ਸਰੀ, (ਸਿਮਰਨਜੀਤ ਸਿੰਘ): ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਚਾਰ ਵਿਅਕਤੀਆਂ ਦੇ ਉੱਚ-ਪ੍ਰੋਫ਼ਾਈਲ ਟ੍ਰਾਇਲ ਨੂੰ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ।
ਨਵੈਸਟਮਿਨਸਟਰ ਅਦਾਲਤ ਨੇ 11 ਫਰਵਰੀ ਨੂੰ ਹੋਈ ਅਦਾਲਤੀ ਕਾਰਵਾਈ ਦੌਰਾਨ ਮਾਮਲੇ ਨੂੰ ਅਪ੍ਰੈਲ ਤੱਕ ਟਾਲ ਦਿੱਤਾ। ਹੁਣ ਮਾਮਲੇ ਦੀ ਮੈਨੇਜਮੈਂਟ ਸੰਬੰਧੀ ਮੀਟਿੰਗ ਅਪਰੈਲ ਵਿੱਚ ਹੋਵੇਗੀ, ਜਿਸਦੀ ਤਾਰੀਖ਼ ਹਾਲੇ ਤਹਿ ਨਹੀਂ ਹੋਈ। ਇਨ੍ਹਾਂ ਤੋਂ ਇਲਾਵਾ, 23 ਅਪਰੈਲ ਨੂੰ ਨਵੈਸਟਮਿਨਸਟਰ ਵਿੱਚ ਹੋਰ ਸੁਣਵਾਈ ਤਹਿ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਨਿੱਝਰ ਦਾ 18 ਜੂਨ, 2023 ਨੂੰ ਸਕਾਟ ਰੋਡ ਦੇ 7000 ਬਲਾਕ ‘ਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
ਇਸ ਮਾਮਲੇ ‘ਚ ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਪਹਿਲੀ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਕਰਨ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਵੈਸਟਮਿਨਸਟਰ ਅਦਾਲਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਭਾਈ ਨਿੱਝਰ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਪਹੁੰਚ ਸਕਦੇ ਹਨ, ਜਿਸ ਲਈ ਇੱਕ ਵਾਧੂ ਕੋਰਟ ਰੂਮ ਵੀ ਉਪਲਬਧ ਕਰਵਾਇਆ ਗਿਆ। ਪਰ, ਵਾਧੂ ਕੋਰਟ ਰੂਮ ਦੀ ਲੋੜ ਨਹੀਂ ਪਈ। ਮੁਲਜ਼ਮਾਂ ਵਿੱਚੋਂ ਤਿੰਨ ਦੇ ਵਕੀਲ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ, ਜਦਕਿ ਚੌਥਾ ਮੁਲਜ਼ਮ ਨਿੱਜੀ ਤੌਰ ‘ਤੇ ਅਦਾਲਤ ‘ਚ ਪਹੁੰਚਿਆ। ਕ੍ਰਾਊਨ ਪੱਰੋਸੀਕਿਊਟਰ ਲੂਇਸ ਕੇਨਵਰਥੀ ਅਤੇ ਉਨ੍ਹਾਂ ਦੀ ਟੀਮ ਨੇ ਸਿੱਧਾ ਅਦਾਲਤ ਵਿੱਚ ਹਾਜ਼ਰੀ ਭਰੀ। ਅਦਾਲਤ ਨੇ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਪੇਸ਼ ਕੀਤੀ ਗਈ ਜਾਣਕਾਰੀ ‘ਤੇ ਪਬਲਿਕੇਸ਼ਨ ਬੈਨ ਲਗਾ ਦਿੱਤੀ ਹੈ, ਜਿਸ ਕਰਕੇ ਮੀਡੀਆ ਤੇ ਤੱਥਾਂ ਨੂੰ ਪ੍ਰਕਾਸ਼ਿਤ ਕਰਨ ‘ਤੇ ਪਾਬੰਦੀ ਫਿਲਹਾਲ ਲੱਗੀ ਰਹੇਗੀ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.