ਸਰੀ : ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਾਬਕਾ ਹਵਾਈ ਸੈਨਾ ਅਧਿਕਾਰੀ ਅਤੇ ਖਾੜਕੂ ਸਿੰਘ ਮਹਿਲ ਸਿੰਘ ਬੱਬਰ ਉਰਫ ਬਾਵਾ ਭੱਟੀ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ ਕਿਡਨੀਆਂ ਦੀ ਖਰਾਬੀ ਕਰਨ ਲੰਬੇ ਸਮੇਂ ਤੋਂ ਉਹਨਾਂ ਦਾ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ ਜਿੱਥੇ ਉਹਨਾਂ ਆਪਣਾ ਆਖਰੀ ਸਾਹ ਲਿਆ ਸ਼੍ਰੀ ਨਨਕਾਣਾ ਸਾਹਿਬ ਦੇ ਇੱਕ ਸਿੱਖ ਆਗੂ ਨੇ ਫੋਨ ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਈ ਵਰਿਆ ਤੂੰ ਲਾਹੌਰ ਚ ਰਹਿਣ ਤੋਂ ਬਾਅਦ ਬਾਵਾ ਪੱਟੀ ਹੁਣ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਭਾਰੀ ਸੁਰੱਖਿਆ ਹੇਠ ਰਹਿ ਰਹੇ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਸਕਾਰ 26 ਮਾਰਚ ਨੂੰ ਹੋਇਆ। ਉਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਸੀ।
ਜਿੱਥੇ ਗ੍ਰੰਥੀ ਸਿੰਘਾਂ ਤੋਂ ਇਲਾਵਾ ਖੂਫੀਆ ਏਜੰਸੀ ਦੇ ਅਧਿਕਾਰੀ ਅਤੇ ਇਕ ਦੋ ਭਾਗ ਸਿੱਖ ਆਗੂ ਹੀ ਹਾਜ਼ਰ ਰਹਿਣਗੇ ਉਹਨਾਂ ਇਹ ਵੀ ਦੱਸਿਆ ਕਿ ਮਹਿਲ ਸਿੰਘ ਬੱਬਰ ਦੇ ਦਿਹਾਂਤ ਦੀ ਖਬਰ ਪੂਰੀ ਤਰਾਂ ਨਾਲ ਗੁਪਤ ਰੱਖੀ ਗਈ ਹੈ ।
ਜਾਣਕਾਰੀ ਅਨੁਸਾਰ ਮਹਿਲ ਸਿੰਘ ਸਭ ਤੋਂ ਪਹਿਲਾਂ 1984 ਵਿੱਚ ਪਾਕਿਸਤਾਨ ਗਏ ਸਨ, ਫਿਰ ਉਹ 1991 ਵਿੱਚ ਮੁੜ ਪਾਕਿਸਤਾਨ ਗਏ ਅਤੇ ਉੱਥੋਂ ਵਾਪਸ ਨਹੀਂ ਪਰਤੇ ਸਨ। ਮਹਿਲ ਸਿੰਘ ਦਾ ਇੱਕ ਪੁੱਤਰ ਫਰਾਂਸ ਅਤੇ ਦੂਜਾ ਪੁੱਤਰ ਅਮਰੀਕਾ ਰਹਿੰਦਾ ਹੈ, ਉਹ ਸਾਲ 2000 ਦੇ ਨੇੜੇ ਫਰਾਂਸ ਰਹਿਣ ਲਈ ਗਏ ਸਨ।
1980 ਦੇ ਅੰਤ ਵਿੱਚ ਉਨ੍ਹਾਂ ਦੀ ਪਤਨੀ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਮਗਰੋਂ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋਫ਼ੈਸਰ ਦਰਸ਼ਨ ਸਿੰਘ ਰਾਗੀ ਵੱਲੋਂ ਇੰਟੈਰੋਗੇਸ਼ਨ ਸੈਂਟਰ ਦੇ ਬਾਹਰ ਧਰਨਾ ਲਾਇਆ ਗਿਆ ਸੀ ਅਤੇ ਫਿਰ ਮਹਿਲ ਸਿੰਘ ਪਤਨੀ ਦੀ ਰਿਹਾਈ ਹੋਈ ਸੀ। ਉਨ੍ਹਾਂ ਦਾ ਜੱਦੀ ਪਿੰਡ ਤਰਨ ਤਾਰਨ ਜ਼ਿਲ੍ਹੇ ਦੀ ਭਿਖੀਵਿੰਡ ਤਹਿਸੀਲ ਵਿੱਚ ਪੈਂਦਾ ਦਾਸੂਵਾਲ ਹੈ। ਉਹ ਤਿੰਨ ਭਰਾ ਸਨ। ਮਹਿਲ ਸਿੰਘ, ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ।