13.3 C
Vancouver
Friday, February 28, 2025

ਸਿੱਖ ਜਥੇਬੰਦੀਆਂ ਵੱਲੋਂ ਭਾਈ ਨਿੱਝਰ ਕਤਲ ਮਾਮਲੇ ਲਈ ਇਨਸਾਫ਼ ਦੀ ਮੰਗ

 

ਵੈਨਕੂਵਰ ਸਥਿੱਤ ਭਾਰਤੀ ਦੂਤਾਵਾਸ ਦੇ ਬਾਹਰ ਸਿੱਖ ਜਥੇਬੰਦੀਆਂ ਵਲੋਂ ਵਿਰੋਧ-ਪ੍ਰਦਰਸ਼ਨ
ਵੈਨਕੂਵਰ : ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ 600 ਦਿਨ ਹੋਣ ‘ਤੇ ਸਿੱਖ ਜਥੇਬੰਦੀਆਂ ਵਲੋਂ ਵੈਨਕੂਵਰ ‘ਚ ਭਾਰਤੀ ਦੂਤਾਵਾਸ ਬਾਹਰ ਵਿਰੋਧ-ਪ੍ਰਦਰਸ਼ਨ ਕੀਤਾ ਗਿਆ।
ਬੀਤੇ ਦਿਨੀਂ ਸਟਰੀਟ 325 ਤੇ ਸਥਿਤ ਭਾਰਤੀ ਦੂਤਾਵਾਸ ਬਾਹਰ ਸਿੱਖ ਜਥੇਬੰਦੀਆਂ ਵਲੋਂ ਭਾਈ ਨਿੱਝਰ ਦੀ ਹਤਿਆ ‘ਚ ਭਾਰਤ ਸਰਕਾਰ ਦੀ ਸੰਭਾਵਿਤ ਭੂਮਿਕਾ ‘ਤੇ ਨਿਆਂ ਦੀ ਮੰਗ ਕੀਤੀ ਗਈ।
ਜ਼ਿਕਰਯੋਗ ਹੈ ਕਿ 45 ਸਾਲਾ ਹਰਦੀਪ ਸਿੰਘ ਨਿੱਝਰ ਨੂੰ 18 ਜੂਨ, 2023 ਨੂੰ ਸਰੀ ‘ਚ 7000-ਬਲਾਕ ਸਕੌਟ ਰੋਡ ‘ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੀ ਹੱਤਿਆ ਕਰਵਾਈ।
ਇਸ ਮਾਮਲੇ ‘ਚ ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ‘ਤੇ ਪਹਿਲੀ ਦਰਜੇ ਦੀ ਹੱਤਿਆ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਅਗਲੀ ਅਦਾਲਤੀ ਸੁਣਵਾਈ ਅਪਰੈਲ ਵਿੱਚ ਨਿਊ ਵੈਸਟਮਿੰਸਟਰ ਸੁਪਰੀਮ ਕੋਰਟ ‘ਚ ਹੋਣੀ ਹੈ। ਦੂਤਾਵਾਸ ਦੇ ਬਾਹਰ ਫੈਡਰਲ ਸਰਕਾਰ ਦੀ ਨਾਕਾਮੀ ‘ਤੇ ਨਾਰਾਜ਼ਗੀ ਜਤਾਈ ਗਈ। ਉਹਨਾਂ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਅੱਗ ਲਗਾ ਕੇ ਆਪਣਾ ਵਿਰੋਧ ਜਤਾਇਆ।
ਮੰਗਲਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ‘ਚ ਕਿਹਾ ਕਿ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ “ਮੁੱਖ ਭਾਰਤੀ ਕੂਟਨੀਤਿਕ ਅਧਿਕਾਰੀ” ਹਾਲੇ ਵੀ ਨਿਆਂ ਤੋਂ ਬਚੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇੱਕ “ਰਾਜ-ਪੱਖੀ ਹੱਤਿਆ” (ਸ਼ਟੳਟੲ-ਸਪੋਨਸੋਰੲਦ ਅਸਸੳਸਸਿਨੳਟਿੋਨ) ਹੈ, ਜਿਸ ਵਿੱਚ ਭਾਰਤੀ ਸਰਕਾਰ ਦਾ ਹੱਥ ਹੈ।

Related Articles

Latest Articles