8.3 C
Vancouver
Sunday, April 20, 2025

ਲੈਂਗਲੀ ’ਚ 17 ਸਾਲਾ ਨੌਜਵਾਨ ਦੀ ਮਿਲੀ ਲਾਸ਼

ਸਰੀ, (ਸਿਮਰਨਜੀਤ ਸਿੰਘ): ਬੀਤੇ ਕੱਲ੍ਹ ਲੈਂਗਲੀ ਵਿੱਚ 17 ਸਾਲਾ ਨੌਜਵਾਨ ਪੋਰਟ ਕੇਲਸ ਵਿੱਚ ਮ੍ਰਿਤਕ ਪਾਇਆ ਗਿਆ। ਲੰਘੀ 18 ਜੁਲਾਈ ਨੂੰ ਮ੍ਰਿਤਕ ਦੇ ਪਰਿਵਾਰ ਵਲੋਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਵੇਨਯਾਨ ਮਾਈਕਲ ਝਾਓ ਦੱਸਿਆ ਜਾ ਰਿਹਾ ਹੈ।  ਸਰੀ ਮਾਉਂਟੀਜ਼ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਕਿਹਾ ਕਿ ਨੌਜਵਾਨ ਦੀ ਮੌਤ ਸ਼ੱਕੀ ਜਾਪਦੀ ਹੈ ਜਿਸ ਦੇ ਚੱਲਦੇ ਇਹ ਮਾਮਲਾ ਹੁਣ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤਾ ਗਿਆ ਹੈ। ਸੀ.ਪੀ.ਐਲ. ਸਰਬਜੀਤ ਕੇ. ਸੰਘਾ, ਸਰੀ ਆਰਸੀਐਮਪੀ ਮੀਡੀਆ ਰਿਲੇਸ਼ਨਜ਼ ਅਫਸਰ ਨੇ ਦੱਸਿਆ ਕਿ ਉਪਰੋਕਤ ਮ੍ਰਿਤਕ ਦੀ ਲਾਸ਼ ਸਵੇਰੇ 5:30 ਵਜੇ 99ਏ ਐਵੇਨਿਊ ਦੇ 17900-ਬਲਾਕ ਵਿੱਚ ਮਿਲੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਨੂੰ ਅੱਗੇ ਵਧਾਉਣ ਲਈ ਜਨਤਾ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related Articles

Latest Articles