11.9 C
Vancouver
Monday, April 7, 2025

ਅਮਰੀਕੀ ਸੈਨੇਟ ਨੇ ਕੈਨੇਡਾ ‘ਤੇ ਲਾਏ ਟੈਰਿਫਾਂ ਨੂੰ ਰੱਦ ਕਰਨ ਲਈ 51-48 ਨਾਲ ਮਤਾ ਪਾਸ

ਸਰੀ, (ਸਿਮਰਨਜੀਤ ਸਿੰਘ): ਅਮਰੀਕਾ ਦੇ 4 ਸੈਨੇਟਰਾਂ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ 51-48 ਦੇ ਵੋਟ ਫਰਕ ਨਾਲ ਕੈਨੇਡਾ ‘ਤੇ ਲਗਾਏ ਗਏ ਟੈਰਿਫਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਡੈਮੋਕਰੈਟਿਕ ਸੈਨੇਟਰ ਟਿਮ ਕੇਨ ਦੀ ਅਗਵਾਈ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਾਰੇ 47 ਡੈਮੋਕਰੈਟਸ ਦੇ ਨਾਲ-ਨਾਲ ਚਾਰ ਰਿਪਬਲਿਕਨ ਸੈਨੇਟਰਾਂ૷ਸੂਜ਼ਨ ਕੋਲਿਨਜ਼ (ਮੇਨ), ਰੈਂਡ ਪੌਲ ਅਤੇ ਮਿਚ ਮੈਕਕੌਨਲ (ਕੈਂਟਕੀ), ਅਤੇ ਲੀਸਾ ਮੁਰਕੋਵਸਕੀ (ਅਲਾਸਕਾ)૷ਨੇ ਸਮਰਥਨ ਦਿੱਤਾ।
ਸੈਨੇਟਰ ਮਿਚ ਮੈਕਕੌਨੇਲ (ਕੈਂਟਕੀ), ਰੈਂਡ ਪੌਲ (ਕੈਂਟਕੀ), ਲੀਸਾ ਮੁਰਕਾਓਸਕੀ (ਅਲਾਸਕਾ) ਅਤੇ ਸੁਜ਼ਨ ਕੋਲਿੰਸ (ਮੈਨ) ਨੇ ਮਿਲ ਕੇ 51-48 ਦੇ ਵੋਟਾਂ ਨਾਲ ਇਹ ਪ੍ਰਸਤਾਵ ਪਾਸ ਕੀਤਾ। ਹਾਲਾਂਕਿ, ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਇਹ ਅਮਲੀ ਰੂਪ ਲਵੇਗਾ।
ਇਹ ਟੈਰਿਫ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਂਟਾਨਾਈਲ ਦੀ ਤਸਕਰੀ ਨੂੰ ਰੋਕਣ ਦੇ ਮੱਦੇਨਜ਼ਰ ਕੈਨੇਡਾ ‘ਤੇ ਲਗਾਏ ਸਨ। ਹਾਲਾਂਕਿ, ਸੈਨੇਟ ਦਾ ਇਹ ਫੈਸਲਾ ਸਿਰਫ਼ ਪ੍ਰਤੀਕਾਤਮਕ ਹੋ ਸਕਦਾ ਹੈ, ਕਿਉਂਕਿ ਰਿਪਬਲਿਕਨ-ਨਿਯੰਤਰਿਤ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਇਸ ਦੇ ਅੱਗੇ ਵਧਣ ਦੀ ਸੰਭਾਵਨਾ ਘੱਟ ਹੈ। ਇਸ ਤੋਂ ਇਲਾਵਾ, ਰਾਸ਼ਟਰਪਤੀ ਟਰੰਪ ਨੇ ਇਸ ਮਤੇ ਨੂੰ ਵੀਟੋ ਕਰਨ ਦੀ ਧਮਕੀ ਵੀ ਦਿੱਤੀ ਹੈ। ਟਰੰਪ ਨੇ ਆਪਣੇ ‘ਆਪਸੀ ਵਪਾਰ ਨੀਤੀ’ ਅਨੁਸਾਰ 25% ਸ਼ੁਲਕ ਕੈਨੇਡਾ ਦੀਆਂ ਨਿਰਯਾਤੀ ਵਸਤੂਆਂ ‘ਤੇ ਲਗਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ੁਲਕ ਫੈਂਟੇਨਲ ਦੀ ਆਮਦ ਨੂੰ ਰੋਕਣ ਲਈ ਲਗਾਏ ਗਏ ਹਨ, ਪਰ ਸੀਨੇਟਰਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਕੈਨੇਡਾ ਫੈਂਟੇਨਲ ਦਾ ਵੱਡਾ ਸ੍ਰੋਤ ਨਹੀਂ ਹੈ।
ਸੀਨੇਟਰ ਟਿਮ ਕੇਨ (ਵਰਜੀਨੀਆ), ਜਿਨ੍ਹਾਂ ਨੇ ਇਹ ਮਤਾ ਪੇਸ਼ ਕੀਤਾ, ਨੇ ਕਿਹਾ, “ਫੈਂਟੇਨਲ ਇਕ ਗੰਭੀਰ ਸਮੱਸਿਆ ਹੈ, ਪਰ ਕੈਨੇਡਾ ਨੂੰ ਦੋਸ਼ੀ ਕਰਨਾ ਤੇ ਉਨ੍ਹਾਂ ‘ਤੇ ਵਪਾਰਿਕ ਸ਼ੁਲਕ ਲਗਾਉਣਾ ਅਜਿਹੀ ਐਮਰਜੈਂਸੀ ਹੈ ਜੋ ਅਸਲ ਵਿਚ ਮੌਜੂਦ ਨਹੀਂ।”
ਉਨ੍ਹਾਂ ਨੇ ਉਲਲੇਖ ਕੀਤਾ ਕਿ 2024 ਵਿੱਚ ਅਮਰੀਕਾ-ਕੈਨੇਡਾ ਸਰਹੱਦ ‘ਤੇ ਸਿਰਫ 20 ਕਿ.ਗ੍ਰਾ. ਫੈਂਟੇਨਲ ਫੜਿਆ ਗਿਆ, ਜਦ ਕਿ ਦੱਖਣੀ ਸਰਹੱਦ ‘ਤੇ 9,500 ਕਿ.ਗ੍ਰਾ. ਫੈਂਟੇਨਲ ਫੜਿਆ ਗਿਆ।
ਸੈਨੇਟ ਦੇ ਇਸ ਕਦਮ ਨੂੰ ਅਮਰੀਕਾ-ਕੈਨੇਡਾ ਵਪਾਰ ਸਬੰਧਾਂ ਵਿੱਚ ਤਣਾਅ ਘਟਾਉਣ ਦੀ ਦਿਸ਼ਾ ਵਿੱਚ ਇੱਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਪਰ ਇਸ ਦਾ ਅੰਤਿਮ ਨਤੀਜਾ ਹਾਊਸ ਦੇ ਰੁਖ ਅਤੇ ਰਾਸ਼ਟਰਪਤੀ ਦੇ ਫੈਸਲੇ ‘ਤੇ ਨਿਰਭਰ ਕਰੇਗਾ। This report was written by Simranjit Singh as part of the Local Journalism Initiative.

 

Related Articles

Latest Articles