8 C
Vancouver
Monday, March 10, 2025

ਹੁਣ ਟਰੰਪ ਨੇ ਟੈਰਿਫ਼ ਦਾ ਫੈਸਲਾ 2 ਅਪ੍ਰੈਲ ਤੱਕ ਟਲਿਆ

ਅਸੀਂ ਵੀ ਅਮਰੀਕਾ ‘ਤੇ ਬਰਾਬਰ ਟੈਰਿਫ਼ ਲਗਾਉਣ ਤੋਂ ਪਿੱਛੇ ਨਹੀਂ ਹਟਾਗੇ : ਪ੍ਰਧਾਨ ਮੰਤਰੀ ਟਰੂਡੋ

ਔਟਵਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ-ਮੈਕਸੀਕੋ ‘ਤੇ ਟੈਰਿਫ਼ ਲਗਾਉਣ ਦੇ ਫੈਸਲੇ ਤੋਂ ਪੈਰ ਪਿੱਛੇ ਖਿਚਦੇ ਹੋਏ ਇਸ ਫੈਸਲੇ ਨੂੰ 1 ਅਪ੍ਰੈਲ ਤੱਕ ਟਾਲ ਦਿੱਤਾ ਹੈ ਪਰ ਇਹ ਛੋਟ ਸਾਰੇ ਉਤਪਾਦਾਂ ਲਈ ਨਹੀਂ ਦਿੱਤੀ ਗਈ। ਟਰੰਪ ਨੇ ਵਲੋਂ ਇਹ ਨਵਾਂ ਫੈਸਲਾ ਸਿਰਫ਼ ਦੋ ਦਿਨ ਬਾਅਦ ਆਇਆ, ਜਦੋਂ ਟਰੰਪ ਨੇ ਉੱਤਰੀ ਅਮਰੀਕਾ ਵਿੱਚ ਵਪਾਰਕ ਯੁੱਧ ਦੀ ਸ਼ੁਰੂਆਤ ਕਰ ਦਿੱਤੀ ਸੀ।
ਰਾਸ਼ਟਰਪਤੀ ਟਰੰਪ ਨੇ ਇੱਕ ਨਵਾਂ ਐਗਜ਼ਿਕਿਊਟਿਵ ਆਰਡਰ ਜਾਰੀ ਕਰਦੇ ਹੋਏ ਮੈਕਸੀਕੋ ਨੂੰ ਛੋਟ ਦੇਣ ਦੀ ਘੋਸ਼ਣਾ ਕੀਤੀ, ਪਰ ਕੈਨੇਡਾ ਨੂੰ ਵੀ ਇਹ ਛੋਟ ਦੇਣ ਵਿੱਚ ਦੇਰੀ ਕੀਤੀ ਗਈ। ਟਰੰਪ ਨੇ ਸ਼ੁਰੂਆਤੀ ਐਲਾਨ ਵਿੱਚ ਸਿਰਫ਼ ਮੈਕਸੀਕੋ ਨੂੰ ਅਸਥਾਈ ਛੋਟ ਦਿੱਤੀ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਕੈਨੇਡਾ ਲਈ ਵੀ ਕੁਝ ਨਰਮੀਆਂ ਵਰਤਣ ਦਾ ਫੈਸਲਾ ਕੀਤਾ।
ਉਧਰ ਕੈਨੇਡਾ ਨੇ ਵੀ ਜਵਾਬੀ ਟੈਰਿਫ਼ਾਂ ‘ਤੇ 2 ਅਪ੍ਰੈਲ ਤੱਕ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ। ਕੈਨੇਡਾ ਦੇ ਵਿੱਤ ਮੰਤਰੀ ਡੋਮੀਨਿਕ ਲੇਬਲਾਂਕ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਟਰੰਪ ਵਲੋਂ ਮਿਲੀ ਅਸਥਾਈ ਛੋਟ ਕਾਰਨ ਹੁਣ ਕੈਨੇਡਾ ਆਪਣੀ ਜ਼ਵਾਬੀ ਕਾਰਵਾਈ ਕੁਝ ਸਮੇਂ ਲਈ ਰੋਕੇਗਾ। ਨਵੇਂ ਸੋਧੇ ਆਰਡਰ ਮੁਤਾਬਕ, ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤਾ (ਛੂਸ਼ੰਅ) ਦੀਆਂ ਸ਼ਰਤਾਂ ‘ਤੇ ਪੂਰਾ ਉਤਰੇਗਾ ਅਤੇ ਉਤਪਾਦ 25% ਟੈਰਿਫ਼ ਤੋਂ ਮੁਕਤ ਰਹਿਣਗੇ। ਵਿਸ਼ੇਸ਼ ਤੌਰ ‘ਤੇ ਆਟੋ ਪਾਰਟਸ ਨੂੰ ਇੱਕ ਮਹੀਨੇ ਦੀ ਛੋਟ ਮਿਲੀ ਹੈ। ਪੋਟਾਸ, ਜੋ ਕਿ ਅਮਰੀਕੀ ਕਿਸਾਨਾਂ ਵਲੋਂ ਖਾਦ ਵਜੋਂ ਵਰਤਿਆ ਜਾਂਦਾ ਹੈ, 10% ਟੈਰਿਫ਼ ‘ਤੇ ਰੱਖਿਆ ਗਿਆ ਹੈ। ਕੈਨੇਡੀਅਨ ਐਨਰਜ਼ੀ ਉਤਪਾਦ ਵੀ 10% ਟੈਰਿਫ਼ ਦੇ ਅਧੀਨ ਆਉਣਗੇ।
