9.9 C
Vancouver
Saturday, November 23, 2024

ਟਿਕ-ਟੌਕ ਨੇ ਕੈਨੇਡਾ ‘ਚ ਸਮਰੱਥਾ ਵਧਾਉਣ ਲਈ ਵੈਨਕੂਵਰ ‘ਚ ਖੋਲ੍ਹਿਆ ਦਫ਼ਤਰ

ਸਰੀ, (ਸਿਮਰਜਨਜੀਤ ਸਿੰਘ):ਕੈਨੇਡਾ ਵਿੱਚ ਆਪਣੀ ਕੰਪਨੀ ਦੇ ਵਿਕਾਸ ਅਤੇ ਆਪਣੀ ਰਣਨੀਤੀ ਨੂੰ ਵਧਾਉਣ ਲਈ ਟਿਕ-ਟੌਕ  ਨੇ ਡਾਊਨਟਾਉਨ ਵੈਨਕੂਵਰ ਵਿੱਚ ਆਪਣਾ ਨਵਾਂ ਦਫਤਰ ਖੋਲਿਆ ਹੈ ।

ਐਨ ਏ ਆਈ ਕਮਰਸ਼ੀਅਲ ਦੇ ਅਨੁਸਾਰ ਕੰਪਨੀ ਨੇ 595 ਬਰਾਰਡ ਸਟ੍ਰੀਟ ਵਿਖੇ 32-ਮੰਜ਼ਲਾ ਥ੍ਰੀ ਬੈਂਟਲ ਸੈਂਟਰ ਦੇ ਟਾਵਰ ‘ਚ 22ਵੀਂ ਮੰਜ਼ਿਲ ਦਾ ਪੂਰਾ ਹਿੱਸਾ ਲੀਜ ਤੇ ਲਿਆ ਹੈ ।

ਸਾਊਥ ਚਾਈਨਾ ਪੋਸਟ ਦੇ ਅਨੁਸਾਰ ਟਿਕ-ਟੌਕ ਅਮਰੀਕਾ-ਕੈਨੇਡਾ ਤੇ ਆਸਟਰੇਲੀਆ ਵਿੱਚ ਆਪਣੀ ਸਮਰੱਥਾ ਨੂੰ ਹੋਰ ਵਧਾਉਣ ਲਈ ਦਫ਼ਤਰ ਖੋਲ ਰਿਹਾ ਹੈ । ਸਿੰਘਾਈ ਅਧਾਰਤ ਇੱਕ ਰਿਪੋਰਟ ਦੇ ਅਨੁਸਾਰ ਟਿਕ-ਟੌਕ ਕੈਨੇਡਾ ਅਤੇ ਆਸਟਰੇਲੀਆ ਵਿੱਚ ਆਪਣੇ ਸਰਚ ਕੇਂਦਰ ਵੀ ਸਥਾਪਿਤ ਕਰੇਗਾ ਪਰ ਫਿਲਹਾਲ ਇਸ ਸਬੰਧੀ ਸ਼ਹਿਰ ਨਿਧਾਰਿਤ ਨਹੀਂ ਕੀਤੇ ਗਏ।

ਹਾਲਾਂਕਿ ਟਿਕ-ਟੌਕ  ਵੱਲੋਂ ਵੈਨਕੂਵਰ ਵਿੱਚ ਆਪਣਾ ਦਫਤਰ ਸਥਾਪਿਤ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਵੈਨਕੂਵਰ ਵਿੱਚ ਮੁੱਖ ਤਕਨੀਕੀ ਕੰਪਨੀਆਂ ਆਪਣੇ ਖੋਜ ਅਤੇ ਵਿਕਾਸ ਕੇਂਦਰ ਹੀ ਸਥਾਪਿਤ ਕਰਦੀਆਂ ਹਨ ।

ਟਿਕ-ਟੌਕ ਦੇ ਕਰੀਅਰ ਵੈਬਸਾਈਟ ਦੇ ਪੇਜ ਤੇ ਵੀ ਮਸ਼ੀਨ ਲਰਨਿੰਗ ਸਾਫਟਵੇਅਰ ਇੰਜੀਨੀਅਰਿੰਗ ਡਾਟਾ ਸਾਇੰਸ ਆਦਿ ਭੂਮਿਕਾਵਾਂ ਲਈ 49 ਦੇ ਕਰੀਬ ਜੋਬ ਲਿਸਟ ਕਰ ਦਿੱਤੀਆਂ ਗਈਆਂ ਹਨ । ਜ਼ਿਕਰਯੋਗ ਹੈ ਕਿ ਟਿਕ-ਟੌਕ ਦੇ ਗਲੋਬਲ ਹੈਡਕੁਆਰਟਰ ਲਾਸਟ ਇੰਜਲਸ ਅਤੇ ਸਿੰਘਾਪੁਰ ਵਿੱਚ ਸਥਿਤ ਹਨ ਇਸ ਤੋਂ ਇਲਾਵਾ ਨਿਊਯਾਰਕ ਸਿਟੀ ਲੰਡਨ ਡਬਲਿਨ, ਪੈਰਿਸ, ਬਰਲਿਨ, ਦੁਬਈ, ਜਕਾਰਤਾ, ਸੋਲ ਅਤੇ ਟੋਕੀਓ ਵਿੱਚ ਵੀ ਟਿਕ-ਟੌਕ ਦੇ ਦਫਤਰ ਸ਼ਾਮਲ ਹਨ।

Related Articles

Latest Articles