7.5 C
Vancouver
Friday, April 11, 2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਈਕੋ ਸਿੱਖ ਵਲੋਂ ਸਿਟੀ ਆਫ਼ ਸਰੀ ਦੇ ਸਹਿਯੋਗ ਨਾਲ ਮਨਾਇਆ ਗਿਆ ‘ਸਿੱਖ ਵਾਤਾਵਰਣ ਦਿਵਸ’

ਸਰੀ, (ਸਿਮਰਨਜੀਤ ਸਿੰਘ) : ਸ੍ਰੀ ਗੁਰੂ ਹਰਿ ਰਾਇ ਜੀ ਨੂੰ ਸਮਰਪਿਤ, ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਰੀ, ਈਕੋਸਿੱਖ ਜਥੇਬੰਦੀ ਵਲੋਂ ਸਿਟੀ ਆਫ਼ ਸਰੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਵਿਸ਼ਵ ਪੱਧਰੀ ਵਾਤਾਵਰਣ ਲਹਿਰ ‘ਸਿੱਖ ਵਾਤਾਵਰਣ ਦਿਵਸ’ ਨੂੰ ਪ੍ਰਮੁੱਖ ਰੱਖਦਿਆਂ ਬੀਤੇ ਵੀਰਵਾਰ 16 ਮਾਰਚ (1 ਚੇਤ 557) ਨਾਨਕਸ਼ਾਹੀ ਨਵੇਂ ਸਾਲ ਵਾਲੇ ਦਿਨ ਨੂੰ ਡੌਮੀਨਿਅਨ ਪਾਰਕ 8225 ૶ 134 ਸਟਰੀਟ ਸਰੀ ਵਿਖੇ ਵਿਖੇ ਸੰਗਤਾਂ ਅਤੇ ਸਕੂਲ ਦੇ ਬੱਚੇ-ਬੱਚੀਆਂ ਵਲੋਂ 450 ਦਰਖ਼ਤ ਲਗਾਏ ਗਏ।
ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ, ਭਾਈ ਜਸਵਿੰਦਰ ਸਿੰਘ ਖਹਿਰਾ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, ”ਅੱਜ ਮਾਤਾ ਧਰਤ ਨੂੰ ਬਚਾਉਣ ਲਈ ਸਿਖਾਂ ਨੂੰ ਗੁਰੂ ਹਰਿ ਰਾਇ ਜੀ ਵਾਂਗ ਦਾਮਨ ਸੰਕੋਚ ਕੇ ਚਲਣ ਦੀ ਲੋੜ ਹੈ, ਅਤੇ ਇਕ ਜੁੱਟ ਹੋਕੇ ਰੁੱਖ ਲਗਾਉਣ, ਪਾਣੀ ਬਚਾਉਣ ਤੇ ਬਿਜਲੀ-ਤੇਲ ਦੀ ਦੁਰਵਰਤੋਂ ਨੂੰ ਰੋਕਣ ਲਈ ਤਨ ਮਨ ਧਨ ਲਗਾ ਕੇ ਪੂਰੀ ਪਲੈਨਿੰਗ ਦੀ ਲੋੜ ਹੈ।” ਖਹਿਰਾ ਜੀ ਨੇ ਆਉਣ ਵਾਲੇ ਸਮੇਂ ਵਿਚ ਈਕੋਸਿਖ ਤੇ ਹੋਰ ਵੀ ਜਥੇਬੰਦੀਆਂ ਨਾਲ ਅਜਿਹੇ ਵਾਤਾਵਰਨ ਸੰਬੰਧੀ ਹੋਰ ਵੀ ਪ੍ਰੋਗਰਾਮ ਉਲੀਕਣ ਦਾ ਵਿਚਾਰ ਪਰਗਟ ਕੀਤਾ। ਇਸ ਮੌਕੇ ਸੰਗਤਾਂ ਅਤੇ ਬੱਚੇ-ਬੱਚੀਆਂ ਲਈ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਤੌਰ ‘ਤੇ ਚਾਹ-ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਅਤੇ ਸਿਟੀ ਆਫ਼ ਸਰੀ ਵੱਲੋਂ ਇਸ ਵਿਸ਼ੇਸ਼ ਕਾਰਜ ਦੀ ਗੁਰਦੁਆਰਾ ਕਮੇਟੀ ਦੀ ਬਹੁਤ ਸ਼ਲਾਘਾ ਕੀਤੀ

 

Related Articles

Latest Articles