3.3 C
Vancouver
Monday, March 10, 2025

ਸਰੀ ਦੀ ਲਾਈਫ-ਸਾਇੰਸ ਕੰਪਨੀ ਨੂੰ 3.7 ਮਿਲੀਅਨ ਡਾਲਰ ਦੀ ਫੰਡਿੰਗ

 

ਸਰੀ, (ਸਿਮਰਨਜੀਤ ਸਿੰਘ): ਸਰੀ ਆਧਾਰਤ ਲਾਈਫ-ਸਾਇੰਸ ਕੰਪਨੀ HealthTech Connex ਨੂੰ 18.3 ਮਿਲੀਅਨ ਡਾਲਰ ਦੀ ਫੈਡਰਲ PaicifCan ਫੰਡਿੰਗ ‘ਚੋਂ 3.7 ਮਿਲੀਅਨ ਡਾਲਰ ਦੀ ਹਿੱਸੇਦਾਰੀ ਮਿਲੀ ਹੈ। ਇਹ ਫੰਡਿੰਗ ਬੀ.ਸੀ. ਦੀਆਂ 7 ਕੰਪਨੀਆਂ ਵਿੱਚ ਵੰਡੀ ਗਈ ਹੈ, ਜਿਸਦਾ ਮਕਸਦ ਵਪਾਰ ਨੂੰ ਵਿਕਸਤ ਕਰਨਾ, ਨਵੀਆਂ ਨੌਕਰੀਆਂ ਪੈਦਾ ਕਰਨੀ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਵਿਦੇਸ਼ੀ ਮਾਰਕਿਟ ‘ਚ ਪਹੁੰਚਾਉਣਾ ਹੈ।
ਹੈਲਥ ਟੈਕ ਕੌਨੈਕਸ ਨੂੰ ਮਿਲੀ ਇਹ ਰਕਮ North Ameirca, Austraila, New Zealand ਅਤੇ Europe ‘ਚ NeuroCatch Platform ਨੈਤੀਕ ਤੌਰ ‘ਤੇ ਤਿਆਰ ਕੀਤੇ ਦਿਮਾਗ-ਸਕੈਨਿੰਗ ਮੈਡੀਕਲ ਡਿਵਾਈਸ ਦੀ ਵਪਾਰਕ ਤੌਰ ‘ਤੇ ਤੈਨਾਤੀ ਵਧਾਉਣ ਲਈ ਵਰਤੀ ਜਾਵੇਗੀ।
ਮੰਗਲਵਾਰ ਨੂੰ ਸਰੀ ਸਿਟੀ ਹਾਲ ‘ਚ ਇਸ ਫੰਡਿੰਗ ਦਾ ਐਲਾਨ ਹਰਜੀਤ ਸਿੰਘ ਸੱਜਣ (ਕੈਨੇਡਾ ਦੀ Paicifc Econoimc Development Agency – PaicifCan ਦੇ ਮੰਤਰੀ) ਵਲੋਂ ਕੀਤਾ ਗਿਆ। ਉਨ੍ਹਾਂ ਨੇ ਹੈਲਥ ਟੈਕ ਕੌਨੈਕਸ ਦੇ 96ਵੇਂ ਐਵਨਿਊ ‘ਤੇ ਸਥਿਤ ਮੁੱਖ ਦਫ਼ਤਰ ਦਾ ਦੌਰਾ ਵੀ ਕੀਤਾ
ਹੈਲਥ ਟੈਕ ਕੌਨੈਕਸ ਦੇ ਸੰਸਥਾਪਕ, ਪ੍ਰਧਾਨ ਅਤੇ ਮੁੱਖ ਵਿਗਿਆਨਕ ਅਧਿਕਾਰੀ ਡਾ. ਰਾਇਨ ਡਾਰਸੀ ਨੇ ਦੱਸਿਆ ਕਿ ਇਹ ਫੰਡਿੰਗ ਉਨ੍ਹਾਂ ਦੀ ਕੰਪਨੀ ਨੂੰ NeuroCatch ਨੂੰ ਤੇਜ਼ੀ ਨਾਲ ਵਿਸ਼ਵ ਪੱਧਰ ‘ਤੇ ਫੈਲਾਉਣ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ।
ਉਨ੍ਹਾਂ ਕਿਹਾ, ”ਇਹ ਉਪਕਰਨ ਇੱਕ ਆਸਾਨ ਅਤੇ ਸ਼ਕਤੀਸ਼ਾਲੀ ਟੂਲ ਹੈ, ਜੋ ਡਾਕਟਰਾਂ ਨੂੰ ਉਨ੍ਹਾਂ ਦੇ ਮਰੀਜ਼ਾਂ ਦੀ ਸਿਹਤ ਦਾ ਮੁਲਾਂਕਣ ਕਰਨ ‘ਚ ਮਦਦ ਕਰਦਾ ਹੈ। ਹੁਣ ਇਸਨੂੰ ਵਿਸ਼ਵ ਪੱਧਰ ‘ਤੇ ਲੈ ਜਾਏਗਾ।”
