੀਤਾ ਸੀ, ਜਿਸ ਵਿੱਚ ਸਿਉਰ ਦਰਾਂ 14.5% ਵਧੀਆਂ ਸਨ। ਹੁਣ, ਆਉਣ ਵਾਲੇ 4 ਸਾਲਾਂ ਵਿੱਚ, ਹਰੇਕ ਸਾਲ ਯੂਟਿਲਿਟੀ ਰੇਟ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਉਧਰ ਕੌਂਸਲਰ ਲਿੰਡਾ ਐਨਿਸ ਨੇ ਮੈਟਰੋ ਵੈਨਕੂਵਰ ਪ੍ਰਣਾਲੀ ਦੀ ਪੂਰੀ ਸਮੀਖਿਆ ਦੀ ਮੰਗ ਕੀਤੀ ਹੈ, ਤਾਂ ਜੋ ਸਰੀ ਵਾਸੀਆਂ ਉੱਤੇ ਹੋਣ ਵਾਲੇ ਅਤਿਰੀਕਤ ਵਿੱਤੀ ਬੋਝ ਨੂੰ ਘਟਾਇਆ ਜਾ ਸਕੇ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.

Related Articles

Latest Articles