10.4 C
Vancouver
Saturday, November 23, 2024

ਡੰਪਿੰਗ ਦਾ ਕੂੜਾ ਚੁੱਕਣ ਲਈ ਸਰੀ ਸਿਟੀ ਨੇ ਖਰਚੇ 7.5 ਹਜ਼ਾਰ ਡਾਲਰ

ਸਰੀ, (ਸਿਮਰਨਜੀਤ ਸਿੰਘ): ਸਰੀ ਵਿੱਚ ਗੈਰ ਕਾਨੂੰਨੀ ਡੰਪਿੰਗ ਦਾ ਕੂੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਨੂੰ ਹਲ ਕਰਨ ਲਈ ਸਰੀ ਸਿਟੀ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦਾ ਕੋਈ ਸਫਲਤਾ ਪੂਰਵਕ ਹੱਲ ਹੁਣ ਤੱਕ ਨਹੀਂ ਕੱਢਿਆ ਜਾ ਸਕਿਆ । ਸਰੀ ਸਿਟੀ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਗੈਰ ਕਾਨੂਨੀ ਡੰਪਿੰਗ ਕਾਰਨ ਫੈਲ ਰਹੇ ਕੂੜੇ ਨੂੰ ਹਟਾਉਣ ਲਈ ਹਰ ਸਾਲ 7 ਲੱਖ 50 ਹਜਾਰ ਡਾਲਰ ਖਰਚ ਕੀਤੇ ਜਾ ਰਹੇ ਹਨ । ਸਾਲ 2023 ਵਿੱਚ ਸਿਟੀ ਸਟਾਫ ਵੱਲੋਂ 7570 ਅਜਿਹੀਆਂ ਥਾਵਾਂ ਨੂੰ ਨੋਟ ਕੀਤਾ ਜਿੱਥੇ ਗੈਰ ਕਾਨੂੰਨੀ ਡੰਪਿੰਗ ਨਾਲ ਕਚਰਾ ਫੈਲਾਇਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਸਰਲ ਸਿਟੀ ਵੱਲੋਂ ਗੈਰ ਕਾਨੂਨੀ ਡੰਪਿੰਗ ਨੂੰ ਰੋਕਣ ਲਈ 10 ਡਾਲਰ ਤੱਕ ਦਾ ਜੁਰਮਾਨਾ ਤੇ ਡੰਪਿੰਗ ਵਾਲੀਆਂ ਥਾਵਾਂ ਤੇ ਨਿਗਰਾਨੀ ਕੈਮਰੇ ਵੀ ਸਥਾਪਿਤ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਡੰਪਿੰਗ ਨਾਲ ਫੈਲਾਇਆ ਜਾ ਰਿਹਾ ਕਚਰਾ ਲਗਾਤਾਰ ਵਧ ਰਿਹਾ ਹੈ ।

ਸਰੀ ਸਿਟੀ ਵੱਲੋਂ ਡੰਪਿੰਗ ਰੋਕਣ ਲਈ ਕਈ ਮੁਫਤ ਪ੍ਰੋਗਰਾਮ ਵੀ ਚਲਾਏ ਗਏ ਹਨ ਜਿਸ ਵਿੱਚ ਮੁਫਤ ਬੇਸਡ ਡਰਾਪ ਆਫ ਪ੍ਰੋਗਰਾਮ ਚਲਾਇਆ ਗਿਆ ਹੈ ਜਿਸ ਦੇ ਤਹਿਤ ਲੋਕ ਆਨਲਾਈਨ ਬੁਕਿੰਗ ਕਰਕੇ ਸਾਲ ਵਿੱਚ ਛੇ ਵਾਰ ਆਪਣੇ ਘਰ ਦੇ ਵੇਸਟ ਮਟੀਰੀਅਲ ਨੂੰ ਚੁਕਵਾ ਸਕਦੇ ਹਨ । ਇਸ ਪ੍ਰੋਗਰਾਮ ਤਹਿਤ ਮੈਟਰੋ ਵੈਂਕੂਵਰ ਸੈਂਟਰਲ ਸਰੀ ਅਤੇ ਨੌਰਥ ਸਰੀਰ ਸਾਈਕਲੰਿਗ ਅਤੇ ਵੇਸਟ ਸੈਂਟਰਾਂ ਵਿੱਚ 100 ਕਿਲੋਗ੍ਰਾਮ ਕਬਾੜ ਤੇ ਚਾਰ ਗੱਦੇ ਮੁਫਤ ਚੁਕਵਾਏ ਜਾ ਸਕਦੇ ਹਨ । ਅਧਿਕਾਰੀਆਂ ਕਹਿਣਾ ਹੈ ਕਿ ਮਈ ਦੇ ਦੋ ਹਫਤਿਆਂ ਵਿੱਚ ਹੀ 1598 ਕੂੜੇ ਨਾਲ ਭਰੇ ਥੈਲੇ ਅਤੇ 1833 ਗੈਰ ਕਾਨੂਨੀ ਡੰਪਿੰਗ ਦੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ । ਮੈਂ ਕਿਹਾ ਕਿ ਪਿਛਲੇ ਮਹੀਨੇ ਦੀ ਪੂਰੀ ਰਿਪੋਰਟ ਹਜੇ ਜਾਰੀ ਹੋਣਾ ਬਾਕੀ ਹੈ।

Related Articles

Latest Articles