ਹੁੰਦੀ ਚੜ੍ਹੀ ਐ ਜਦ ਸਾੜ੍ਹਸਤੀ,
ਉਦੋਂ ਕੋਈ ਨਾ ਫੜਦਾ ਬਾਂਹ ਬੇਲੀ।
ਛੱਡ ਜਾਂਦੇ ਸਾਥ ਆਪਣੇ ਵੀ,
ਜਿਨ੍ਹਾਂ ਆਖੀ ਐ ਹੁੰਦੀ ਹਾਂ ਬੇਲੀ।
ਪੈ ਆਹੁਰ ਵੀ ਜਾਂਦੀ ਡੰਗਰਾਂ ਨੂੰ,
ਭੱਜ ਦੁੱਧੋਂ ਜਾਵੇ ਗਾਂ ਬੇਲੀ।
ਘਰ ਵੜੇ ਬਿਮਾਰੀ ਬਿਨ ਸੱਦੇ,
ਨਾ ਦਿਸੇ ਕੋਈ ਚੰਗੀ ਥਾਂ ਬੇਲੀ।
ਜਾਂਦੀ ਮਹੁਰਾ ਬਣ ਸ਼ਿਕੰਜਵੀਂ ਵੀ,
ਹਰੇ ਹੋਣ ਨਾ ਬੀਜੇ ਮਾਂਹ ਬੇਲੀ।
ਰੁਕ ਜਾਂਦੇ ਨੇ ਸਭ ਕੰਮ ਉਦੋਂ,
ਜਦ ਜਾਂਦੀ ਬੋਲ ਭਿਆਂ ਬੇਲੀ।
ਹਟ ਜਾਂਦਾ ਜੰਮਣੋਂ ਦੁੱਧ ‘ਭਗਤਾ’,
ਸਭ ਕੰਮਾਂ ਨੂੰ ਹੁੰਦੀ ਨਾਂਹ ਬੇਲੀ।
ਪੈਂਦੀ ਲੋੜ ਜਾਂ ਮੋਢਾ ਲੱਭਣੇ ਦੀ,
ਉਦੋਂ ਕੋਈ ਨਾ ਪੁੱਛੇ ਗਰਾਂ ਬੇਲੀ।
ਲੇਖਕ : ਬਰਾੜ-ਭਗਤਾ ਭਾਈ ਕਾઠ, ਸੰਪਰਕ : +1-604-751-1113