10.6 C
Vancouver
Friday, November 22, 2024

ਭੂਤਾਂ ਵਾਲਾ ਪਿੱਪਲ

ਲੇਖਕ : ਬਰਾੜ-ਭਗਤਾ ਭਾਈ ਕਾ

ਸੰਪਰਕ : 1-604-751-1113

ਸੱਥ ਵੱਲ ਨੂੰ ਤੁਰਿਆ ਆਉਂਦਾ ਨਾਥਾ ਅਮਲੀ ਚੰਗੀ ਛਕੀ ਹੋਈ ਫੀਮ ਦੇ ਨਸ਼ੇ ਦੀ ਲੋਰ ੱਚ ‘ਰੁੱਤ ਸਿਆਲ ਦੀ ਤੇ ਪਾਲ਼ਾ ਮੈਨੂੰ ਲੱਗਦਾ ਵੇ ਖੇਸ ਲੈ ਦੇ ਪਾਪਲੀਨ ਦਾ’ ਗਾਉਂਦਾ ਗਾਉਂਦਾ ਸੱਥ ੱਚ ਆ ਕੇ ਬਾਬੇ ਗੀਟਨ ਸਿਉਂ ਦੇ ਮੂਹਰੇ ਥੜ੍ਹੇ ਉੱਤੇ ਬਹਿੰਦਾ ਹੀ ਬਾਬੇ ਨੂੰ ਬੋਲਿਆ, “ਸਣਾ ਬਈ ਬਾਬਾ ਕੀ ਹਾਲੇ ਬਾਲੇ ਐ। ਕਾਟ੍ਹੋ ਫੁੱਲਾਂ ੱਤੇ ਐ ਕੁ ਫੁੱਲ ਕਾਟ੍ਹੋ ੱਤੇ ਢੇਰੀ ਹੋਏ ਪਏ ਐ। ਅੱਜ ਕਿਮੇਂ ਇਉਂ ਰੁੱਸਿਆ ਜਾ ਬੈਠੈਂ ਜਿਮੇਂ ਮੋਕ ਲੱਗੀ ਤੋਂ ਗਧਾ ਸਿੱਟੀ ਘੰਧੋਲੀ ਨਾਲ ਲੱਗਿਆ ਖੜ੍ਹਾ ਹੁੰਦਾ?”