ਜ਼ਿਕਰਯੋਗ ਹੈ ਕਿ PaicifCan ਨੂੰ ”ਬੀ.ਸੀ. ਦੇ ਵਪਾਰਾਂ ਦੇ ਆਰਥਿਕ ਵਿਕਾਸ ਲਈ ਸਮਰਪਿਤ ਫੈਡਰਲ ਏਜੰਸੀ” ਵਜੋਂ ਸਥਾਪਿਤ ਕੀਤਾ ਗਿਆ ਹੈ।
ਹਰਜੀਤ ਸਿੰਘ ਸੱਜਣ ਨੇ ਕਿਹਾ ਕਿ “ਬੀ.ਸੀ. ਦੇ ਲੋਕ ਇਨੋਵੇਸ਼ਨ ਲਈ ਸੰਸਾਰ ਭਰ ‘ਚ ਪ੍ਰਸਿੱਧ ਹਨ।”
ਬੀ.ਸੀ. ਦੀਆਂ ਕੰਪਨੀਆਂ ਕਿਸਾਨੀ (agirculture), ਡਿਜੀਟਲ ਤਕਨੀਕ (idigtal technology) ਅਤੇ ਹੋਰ ਖੇਤਰਾਂ ‘ਚ ਇਨੋਵੇਸ਼ਨ ਰਾਹੀਂ ਉਦਯੋਗਿਕ ਬਦਲਾਅ ਲਿਆ ਰਹੀਆਂ ਹਨ। PaicifCan ਵੱਲੋਂ ਦਿੱਤੀਆਂ ਜਾ ਰਹੀਆਂ ਇਹ ਨਿਵੇਸ਼ ਘੱਟੋ-ਘੱਟ ਲੰਬੇ ਸਮੇਂ ਤੱਕ B.C. ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਗੀਆਂ।”
PaicifCan dy “Buisness Scale-up and Producitivty (BSP)” ਪ੍ਰੋਗਰਾਮ ਲਈ ਨਵੀਆਂ ਅਰਜ਼ੀਆਂ 4 ਮਾਰਚ ਤੋਂ ਸ਼ੁਰੂ ਹੋ ਗਈਆਂ ਹਨ, ਜੋ 30 ਅਪ੍ਰੈਲ ਜਾਰੀ ਰਹਿਣਗੀਆਂ।
ਇਸ ਰਾਹੀਂ ਬੀ.ਸੀ. ਦੀਆਂ ਉਨ੍ਹਾਂ ਕੰਪਨੀਆਂ ਨੂੰ ਵਾਧੂ ਮਦਦ ਮਿਲ ਸਕਦੀ ਹੈ, ਜੋ ਨਵੀਆਂ ਨਵੀਨ ਤਕਨੀਕਾਂ, ਉਤਪਾਦਾਂ ਜਾਂ ਸੇਵਾਵਾਂ ਨੂੰ ਵਿਕਸਤ ਕਰਕੇ ਵਧੀਆ ਪੱਧਰ ‘ਤੇ ਲੈ ਜਾਣ ਦੀ ਯੋਜਨਾ ਬਣਾ ਰਹੀਆਂ ਹਨ। ਵੈੱਬਸਾਈਟ (canada.ca) ਉੱਤੇ ਜਾਣਕਾਰੀ ਲਈ ਐਪਲੀਕੇਸ਼ਨ ਜਮ੍ਹਾਂ ਕਰਾਈ ਜਾ ਸਕਦੀ ਹੈ।
ਇਸ ਮੌਕੇ ਸਰੀ ਦੇ ਸੰਸਦ ਮੈਂਬਰ ਰਣਦੀਪ ਸਰਾਏ (ਵੈਟਰਨ ਅਫੇਅਰਜ਼ ਦੇ ਸੰਸਦੀ ਸਕੱਤਰ) ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੇਅਰ ਲੌਕ ਨੇ ਕਿਹਾ, ”ਇਹ ਸਰੀ ਲਈ ਇੱਕ ਵੱਡੀ ਉਪਲਬਧੀ ਹੈ। ਸਾਡਾ ਸ਼ਹਿਰ ਨਵੀਆਂ ਤਕਨੀਕਾਂ, ਵਪਾਰਕ ਵਿਕਾਸ ਅਤੇ ਆਰਥਿਕ ਸਥਿਰਤਾ ‘ਚ ਅਗੇ ਵਧ ਰਿਹਾ ਹੈ। ਇਹ ਫੰਡਿੰਗ ਸਾਡੀ ਸਿਹਤ ਸੰਭਾਲ ਸਿਸਟਮ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ।”
