9.8 C
Vancouver
Thursday, April 3, 2025

ਸਰੀ ‘ਚ ਜਲਦ ਖੁਲ੍ਹੇਗਾ ਆਦਿਵਾਸੀ ਔਰਤਾਂ ਲਈ ਖਾਸ ਸੰਭਾਲ ਕੇਂਦਰ

 

ਸਰੀ, (ਸਿਮਰਨਜੀਤ ਸਿੰਘ): ਆਦਿਵਾਸੀ ਮਹਿਲਾਵਾਂ ਲਈ ਇੱਕ ਨਵਾਂ ਕੌਂਪਲੈਕਸ-ਕੇਅਰ ਹੋਮ (ਛੋਮਪਲੲਣ ਛੳਰੲ ੍ਹੋਮੲ) ਜਲਦੀ ਹੀ ਸਰੀ ‘ਚ ਖੁਲ੍ਹਣ ਜਾ ਰਿਹਾ ਹੈ, ਜੋ ਕਿ ਉਨ੍ਹਾਂ ਨੂੰ ਸੱਭਿਆਚਾਰਕ ਤਰੀਕੇ ਨਾਲ ਅਤੇ ਸੰਭਾਲ ਪ੍ਰਦਾਨ ਕਰੇਗਾ। ਇਹ ਕੇਂਦਰ ਆਦਿਵਾਸੀ ਲੋਕਾਂ ਦੀ ਅਗਵਾਈ ‘ਚ ਹੀ ਚਲਾਇਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨੇ ਸਰੀ ‘ਚ ਐਲਾਨ ਕੀਤਾ ਕਿ ਇਹ ਕੇਂਦਰ ਅਪ੍ਰੈਲ ‘ਚ 10 ਆਦਿਵਾਸੀ ਮਹਿਲਾਵਾਂ ਲਈ ਅਧਿਕਾਰਕ ਤੌਰ ‘ਤੇ ਖੁਲ੍ਹੇਗਾ। ਓਸਬੋਰਨ ਨੇ ਦੱਸਿਆ ਕਿ ਇਹ ਕੇਂਦਰ ਆਦਿਵਾਸੀ ਮਹਿਲਾਵਾਂ ਲਈ ਖਾਸ ਤਰੀਕੇ ਨਾਲ ਬਣਾਇਆ ਗਿਆ ਹੈ, ਜੋ ਕਿ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ, ਨਸ਼ਿਆਂ ਅਤੇ ਦਿਮਾਗੀ ਬਿਮਾਰੀਆਂ ਨਾਲ ਜੂਝ ਰਹੀਆਂ ਹਨ। 2020 ‘ਚ ਕੀਤੀ ਗਈ ਗਿਣਤੀ ਵਿੱਚ ਇਹ ਸਾਹਮਣੇ ਆਇਆ ਕਿ ਸਰੀ ‘ਚ ਬੇਘਰ ਹੋ ਰਹੇ ਆਦਿਵਾਸੀ ਲੋਕ, ਗੈਰ-ਆਦਿਵਾਸੀ ਲੋਕਾਂ ਦੇ ਮੁਕਾਬਲੇ, ਨਸ਼ੇ ਦੀ ਲਤ, ਮਾਨਸਿਕ ਬਿਮਾਰੀਆਂ, ਜਾਂ ਸਿੱਖਣ ਸੰਬੰਧੀ ਸਮੱਸਿਆਵਾਂ ਨਾਲ ਵਧੇਰੇ ਪ੍ਰਭਾਵਿਤ ਹਨ। 2020 ਤੋਂ 2023 ਤੱਕ, ਸਰੀ ‘ਚ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ 65% ਦਾ ਵਾਧਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਫਸਟ ਨੇਸ਼ਨ (ਢਰਿਸਟ ਂੳਟੋਿਨਸ) ਲੋਕਾਂ ਦੀ ਨਸ਼ਿਆਂ ਕਾਰਨ ਮੌਤ ਦੀ ਦਰ ਗੈਰ-ਆਦਿਵਾਸੀ ਲੋਕਾਂ ਨਾਲੋਂ ਛੇ ਗੁਣਾ ਵੱਧ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ”ਪ੍ਰੋਵਿੰਸ, ਆਦਿਵਾਸੀ ਹਾਊਸਿੰਗ ਮੈਨੇਜਮੈਂਟ ਐਸੋਸੀਏਸ਼ਨ (ਅ੍ਹੰਅ) ਅਤੇ ਫਰੇਜ਼ਰ ਰੀਜਨ ਆਦਿਵਾਸੀ ਮਿੱਤਰਤਾ ਕੇਂਦਰ ਐਸੋਸੀਏਸ਼ਨ (ਢ੍ਰਅਢਛਅ)” ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। This report was written by Simranjit Singh as part of the Local Journalism Initiative.

Related Articles

Latest Articles