10.6 C
Vancouver
Friday, February 28, 2025

ਸਰੀ ‘ਚ ਕ੍ਰੈਸੈਂਟ ਰੋਡ ‘ਤੇ ਨਵੇਂ ਚੌਕ ਲਈ ਨਿਰਮਾਣ ਕੰਟ੍ਰੈਕਟ ਨੂੰ ਮਨਜ਼ੂਰੀ

 

ਸਰੀ, (ਸਿਮਰਨਜੀਤ ਸਿੰਘ): ਦੱਖਣੀ ਸਰੀ ਦੇ ਕ੍ਰੈਸੈਂਟ ਰੋਡ ਅਤੇ 128 ਸਟਰੀਟ ‘ਤੇ ਨਵੇਂ ਚੌਕ (ਰਾਊਂਡਅਬਾਊਟ) ਦੀ ਤਿਆਰੀ ਹੁਣ ਇੱਕ ਹੋਰ ਪੜਾਅ ਪਾਰ ਕਰ ਚੁੱਕੀ ਹੈ।
10 ਫਰਵਰੀ ਨੂੰ ਹੋਈ ਸਰੀ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਨਵੇਂ ਚੌਕ ਦੀ ਸੜਕ ਦੀ ਮੁਰੰਮਤ ਅਤੇ ਵਿਕਾਸ ਲਈ ਇੱਕ ਮਹੱਤਵਪੂਰਨ ਮੋਸ਼ਨ ਪਾਸ ਕੀਤਾ ਗਿਆ। ਇਸ ਨਵੇਂ ਇਨਫਰਾਸਟ੍ਰਕਚਰ ਪ੍ਰੋਜੈਕਟ ਲਈ ਬੀ.ਏ. ਬਲੈਕਟੌਪ ਨੂੰ ਪੇਵਿੰਗ ਕੰਟ੍ਰੈਕਟ ਸੌਂਪਿਆ ਗਿਆ ਹੈ। ਇਹ ਨਿਰਮਾਣ $2,421,123.44 ਦੀ ਲਾਗਤ ਨਾਲ ਪੂਰਾ ਹੋਵੇਗਾ, ਜਦਕਿ ਇੰਜੀਨੀਅਰਿੰਗ ਵਿਭਾਗ ਦੀ ਸਿਫ਼ਾਰਸ਼ ‘ਤੇ ਵਿਦੇਸ਼ੀ ਖ਼ਰਚ ਦੀ ਸੀਮਾ $2,664,000 ਰੱਖੀ ਗਈ ਹੈ।
ਇਹ ਚੌਕ ਦਾ ਨਿਰਮਾਣ ਸ਼ਹਿਰ ਦੀ ਯਾਤਰੀ ਪ੍ਰਾਜ਼ਕਟ ਸੂਚੀ ਦਾ ਹਿੱਸਾ ਹੈ।
ਇਸ ਦਾ ਨਿਰਮਾਣ ਅਗਲੇ ਕੁਝ ਮਹੀਨਿਆਂ ‘ਚ ਸ਼ੁਰੂ ਹੋ ਕੇ, ਆਉਣ ਵਾਲੀਆਂ ਗਰਮੀਆਂ ਤੱਕ ਪੂਰਾ ਹੋਣ ਦੀ ਉਮੀਦ ਹੈ। ਕੌਂਸਲ ਮੈਂਬਰ ਮਾਈਕ ਬੋਸ ਨੇ ਇਹ ਤਜਵੀਜ਼ ਪਾਸ ਹੋਣ ‘ਤੇ ਇੰਜੀਨੀਅਰਿੰਗ ਟੀਮ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, “ਇਹ ਨਵਾਂ ਗੋਲ ਚੌਕ ਕ੍ਰੈਸੈਂਟ ਬੀਚ ਜਾਣ ਅਤੇ ਉੱਥੋਂ ਨਿਕਲਣ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਡਾ ਕਦਮ ਹੈ। ਇਹ ਇਲਾਕੇ ‘ਚ ਟ੍ਰੈਫਿਕ ਪ੍ਰਵਾਹ ਨੂੰ ਅਸਾਨ ਬਣਾਉਣ ਵਿੱਚ ਮਦਦ ਕਰੇਗਾ।”
ਕੌਂਸਲ ਮੈਂਬਰ ਲਿੰਡਾ ਐਨਿਸ ਨੇ ਵੀ ਇੰਜੀਨੀਅਰਿੰਗ ਵਿਭਾਗ ਦਾ ਧੰਨਵਾਦ ਕਰਦੇ ਹੋਏ, ਇਹ ਪ੍ਰਾਜ਼ਕਟ ਆਮ ਲੋਕਾਂ ਲਈ ਲਾਭਕਾਰੀ ਦੱਸਿਆ।

Related Articles

Latest Articles