ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਵੱਲੋਂ ਕੈਨੇਡਾ ‘ਤੇ 25 ਫੀਸਦੀ ਟੈਰਿਫ਼ ਲਾਗੂ ਕਰਨ ਦੇ ਖ਼ਤਰੇ ਦਰਮਿਆਨ, ਕੈਨੇਡੀਅਨ ਗ੍ਰੋਸਰੀ ਸਟੋਰਾਂ ਨੇ ਅਮਰੀਕੀ ਉਤਪਾਦਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਦੇਸੀ ਕੈਨੇਡੀਅਨ ਉਤਪਾਦਾਂ ਦੀ ਖਰੀਦਦਾਰੀ ਕਰਨ ‘ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ‘ਕਨੇਡੀਅਨ ਉਤਪਾਦ ਖਰੀਦੋ’ ਲਹਿਰ ਨੂੰ ਹੁਣ ਨਵੇਂ ਉਤਸ਼ਾਹ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 4 ਫ਼ਰਵਰੀ ਨੂੰ 25 ਫੀਸਦੀ ਟੈਰਿਫ਼ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਪਿਛਲੇ ਹਫ਼ਤੇ 30 ਦਿਨ ਦੀ ਢਿੱਲ ਦਿੱਤੀ ਗਈ। ਹਾਲਾਂਕਿ, ਸੋਮਵਾਰ ਨੂੰ ਟਰੰਪ ਨੇ ਸਟੀਲ ਅਤੇ ਐਲਮੀਨੀਅਮ ਉਤਪਾਦਾਂ ‘ਤੇ 25 ਫੀਸਦੀ ਟੈਰਿਫ਼ ਲਗਾਉਣ ਦਾ ਹੁਕਮ ਜਾਰੀ ਕਰ ਦਿੱਤਾ। ਨਾਲ ਹੀ, ਉਨ੍ਹਾਂ ਨੇ ਕੈਨੇਡੀਅਨ ਗੱਡੀਆਂ ‘ਤੇ 50 ਤੋਂ 100 ਫੀਸਦੀ ਟੈਰਿਫ਼ ਲਗਾਉਣ ਦੀ ਚਿਤਾਵਨੀ ਵੀ ਦਿੱਤੀ।
ਟੈਰਿਫ਼ ਖ਼ਤਰੇ ਨੂੰ ਦੇਖਦਿਆਂ, ਮੈਟ੍ਰੋ, ਸੋਬੇਸ, ਲਾਬਲੌ ਅਤੇ ਲੋਂਗੋ ਵਰਗੀਆਂ ਵੱਡੀਆਂ ਗ੍ਰੋਸਰੀ ਕੰਪਨੀਆਂ ਨੇ ਕੈਨੇਡੀਅਨ ਉਤਪਾਦਾਂ ਨੂੰ ਪ੍ਰਚਾਰ ਕਰਨ ਦੀ ਨਵੀਂ ਯੋਜਨਾ ਬਣਾ ਲਈ ਹੈ।
ਮੈਟ੍ਰੋ ਦੇ ਬੁਲਾਰੇ ਨੇ ਕਿਹਾ, ”ਅਸੀਂ ਦੇਸੀ ਉਤਪਾਦਾਂ ਨੂੰ ਹੋਰ ਵਿਖਾਉਣਯੋਗ ਬਣਾਉਣ ਲਈ ਉਨ੍ਹਾਂ ਨੂੰ ਸਟੋਰ, ਔਨਲਾਈਨ ਅਤੇ ਵੈਕਲੀ ਫਲਾਇਰ ਵਿੱਚ ਵੱਧ ਤੋਂ ਵੱਧ ਉਭਾਰ ਰਹੇ ਹਾਂ।” ਸੋਬੇਸ ਨੇ ਕਿਹਾ, ”ਸਾਡੀ ਪਹਿਲ ਹੀ ਇੱਕ ਠੋਸ ਯੋਜਨਾ ਹੈ ਜੋ ਸਟੋਰਾਂ ‘ਚ ਦੇਸੀ ਉਤਪਾਦਾਂ ਨੂੰ ਵਧਾਵਾ ਦਿੰਦੀ ਹੈ। ਨਵੀਆਂ ਤਕਰੀਬਾਂ ਨਾਲ ਅਸੀਂ ਕੈਨੇਡੀਅਨ ਉਤਪਾਦਾਂ ਨੂੰ ਹੋਰ ਉਭਾਰਾਂਗੇ। ਜਿੱਥੇ ਅਮਰੀਕੀ ਉਤਪਾਦਾਂ ਦੀ ਘਾਟ ਹੋਵੇਗੀ, ਉਥੇ ਅਸੀਂ ਹੋਰ ਦੇਸ਼ਾਂ, ਜਿਵੇਂ ਕਿ ਸਪੇਨ, ਮੋਰੱਕੋ ਅਤੇ ਮੈਕਸੀਕੋ, ਤੋਂ ਉਤਪਾਦ ਮੰਗਵਾਉਣ ਦੀ ਕੋਸ਼ਿਸ਼ ਕਰਾਂਗੇ।”