ਇੱਕ ਵਾਈਟ ਹਾਊਸ ਅਧਿਕਾਰੀ, ਜਿਸ ਨੇ ਗੁਪਤ ਨਾਂ ‘ਤੇ ਇਹ ਜਾਣਕਾਰੀ ਦਿੱਤੀ, ਦੱਸਿਆ ਕਿ ਕੈਨੇਡਾ ਤੋਂ ਆਉਣ ਵਾਲੇ 62% ਉਤਪਾਦ ਅਜੇ ਵੀ ਨਵੇਂ ਟੈਰਿਫ਼ ਦੀ ਜਦ ‘ਚ ਆਉਣਗੇ, ਕਿਉਂਕਿ ਉਹ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਅਧੀਨ ਨਹੀਂ ਹਨ।
ਉਧਰ ਟਰੰਪ ਦੇ ਟੈਰਿਫ ਬਾਰੇ ਪ੍ਰੀਮਿਅਰ ਡੱਗ ਫੋਰਡ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਕੈਨੇਡਾ ‘ਤੇ ਸਾਰੇ ਟੈਰਿਫ ਨਹੀਂ ਹਟਾਉਂਦਾ, ਓਂਟਾਰੀਓ ਵੀ ਆਪਣੀ ਨਿਰਯਾਤ ਕਰ ਦੀ ਗੱਲ ‘ਤੇ ਖੜ੍ਹਾ ਹੈ, ਜਿਸ ਵਿੱਚ ਐੱਲ.ਸੀ.ਬੀ.ਓ. ਦੀਆਂ ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਹਟਾਉਣਾ ਸ਼ਾਮਿਲ ਹੈ। ਇਸ ਵਪਾਰ ਯੁੱਧ ਦਾ ਇੱਕੋ ਇੱਕ ਹੱਲ ਹੈ ‘ਕੋਈ ਟੈਰਿਫ ਨਹੀਂ। ਇਸ ਲਈ ਕੋਈ ਵਿਚਕਾਰਲਾ ਰਸਤਾ ਨਹੀਂ ਹੈ। ਅਸੀਂ ਕੈਨੇਡੀਅਨ ਲੋਕਾਂ ‘ਤੇ ਟੈਰਿਫ ਨਹੀਂ ਚਾਹੁੰਦੇ। ਇਹ ਟਿੱਪਣੀ ਟਰੰਪ ਪ੍ਰਸ਼ਾਸਨ ਵੱਲੋਂ ਆਟੋ ਨਿਰਮਾਤਾਵਾਂ ਉੱਤੇ ਇੱਕ ਮਹੀਨੇ ਦੇ ਟੈਰਿਫ ਦੇਰੀ ਦੇ ਐਲਾਨ ਤੋਂ ਕੁੱਝ ਘੰਟੇ ਪਹਿਲਾਂ ਆਈ। ਇਸ ਵਿੱਚ ਸ਼ਾਮਲ ਕਾਰ ਡੀਲਰਾਂ ਵਿੱਚ ਸਟੇਲੇਂਟਿਸ, ਫੋਰਡ ਅਤੇ ਜਨਰਲ ਮੋਟਰਜ਼ ਸ਼ਾਮਿਲ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕੈਨੇਡੀਅਨ ਚੀਜ਼ਾਂ ‘ਤੇ 25 ਫ਼ੀਸਦੀ ਦਾ ਟੈਰਿਫ ਲਾਗੂ ਕੀਤਾ, ਜਦਕਿ ਕੈਨੇਡੀਅਨ ਇਨਰਜੀ ੱਤੇ 10 ਫ਼ੀਸਦੀ ਦਾ ਟੈਰਿਫ ਲਾਇਆ। ਇਸ ਤੋਂ ਬਾਅਦ ਫੈਡਰਲ ਸਰਕਾਰ ਨੇ 30 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ੱਤੇ 25 ਫ਼ੀਸਦੀ ਦਾ ਟੈਰਿਫ ਲਾਇਆ, ਜਿਸ ਵਿੱਚ 21 ਦਿਨਾਂ ਵਿੱਚ ਅਮਰੀਕੀ ਵਸਤਾਂ ‘ਤੇ 125 ਬਿਲੀਅਨ ਡਾਲਰ ਤੱਕ ਦੇ ਟੈਰਿਫ ਲਾਉਣ ਦੀ ਯੋਜਨਾ ਹੈ। ਅਮਰੀਕੀ ਵਪਾਰ ਸਕੱਤਰ ਹਾਵਰਡ ਲੁਟਨਿਕ ਨੇ ਬੁੱਧਵਾਰ ਸਵੇਰੇ ਦੱਸਿਆ ਕਿ ਅਮਰੀਕੀ ਸਰਕਾਰ ਕੈਨੇਡਾ ‘ਤੇ ਅਮਰੀਕੀ ਟੈਰਿਫ ਬਾਰੇ ਬੈਠਕ ਕਰੇਗੀ, ਜਿਸ ਵਿੱਚ ਕੁੱਝ ਉਦਯੋਗਾਂ ਲਈ ਛੋਟ ‘ਤੇઠਚਰਚਾઠਹੋਵੇਗੀ

Related Articles

Latest Articles