5 ਸਾਲਾਂ ‘ਚ ਸਰੀ ‘ਚ 50,000 ਤੋਂ ਵੱਧ ਟ੍ਰੈਫਿਕ ਹਾਦਸੇ ਵਾਪਰੇ
ਸਰੀ (ਸਿਮਰਨਜੀਤ ਸਿੰਘ): ਸ਼ਹਿਰ ਦੇ ਸੈਂਟਰਲ ਸਿਟੀ ਮਾਲ ਦੇ ਨੇੜੇ ਬੀਤੇ ਦਿਨੀਂ ਇੱਕ ਵਿਅਕਤੀ ਕਾਰ ਦੀ ਟੱਕਰ ਕਾਰਨ ਗੰਭੀਰ ਜਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ, ਬੀਤੇ ਦਿਨੀਂ ਰਾਤ 9 ਵਜੇ ਦੇ ਕਰੀਬ ਕਿੰਗ ਜਾਰਜ ਬੁਲੇਵਾਰਡ ਅਤੇ 100 ਐਵਨਿਊ ‘ਤੇ ਇੱਕ ਵਾਹਨ ਨੇ ਪੈਦਲ ਯਾਤਰੀ ਨੂੰ ਟੱਕਰ ਮਾਰੀ।
ਸਰੀ ਪੁਲਿਸ ਸਰਵਿਸ (ਐਸ.ਪੀ.ਐਸ.) ਨੇ ਦੱਸਿਆ ਕਿ ਇਹ ਹਾਦਸੇ ਤੋਂ ਬਾਅਦ, ਪੁਲਿਸ ਤੁਰੰਤ ਘਟਨਾ ਸਥਲ ‘ਤੇ ਪਹੁੰਚੀ। ਵਾਹਨ ਚਾਲਕ ਨੇ ਮੌਕੇ ‘ਤੇ ਹੀ ਸੀ ਅਤੇ ਉਸ ਨੇ ਪੁਲਿਸ ਨਾਲ ਪੂਰਾ ਸਹਿਯੋਗ ਦਿੱਤਾ।
ਜਿਸ ਵਿਅਕਤੀ ਨੂੰ ਟੱਕਰ ਲੱਗੀ, ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰੀ ਪੁਲਿਸ ਹਾਲੇ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸੇ ਦਾ ਕਾਰਨ ਕੀ ਸੀ। ਪੁਲਿਸ ਨੇ ਲੋਕਾਂ ਨੂੰ ਸਹਿਯੋਗ ਲਈ ਬੇਨਤੀ ਕੀਤੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਇਹ ਹਾਦਸਾ ਦੇਖਿਆ ਜਾਂ ਕਿਸੇ ਕੋਲ ‘ਡੈਸ਼ਕੈਮ ਫੁਟੇਜ’ ਹੈ, ਤਾਂ ਉਹ ਤੁਰੰਤ ਪੁਲਿਸ ਨਾਲ 604-599-0502 ‘ਤੇ ਸੰਪਰਕ ਕਰਨ।
ਜ਼ਿਕਰਯੋਗ ਹੈ ਕਿ ਸਰੀ ਸ਼ਹਿਰ ‘ਚ ਟ੍ਰੈਫਿਕ ਹਾਦਸਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ‘ਚ ਵਧੀ ਹੈ। ਕਿੰਗ ਜਾਰਜ ਬੁਲੇਵਾਰਡ ਅਤੇ 100 ਐਵਨਿਊ ਵਰਗੇ ਵਿਅਸਤ ਇਲਾਕੇ ਪੈਦਲ ਯਾਤਰੀਆਂ ਅਤੇ ਵਾਹਨਾਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਇੱਕ ਸਰਵੇ ਮੁਤਾਬਕ ਪਿਛਲੇ 5 ਸਾਲਾਂ ‘ਚ ਸਰੀ ‘ਚ 50,000+ ਟ੍ਰੈਫਿਕ ਹਾਦਸੇ ਹੋਏ ਹਨ। ਕਈ ਹਾਦਸਿਆਂ ਵਿੱਚ ਪੈਦਲ ਯਾਤਰੀ, ਸਾਈਕਲ ਚਾਲਕ ਅਤੇ ਮੋਟਰਸਾਈਕਲ ਸਵਾਰ ਸ਼ਾਮਲ ਰਹੇ ਹਨ। ਪੈਦਲ ਯਾਤਰੀ ਹਾਦਸਿਆਂ ‘ਚ 30% ਤੋਂ ਵੱਧ ਮਾਮਲਿਆਂ ਵਿੱਚ ਗੰਭੀਰ ਜ਼ਖਮੀ ਹੁੰਦੇ ਹਨ। ਇਸ ਸਮੱਸਿਆ ਦੇ ਹੱਲ ਲਈ ਲੋਕਾਂ ਵਲੋਂ ਟ੍ਰੈਫਿਕ ਸੁਰੱਖਿਆ ਲਈ ਨਵੇਂ ਉਪਾਇਆ ਦੀ ਜ਼ਰੂਰਤ ਅਤੇ ਸਰੀ ਸ਼ਹਿਰ ਵਿੱਚ ਟ੍ਰੈਫਿਕ ਸੁਰੱਖਿਆ ਉੱਤੇ ਜ਼ਿਆਦਾ ਧਿਆਨ ਦੇਣ ਸਬੰਧੀ ਅਪੀਲ ਕੀਤੀ ਗਈ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.