ਲੋਂਗੋ ਗ੍ਰੋਸਰੀ ਚੇਨ ਦੇ ਪ੍ਰਧਾਨ, ਡੈਬ ਕਰੈਵਨ ਨੇ ਕਿਹਾ, ”ਸਾਡੇ 40 ਸਟੋਰਾਂ ‘ਚ 100 ਫੀਸਦੀ ਮਾਸ, ਮੁਰਗਾ, ਦੂਸਰੇ ਮੁਲਕ ਦੇ ਨਹੀਂ ਹਨ, ਸਗੋਂ ਸਿੱਧੇ ਓਂਟਾਰੀਓ ਦੇ ਪਲਾਂਟਾਂ ਤੋਂ ਆਉਂਦੇ ਹਨ।”
ਉਨ੍ਹਾਂ ਕਿਹਾ, ”ਅਸੀਂ ਸਟੋਰਾਂ ਵਿੱਚ ਕੈਨੇਡੀਅਨ ਉਤਪਾਦਾਂ ਦੀ ਪਛਾਣ ਵਾਸਤੇ ਨਵੇਂ ਬੋਰਡ ਅਤੇ ਡਿਜ਼ੀਟਲ ਲੇਬਲ ਲਗਾ ਰਹੇ ਹਾਂ, ਤਾਂ ਜੋ ਖਰੀਦਦਾਰ ਆਸਾਨੀ ਨਾਲ ਆਪਣੇ ਪਸੰਦੀਦਾ ਦੇਸੀ ਉਤਪਾਦ ਚੁਣ ਸਕਣ।”
ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ ਨਵੇਂ ਟੈਰਿਫ਼ ਲਾਉਣ ਕਾਰਨ, ਦੋਵੇਂ ਦੇਸ਼ਾਂ ਵਿੱਚ ਵਪਾਰ ਉਤੇ ਨਕੁਸਾਨ ਪੈਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਲਾਬਲੌ ਦੇ ਸੀ.ਈ.ਓ. ਪੇਰ ਬੈਂਕ ਨੇ ਚਿਤਾਵਨੀ ਦਿੱਤੀ, ”ਵਪਾਰਕ ਜੰਗ ਦੀ ਮਾਰ ਦੋਵੇਂ ਪਾਸਿਆਂ ਦੇ ਗਾਹਕਾਂ ‘ਤੇ ਪੈ ਸਕਦੀ ਹੈ। ਅਸੀਂ ਉਨ੍ਹਾਂ ਉਤਪਾਦਾਂ ਨੂੰ ਲੱਭਣ ਲਈ ਨਵੇਂ ਵਿਕਲਪ ਤਲਾਸ਼ ਰਹੇ ਹਾਂ ਜੋ ਪਹਿਲਾਂ ਅਮਰੀਕਾ ਤੋਂ ਆਉਂਦੇ ਸਨ।”
ਉਨ੍ਹਾਂ ਕਿਹਾ, ”ਅਸੀਂ ਆਪਣੇ ਪੀ.ਸੀ. ਓਪਟੀਮਮ ਐਪ ਵਿੱਚ ਇੱਕ ਨਵਾਂ ਵਿਸ਼ੇਸ਼ ਵਿਕਲਪ ਸ਼ਾਮਲ ਕੀਤਾ ਹੈ, ਜਿਸ ਰਾਹੀਂ ਗਾਹਕ ਆਪਣੇ ਖਰੀਦਦਾਰੀ ਸੂਚੀ ‘ਚੋਂ ਅਮਰੀਕੀ ਉਤਪਾਦਾਂ ਦੀ ਥਾਂ ਕੈਨੇਡੀਅਨ ਉਤਪਾਦ ਚੁਣ ਸਕਣਗੇ।” ਕੈਨੇਡੀਅਨ ਉਤਪਾਦਾਂ ਦੀ ਵਧ ਰਹੀ ਮੰਗ ਦੇ ਨਤੀਜੇ ਵਜੋਂ, ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਦੀਆਂ ਖੁਦ ਦੀਆਂ ਉਤਪਾਦਨ ਯੋਜਨਾਵਾਂ ਤੇਜ਼ ਹੋਣਗੀਆਂ। ਨਵੀਆਂ ਉਤਪਾਦਕ ਫੈਕਟਰੀਆਂ ‘ਤੇ ਵੀ ਨਿਵੇਸ਼ ਵਧ ਸਕਦਾ ਹੈ।
ਜੇਕਰ ਟਰੰਪ ਵਾਸਤਵ ਵਿੱਚ 25 ਫੀਸਦੀ ਟੈਰਿਫ਼ ਲਗਾਉਂਦੇ ਹਨ, ਤਾਂ ਕੈਨੇਡਾ ਵਲੋਂ ਵੀ ਵਿਰੋਧੀ ਟੈਰਿਫ਼ ਲਗਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿਚ ਮਹਿੰਗਾਈ ਵਧਣ ਅਤੇ ਵਪਾਰਕ ਹਾਲਾਤ ਖਰਾਬ ਹੋਣ ਦੀ ਸੰਭਾਵਨਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.