ਸਰੀ ਦੇ ਸੰਸਦ ਮੈਂਬਰ ਰਣਦੀਪ ਸਰਾਏ (ਵੈਟਰਨ ਅਫੇਅਰਜ਼ ਦੇ ਸੰਸਦੀ ਸਕੱਤਰ) ਨੇ ਕਿਹਾ ਕਿ ਫੳਚਿਡਿਛੳਨ ਦੀ ਇਹ ਨਵੀਂ ਯੋਜਨਾ ਬੀ.ਸੀ. ‘ਚ ਨਵੇਂ ਉਦਯੋਗਿਕ ਕੇਂਦਰ ਬਣਾਉਣ, ਨੌਕਰੀਆਂ ਪੈਦਾ ਕਰਨ ਅਤੇ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ‘ਚ ਯੋਗਦਾਨ ਪਾਏਗੀ।
ਸਰੀ ‘ਚ ਵਧ ਰਹੇ ਆਰਥਿਕ ਵਿਕਾਸ ਅਤੇ ਵਿਦੇਸ਼ੀ ਮਾਰਕੀਟਾਂ ਵਿੱਚ ਵਪਾਰਕ ਵਿਸ਼ਤਾਰ ਦੀ ਇਸ ਯੋਜਨਾ ਦੁਆਰਾ ਹੋਰ ਉਮੀਦਾਂ ਜਨਮ ਲੈ ਰਹੀਆਂ ਹਨ।
ਬੀ.ਸੀ. ਦੀਆਂ ਹੋਰ 6 ਕੰਪਨੀਆਂ ਨੂੰ ਵੀ ਮਿਲੀ ਮਦਦ
ਹੈਲਥ ਟੈਕ ਕੌਨੈਕਸ ਤੋਂ ਇਲਾਵਾ, ਬੀ.ਸੀ. ਦੀਆਂ 6 ਹੋਰ ਕੰਪਨੀਆਂ ਨੂੰ ਵੀ ਫੳਚਿਡਿਛੳਨ ਫੰਡਿੰਗ ਦਾ ਲਾਭ ਮਿਲਿਆ ਹੈ:
EggSolutoins Vanderpol’s (Abbostford) ૶ $5 ਮਿਲੀਅਨ, ਨਿਰਮਾਣ (manufacturing) ਖੇਤਰ ‘ਚ ਵਿਕਾਸ ਅਤੇ ਨਵੀਆਂ ਮਾਰਕਿਟਾਂ ਤੱਕ ਪਹੁੰਚ ਬਣਾਉਣ ਲਈ।
4AG Robotics (Salmon Arm) ૶ $2.5 ਮਿਲੀਅਨ, ਮਸ਼ਰੂਮ ਦੀ ਵਧੀਕ ਰੋਬੋਟਿਕ ਕੱਟਾਈ ਤਕਨੀਕ (robotic harvesting technology) ਨੂੰ ਵਿਕਸਤ ਕਰਨ ਲਈ।
MairneLabs (Victoria) – $1.8 ਮਿਲੀਅਨ, ਆਸ਼ੀਅਨ ਡਾਟਾ ਨੈੱਟਵਰਕ (ocean data network) ਨੂੰ ਵਧਾਉਣ ਲਈ।
Mustimuhw Information Soluitons (Duncan) ૶ $3.26 ਮਿਲੀਅਨ, ਡਿਜੀਟਲ ਹੈਲਥ ਪਲੇਟਫਾਰਮ (digital health platform) ਦੇ ਵਿਸ਼ਤਾਰ ਲਈ।
VitaminLab (Victoria) ૶ $921,000, ਉਨ੍ਹਾਂ ਦੀ ਉਤਪਾਦਨ ਸਮਰੱਥਾ (production capacity) ਵਧਾਉਣ ਲਈ।
Pledge Resource Managers (Kelowna) ૶ $1.1 ਮਿਲੀਅਨ, ਇਕ ਸਮਾਰਟ ਸ਼ਾਵਰ ਸਿਸਟਮ (smart shower system) ਨੂੰ ਵਧੀਆ ਤਰੀਕੇ ਨਾਲ ਵਿਕਸਤ ਕਰਨ ਲਈ।

This report was written by Simranjit Singh as part of the Local Journalism Initiative.

Related Articles

Latest Articles