ਪਚਾਸੀਆਂ ਨੂੰ ਢੁੱਕਿਆ ਬਾਬੇ ਗੀਟਨ ਸਿਉਂ ਦਾ ਹਾਣੀ ਮੱਦੀ ਪੰਡਤ ਅਮਲੀ ਨੂੰ ਕਹਿੰਦਾ,

“ਅਮਲੀਆ ਗੱਲ ਨ੍ਹੀ ਬਣੀ ਯਾਰ। ਗੀਟਨ ਸਿਉਂ ਦੀ ਤਾਂ ਤੂੰ ਬੈਠੇ ਦੀ ਗੱਲ ਕਰ ੱਤੀ, ਗਧੇ ਖੜ੍ਹੇ ਦੀ ਗੱਲ ਕਰਦੈਂ। ਕਿੱਥੇ ਬੁੜ੍ਹੀ ਦਾ ਮਰਨਾ, ਕਿੱਥੇ ਹਲ ਓਕੜੂ। ਕਿੱਥੇ ਬੈਠੇ ਦੀ ਗੱਲ ਕਿੱਥੇ ਖੜ੍ਹੇ ਦੀ। ਇਹ ਗੱਲ ਤੇਰੀ ਨੇ ਮੇਲ ਨ੍ਹੀ ਖਾਧਾ। ਖੜ੍ਹੇ ਬੈਠੇ ਦਾ ਫਰਕ ਈ ਨ੍ਹੀ ਕੋਈ? ਨਾਲੇ ਬੰਦਾ ਤਾਂ ਗਧਾ ਬਣ ਜਾਂਦਾ ਹੁੰਦਾ, ਪਰ ਗਧਾ ਨ੍ਹੀ ਕਦੇ ਬੰਦਾ ਬਣ ਸਕਦਾ। ਕਿਉਂਕਿ ਗਧੇ ਨੇ ਟੀਟਨੇ ਮਾਰਨ ਦੀ ਆਦਤ ਛੱਡਣੀ ਨ੍ਹੀ ਹੁੰਦੀ, ਬੰਦਾ ਓਹਨੇ ਬਣਨਾ ਨ੍ਹੀ। ਇਹ ਤਾਂ ਤੇਰੀ ਉਹ ਗੱਲ ਐ, ਅਕੇ ਕਰੇ ਆਪਣੇ ਗੁਆੜ ਆਲਾ ਰੇਸ਼ੀ ਤੇਲੀ ਤੇ ਜੋਰਾ ਜੱਟ ਆਪਸ ਵਿੱਚ ਦਰਾਂ ਮੂਹਰੇ ਨਾਲੀ ੱਚ ੱਕੱਠੇ ਹੋਏ ਮੀਂਹ ਦੇ ਖੜ੍ਹੇ ਪਾਣੀ ਪਿੱਛੇ ਲੜ ਪੇ। ਆਹਮਣੋ ਸਾਹਮਣੇ ਦੋਹਾਂ ਦੇ ਘਰ ਸੀ। ਜੱਫੋ ਜੱਫੀ ਹੋਣ ਤੋਂ ਦੋਮੇਂ ਈ ਡਰਨ ਬਈ ਕਿਤੇ ਸੱਟ ਫੇਟ ਨਾ ਵੱਜ ਜੇ। ਦੋਮੇਂ ਆਪੋ ਆਪਣੇ ਬਾਰਾਂ ੱਚ ਖੜ੍ਹੇ ਇੱਕ ਦੂਜੇ ਨਾਲ ਬੋਲ ਬੋਲ ਕੇ ਲੜੀ ਜਾਣ। ਸਾਰਾ ਆਂਢ ਗੁਆਂਢ ਦੋਮਾਂ ਨੂੰ ਉੱਚੀ ਉੱਚੀ ਬੋਲਦਿਆਂ ਨੂੰ ਸੁਣ ਕੇ ਬੀਹੀ ੱਚ ਇਉਂ ੱਕੱਠਾ ਹੋਇਆ ਖੜ੍ਹਾ ਜਿਮੇਂ ਧਰਮਸਾਲਾ ੱਚੋਂ ਉੱਠ ਕੇ ਘਰ ਨੂੰ ਰੋਟੀ ਖਾਣ ਤੁਰੀ ਆਉਂਦੀ ਜੰਨ ਮੂਹਰੇ ਢੋਲ ਢਮੱਕਿਆਂ ਆਲਿਆਂ ਤੇ ਗਲ਼ਾਂ ੱਚ ਹਾਰ ਪਾਈ ਨੱਚਣ ਟੱਪਣ ਆਲਿਆਂ ਨੂੰ ਵੇਂਹਦੇ ਹੋਣ। ਅਕੇ ਰੇਸ਼ੀ ਤੇਲੀ ਜੋਰੇ ਜੱਟ ਨੂੰ ਕਹਿੰਦਾ ‘ਜੱਟ-ਜੱਟ ਜੱਟੜਾ, ਮੋਢੇ ਧਰਿਆ ਪੱਟੜਾ’। ਜੱਟ ਦੇ ਘਰ ਆਲੀ ਤੇਲੀ ਦੇ ਮੂੰਹੋਂ ਟੋਟਕਾ ਸੁਣ ਕੇ ਜੱਟ ਦੇ ਖੜ੍ਹੀ ਹੁੱਜਾਂ ਮਾਰੀ ਜਾਵੇ ਬਈ ‘ਤੂੰ ਵੀ ਕੁਸ ਬੋਲ। ਤੇਲੀ ਤਾਂ ਤੈਨੂੰ ਬੋਲੀਆਂ ਪਾ-ਪਾ ਮਿਹਣੇ ਮਾਰਦੈ’। ਜੱਟ ਨੂੰ ਏਹੋ ਜਾ ਕੁਸ ਆਵੇ ਨਾ। ਜੱਟੀ ਫੇਰ ਕਹੇ ਛੱਡੇ ‘ਭੌਂਕ ਮੂੰਹੋਂ’। ਜੱਟ ਨੂੰ ਹੋਰ ਤਾਂ ਕੁਸ ਆਇਆ ਨਾ, ਜੱਟ ਜੋੜ ਜਾੜ ਕੇ ਜੇ ਤੇਲੀ ਨੂੰ ਕਹਿੰਦਾ ‘ਤੇਲ-ਤੇਲ ਤੇਲੀ, ਮੋਢੇ ਧਰਿਆ ਕੋਹਲੂ’। ਜੱਟ ਦੀ ਬੋਲੀ ਸੁਣ ਕੇ ੱਕੱਠਾ ਹੋਇਆ ਸਾਰਾ ਆਂਢ-ਗੁਆਂਢ ਹੱਸ ਪਿਆ। ਜੱਟੀ ਤੇਲੀ ਨੂੰ ਕਹੇ ‘ਹੁਣ ਬੋਲ ਤੇਲ ਕੱਢਣਿਆਂ ਦੱਸੀਏ ਪਤਾ ਤੈਨੂੰ’। ਤੇਲੀ ਕਹਿੰਦਾ ‘ਇਹ ਤਾਂ ਬੋਲੀਓ ਈ ਨ੍ਹੀ ਜੁੜੀ’। ਅਕੇ ਜੱਟ ਕਹਿੰਦਾ ‘ਜੁੜੇ ਨਾ ਜੁੜੇ ਸਾਲਿਆ ਮਰਾਸੀਆ ਕੋਹਲੂ ਦੇ ਭਾਰ ਤਾਂ ਮਰੇਂਗਾ ਨਾ’। ਉਹ ਗੱਲ ਨਾਥਾ ਸਿਆਂ ਤੂੰ ਕਰ ੱਤੀ। ਹੁਣ ਇਹ ਵੀ ਪਤਾ ਲੱਗੇ ਬਈ ਤੂੰ ਗਧੇ ਨੂੰ ਗੀਟਨ ਸਿਉਂ ਨਾਲ ਰਲਾਉਣੈ ਕੁ ਗੀਟਨ ਸਿਉਂ ਨੂੰ ਗਧੇ ੱਤੇ ਚੜ੍ਹਾਉਣੈ, ਸਾਨੂੰ ਇਹ ਗੱਲ ਦਾ ਨਿਰਣਾ ਦੇਹ।”

