22.3 C
Vancouver
Saturday, June 7, 2025

ਜੀਵਨ ਜਾਂਚ

ਪੜ੍ਹ ਬਾਣੀ ਰਜ਼ਾ ‘ਚ ਰਹਿ ਉਹਦੇ,
ਕਰ ਜੱਗ ਦੀ ਨਾ ਪ੍ਰਵਾਹ ਬੇਲੀ।
ਜਿਊਣਾ ਸਫ਼ਲਾ ਨਾ ਬਿਨਾਂ ਓਹਦੇ,
ਜਿੰਨਾਂ ਲਾਹੀਦਾ ਲਾਹਾ ਲਾਹ ਬੇਲੀ।

ਕਿਸੇ ਕੋਲ ਨਾ ਕੁਝ ਦੇਵਨੇ ਨੂੰ,
ਓਹਦੇ ਬਿਨਾਂ ਨਾ ਮਿਲਣੇ ਸਾਹ ਬੇਲੀ।
ਪੈਰ ਤਿਲਕਿਆਂ ਕਿਸੇ ਚੁੱਕਣਾ ਨਹੀਂ,
ਨਾ ਤੱਕੀਂ ਕਿਸੇ ਦਾ ਰਾਹ ਬੇਲੀ।

ਖ਼ੁਸ਼ ਹੁੰਦੇ ਨੇ ਸਭ ਮਾਰ ਕੱਛਾਂ,
ਸਿਰ ਪੈਂਦੀ ਵੇਖ ਸੁਆਹ ਬੇਲੀ।
ਐਵੇਂ ਤੱਕ ਨਾ ਕਿਸੇ ਦੀ ਆਸ ਬੈਠੀਂ,
ਸਭ ਫਿਰਨ ਲਾਉਣ ਨੂੰ ਦਾਅ ਬੇਲੀ।

ਸਭ ਅੰਦਰੋਂ ‘ਭਗਤਾ’ ਛਾਣਨੀ ਨੇ,
ਬਾਹਰੋਂ ਬੇਦਾਗ਼ ਰਹੇ ਵਿਖਾ ਬੇਲੀ।
ਦਿਲੋਂ ਕੋਈ ਨਾ ਕਿਸੇ ਨੂੰ ਕਹਿਣ ਜੋਗਾ,
ਆਪਾ ਹਰ ਕੋਈ ਬੈਠਾ ਗੁਆ ਬੇਲੀ।
ਲੇਖਕ : ਬਰਾੜ-ਭਗਤਾ ਭਾਈ ਕਾઠ
+1-604-751-1113

Related Articles

Latest Articles