13.1 C
Vancouver
Sunday, June 22, 2025

ਜੰਗਲੀ ਅੱਗਾਂ ਦੇ ਬੀ.ਸੀ. ਦੇ ਕਈ ਸ਼ਹਿਰਾਂ ਦੀ ਆਬੋ-ਹਵਾ ਹੋਈ ਖਰਾਬ

ਜੰਗਲੀ ਅੱਗਾਂ ਕਾਰਨ ਪਹਾੜਾਂ ਤੋਂ ਆਉਣ ਵਾਲੇ ਪਾਣੀ ਵੀ ਹੋ ਰਿਹਾ ਪ੍ਰਦੂਸ਼ਿਤ
ਵੈਨਕੂਵਰ, (ਅਮਰਪਾਲ ਸਿੰਘ): ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਖੋਜ ਮੁਤਾਬਕ, ਜੰਗਲੀ ਅੱਗਾਂ ਦੇ ਧੂੰਏਂ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਤੋਂ ਇਲਾਵਾ ਹੋਰ ਵੀ ਚਿੰਤਾਜਨਕ ਵਾਤਾਵਰਨ ਪ੍ਰਭਾਵ ਪਾ ਰਹੇ ਹਨ ਜਿਸ ਕਾਰਨ ਬੀ.ਸੀ. ਦੇ ਕਈ ਸ਼ਹਿਰਾਂ ਦੀ ਆਬੋ-ਹਵਾ ਖਰਾਬ ਪੱਧਰ ‘ਤੇ ਪਹੁੰਚ ਚੁੱਕੀ ਹੈ। ਇੰਸਟੀਚਿਊਟ ਫਾਰ ਦ ਓਸ਼ਨਜ਼ ਐਂਡ ਫਿਸ਼ਰੀਜ਼ ਦੀ ਖੋਜ ਦਰਸਾਉਂਦੀ ਹੈ ਕਿ ਜੰਗਲੀ ਅੱਗਾਂ ਦੇ ਖੇਤਰਾਂ ਤੋਂ ਵਹਿਣ ਵਾਲੇ ਪਾਣੀ ਨਾਲ ਪਾਣੀ ਦੀ ਗੁਣਵੱਤਾ ਅਤੇ ਈਕੋਸਿਸਟਮ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਜਲਵਾਯੂ ਪਰਿਵਰਤਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ।
ਪ੍ਰੋਫੈਸਰ ਬ੍ਰਾਇਨ ਹੰਟ ਅਤੇ ਖੋਜਕਰਤਾ ਐਮਿਲੀ ਬ੍ਰਾਊਨ ਨੇ ਫਰੇਜ਼ਰ ਨਦੀ ‘ਤੇ ਕੇਂਦਰਿਤ ਇੱਕ ਅਧਿਐਨ ਵਿੱਚ 20 ਸਾਲਾਂ ਦੇ ਜੰਗਲੀ ਅੱਗਾਂ ਅਤੇ ਪਾਣੀ ਦੀ ਗੁਣਵੱਤਾ ਦੇ ਡੇਟਾ ਦੀ ਜਾਂਚ ਕੀਤੀ। ਉਨ੍ਹਾਂ ਨੇ ਪਾਇਆ ਕਿ ਪਾਣੀ ਦੀ ਗੁਣਵੱਤਾ ਵਿੱਚ 16 ਫੀਸਦੀ ਤੋਂ ਵੱਧ ਪਰਿਵਰਤਨ ਜੰਗਲੀ ਅੱਗਾਂ ਨਾਲ ਜੁੜਿਆ ਹੋਇਆ ਹੈ।
ਬ੍ਰਾਊਨ ਨੇ ਕਿਹਾ, ”ਅਸੀਂ ਵੇਖਿਆ ਕਿ ਜੰਗਲੀ ਅੱਗਾਂ ਕਾਰਨ ਧਾਤਾਂ ਅਤੇ ਪੌਸ਼ਟਿਕ ਤੱਤਾਂ, ਜਿਵੇਂ ਕਿ ਸੀਸਾ, ਤਾਂਬਾ ਅਤੇ ਨਾਈਟ੍ਰੋਜਨ ਦੀ ਮਾਤਰਾ ਵਧਦੀ ਹੈ, ਜੋ ਨਦੀਆਂ ਅਤੇ ਸਮੁੰਦਰੀ ਈਕੋਸਿਸਟਮ ‘ਤੇ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਨਾਲ ਮੱਛੀਆਂ, ਸ਼ੈੱਲਫਿਸ਼ ਅਤੇ ਸਮੁੱਚੇ ਜਲਵਾਯੂ ਈਕੋਸਿਸਟਮ ਪ੍ਰਭਾਵਿਤ ਹੋ ਸਕਦੇ ਹਨ।”
ਬ੍ਰਾਊਨ ਨੇ ਦੱਸਿਆ ਕਿ ਜੰਗਲੀ ਅੱਗਾਂ ਬੀਸੀ ਦੇ ਵਾਤਾਵਰਣ ਦਾ ਕੁਦਰਤੀ ਹਿੱਸਾ ਹਨ, ਇਸ ਲਈ ਅਜਿਹੇ ਪਦਾਰਥਾਂ ਦੀ ਮੌਜੂਦਗੀ ਤੁਰੰਤ ਚਿੰਤਾ ਦਾ ਕਾਰਨ ਨਹੀਂ। ਪਰ ਜਲਵਾਯੂ ਪਰਿਵਰਤਨ ਕਾਰਨ ਅੱਗਾਂ ਦੀ ਤੀਬਰਤਾ ਵਧਣ ਨਾਲ ਚਿੰਤਾ ਵਧ ਰਹੀ ਹੈ।
ਬ੍ਰਾਊਨ ਨੇ ਜ਼ੋਰ ਦਿੱਤਾ ਕਿ ਇਹ ਖੋਜ ਸਥਾਨਕ ਕਾਰਵਾਈਆਂ, ਜਿਵੇਂ ਕਿ ਅੱਗ ‘ਤੇ ਪਾਬੰਦੀਆਂ ਦਾ ਸਤਿਕਾਰ ਕਰਨ, ਅਤੇ ਵਿਆਪਕ ਜਲਵਾਯੂ ਕਾਰਵਾਈ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਨਿਯੰਤਰਿਤ ਅਤੇ ਸਭਿਆਚਾਰਕ ਅੱਗ ਦੀ ਮਹੱਤਤਾ ਵੀ ਉਜਾਗਰ ਕੀਤੀ, ਜੋ ਜੰਗਲਾਂ ਨੂੰ ਜੰਗਲੀ ਅੱਗਾਂ ਪ੍ਰਤੀ ਵਧੇਰੇ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
ਇਹ ਅਧਿਐਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੰਗਲੀ ਅੱਗਾਂ ਦੇ ਪ੍ਰਭਾਵ ਸਿਰਫ ਧੂੰਏਂ ਤੱਕ ਸੀਮਤ ਨਹੀਂ, ਸਗੋਂ ਇਹ ਵਾਤਾਵਰਣ ਅਤੇ ਜਲਵਾਯੂ ‘ਤੇ ਡੂੰਘੇ ਅਤੇ ਲੰਬੇ ਸਮੇਂ ਦੇ ਪ੍ਰਭਾਵ ਛੱਡ ਸਕਦੀਆਂ ਹਨ। This report was written by Amarpal Singh as part of the Local Journalism Initiative.

Related Articles

Latest Articles