ਡੈਲਟਾ, (ਪਰਮਜੀਤ ਸਿੰਘ): ਡੈਲਟਾ ਸਿਟੀ, ਡੈਲਟਾ ਸਕੂਲ ਬੋਰਡ ਅਤੇ ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਨੇ ਮਿਲ ਕੇ ਸੀਕੁਐਮ ਸਕੈਂਡਰੀ ਸਕੂਲ ਵਿਚ ਨਵਾਂ ਟਰੈਕ ਅਤੇ ਫੀਲਡ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਨਵੀਂ ਟਰੈਕ ਦੀ ਉਸਾਰੀ ਅਗਲੇ ਹਫ਼ਤਿਆਂ ਵਿੱਚ ਸ਼ੁਰੂ ਹੋਣੀ ਉਮੀਦ ਕੀਤੀ ਜਾ ਰਹੀ ਹੈ।
ਇਸ ਮੌਕੇ ‘ਤੇ ਮੇਅਰ ਜਾਰਜ ਵੀ. ਹਰਵੀ, ਕਾਊਂਸਲਰ ਜੈਸੀ ਦੋਸਾਂਝ, ਜੈਨੀਫਰ ਜੋਹਲ ਅਤੇ ਡਿਲਨ ਕ੍ਰੂਗਰ, ਡੈਲਟਾ ਨੌਰਥ ਤੋਂ ਐਮ.ਐਲ.ਏ. ਅਤੇ ਮਿਨਿਸਟਰ ਆਫ ਹਾਊਸਿੰਗ ਐਂਡ ਮਿਊਂਸਪਲ ਅਫ਼ੇਅਰਜ਼ ਰਵੀ ਕਹਲੋਂ ਅਤੇ ਸਕੂਲ ਬੋਰਡ ਦੇ ਮੈਂਬਰ ਜੋ ਮੂਏਗੋ, ਵੈਲ ਵਿਂਜ਼ਰ, ਅਮਨ ਧਿੱਲੋਂ, ਨਿਕ ਕਨਾਕੋਸ ਅਤੇ ਨਿੰਮੀ ਦੌਲਾ ਮੌਜੂਦ ਸਨ।
ਇਹ ਪ੍ਰਾਜੈਕਟ ਮੌਜੂਦਾ ਦੌੜ ਟਰੈਕ ਨੂੰ ਛੇ ਲੇਨਾਂ ਵਾਲੀ ਨਵੀਂ ਸਿੰਥੇਟਿਕ ਟਰੈਕ ਨਾਲ ਬਦਲ ਦੇਵੇਗਾ। ਇਸ ਵਿੱਚ ਲੰਬੀ ਕੂਦ ਦੇ ਲਈ ਨਵਾਂ ਰਨਵੇਅ ਅਤੇ ਪਿੱਟ, ਥ੍ਰੋਇੰਗ ਈਵੈਂਟਸ ਲਈ ਸਟਰਕਚਰ, ਅਤੇ ਨਵਾਂ ਡਰੇਨੇਜ ਅਤੇ ਇਰੀਗੇਸ਼ਨ ਸਿਸਟਮ ਸਮੇਤ ਅਮਰੀਕਨ ਫੁੱਟਬਾਲ ਅਤੇ ਸਾਕਰ ਲਈ ਗ੍ਰਾਊਂਡ ਬਣਾਇਆ ਜਾਵੇਗਾ। ਫੁੱਟਬਾਲ ਗੋਲ ਪੋਸਟ ਅਤੇ ਮੂਵ ਕਰ ਸਕਣ ਵਾਲੀਆਂ ਸਾਕਰ ਨੈੱਟਾਂ ਵੀ ਲਗਾਈਆਂ ਜਾਣਗੀਆਂ।
ਇਸ ਨਵੇਂ ਡਿਜ਼ਾਈਨ ਵਿੱਚ ਸਕੂਲ ਅਤੇ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪੈਦਲ ਆਉਣ-ਜਾਣ ਵਾਲਿਆਂ ਦੀ ਸਹੂਲਤ ਲਈ ਸਖ਼ਤ ਸਤ੍ਹਾ ਵਾਲਾ ਰਸਤਾ ਵੀ ਸ਼ਾਮਲ ਕੀਤਾ ਗਿਆ ਹੈ।
ਬਨਾਵਟੀ ਕੰਮ ਦੌਰਾਨ 82 ਦਰੱਖ਼ਤ ਕਟਣੇ ਪੈਣਗੇ, ਪਰ 100 ਨਵੇਂ ਦਰੱਖ਼ਤ ਲਗਾਏ ਜਾਣਗੇ। ਟਰੈਕ ਦੀ ਉਸਾਰੀ 2025 ਦੇ ਆਖ਼ਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ, ਜਦਕਿ ਸਿੰਥੇਟਿਕ ਸਤ੍ਹਾ 2026 ਦੇ ਬਸੰਤ ਵਿਚ ਤਿਆਰ ਹੋਵੇਗੀ। ਪਾਵੇਂ ਟਰੈਕ ਲੇਟ ਫਾਲ 2025 ਤੋਂ ਸਪ੍ਰਿੰਗ 2026 ਤੱਕ ਖੁੱਲ੍ਹੀ ਰਹੇਗੀ, ਪਰ ਗ੍ਰਾਸ ਇਨਫੀਲਡ ਨੂੰ ਘੇਰ ਲਿਆ ਜਾਵੇਗਾ ਤਾਂ ਜੋ ਨਵੀਂ ਘਾਹ ਲੱਗ ਸਕੇ।
ਇਹ ਪ੍ਰਾਜੈਕਟ ਬੀ.ਸੀ. ਗਰੋਇੰਗ ਕਮਿਊਨਿਟੀਜ਼ ਫੰਡ ਰਾਹੀਂ ਪ੍ਰਾਂਤ ਵੱਲੋਂ ਦਿੱਤੇ $4 ਮਿਲੀਅਨ ਨਾਲ ਸੰਭਵ ਹੋਇਆ ਹੈ।