ਸੀਤੇ ਮਰਾਸੀ ਨੇ ਵੀ ਦਿੱਤਾ ਫਿਰ ਬਾਬੇ ਦੇ ਬੋਲਣ ਤੋਂ ਪਹਿਲਾਂ ਹੀ ਅਮਲੀ ਦੀ ਗੱਲ ਦਾ ਜਵਾਬ,

“ਅਮਲੀਆ ਘੰਧੋਲੀ ਕੀ ਡਾਕਦਾਰ ਐ ਬਈ ਗਧਾ ਮਰੋੜਿਆਂ ਦੀ ਦੁਆ-ਬੂਟੀ ਕਰਾਉਂਦਾ ਸੀ ਘਧੋਲੀ ਤੋਂ। ਤੇਰੇ ਤਾਂ ਅੱਜ ਨਸ਼ੇ ਕੁਸ ਬਾਹਲ਼ੇ ਖਿੜੇ ਵੇ ਲੱਗਦੇ ਐ, ਤੈਨੂੰ ਤਾਂ ਅੱਜ ਬੁੜ੍ਹੇ ਬੰਦੇ ਬਮਾਰ ਈਂ ਲੱਗਣੇ ਐ। ਤੈਨੂੰ ਆਉਂਦੀਆਂ ਹੁਣ ਗੱਲਾਂ। ਤੂੰ ਆਹ ਜਿਹੜੀ ਕਾਲੀ ਨਾਗਣੀ ਖਾਨੈ ਨਾਹ, ਇਹੀ ਬਲਾਉਂਦੀ ਐ ਤੈਨੂੰ। ਹੋਰ ਤੂੰ ਕਿਹੜਾ ਸਿੱਧਮਾਂ ਕਾਲਜ ਆਲਾ ਸਤਿੰਦਰਪਾਲ ਕਵੀਸ਼ਰ ਐਂ ਬਈ ਮਨੋ ਟੋਟਕੇ ਆਉਂਦੇ ਐ ਤੈਨੂੰ। ਇਹ ਦੋ ਦਿਨ ਛੱਡ ਕੇ ਤਾਂ ਵੇਖ ਮੂੰਹ ਕਿਮੇਂ ਬਣਦਾ ਜਿਮੇਂ ਜੜ ੱਚੋਂ ਵੱਢੀ ਪੂੰਛ ਆਲਾ ਕੁੱਤਾ ਭੌਂਕਦਾ ਹੁੰਦਾ। ਫੇਰ ਬੋਲ ਕੇ ਵਖਾਈਂ ਅੱਜ ਆਂਗੂੰ ਜਿਮੇਂ ਹਾਈ ਸ਼ਪੀਟ ਤੇਲ ਮੁੱਕਦੇ ਤੋਂ ਪੀਟਰ ਇੰਜਨ ਹਵਾ ਲੈਂਦਾ ਫਿਸ-ਫਿਸ ਜੀ ਕਰਦਾ ਹੁੰਦਾ ਜੇ ਇਉਂ ਨਾ ਕਰਨ ਲੱਗ ਗਿਐਂ ਤਾਂ।”

ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਇਉਂ ਭੱਜ ਕੇ ਪੈ ਗਿਆ ਜਿਮੇਂ ਬੁੜ੍ਹੀਆਂ ਪਿੰਡ ੱਚੋਂ ਨੰਘੇ ਜਾਂਦੇ ਹਾਥੀ ਦੀ ਲਿੱਦ ਨੂੰ ਪੈ ਗਈਆਂ ਹੋਣ ਬਈ ਪਤਾ ਨ੍ਹੀ ਖਣੀ ਕੀ ਥਿਆਹ ਗਿਆ ਹੁੰਦਾ। ਅਮਲੀ ਮਰਾਸੀ ਵੱਲ ਕੋਇਆਂ ਵਿੱਚਦੀ ਝਾਕ ਕੇ ਕਹਿੰਦਾ,

“ਵੱਢੀ ਪੂਛ ਆਲੇ ਕੁੱਤੇ ਦੀ ਕੋਈ ਇੱਜਤ ਹੁੰਦੀ ਐ ਓਏ, ਪੂੰਛ ਵਢਾ ਕੇ ਐਮੇਂ ਬਸ਼ਰਮ ਹੋਇਆ ਤੁਰਿਆ ਫਿਰੂ ਖੰਨੀ ਟੁੱਕ ਦਾ ਮਾਰਾ ਪਿੱਠ ਜੀ ਘਮਾਉਂਦਾ। ਕਰ ੱਤੀ ਬਈ ਗੱਲ ਮੀਰ ਨੇ। ਜਿਹੋ ਜੀ ਜਾਤ, ਓਹੀ ਜੀ ਬਾਤ।”

ਬਾਬਾ ਗੀਟਨ ਸਿਉਂ ਅਮਲੀ ਨੂੰ ਕਹਿੰਦਾ, “ਵੱਢੀ ਪੂਛ ਆਲੇ ਕੁੱਤੇ ਦੀ ਇੱਜਤ ਨੂੰ ਅਮਲੀਆ ਕਿਹੜਾ ਜੰਗਾਲ ਲੱਗ ਜਾਂਦੀ ਐ ਬਈ ਕੁੱਤਾ ਸੋਹਣਾ ਨ੍ਹੀ ਲੱਗਦਾ।”

ਬੁੱਘਰ ਦਖਾਣ ਬਾਬੇ ਗੀਟਨ ਸਿਉਂ ਨੂੰ ਕਹਿੰਦਾ, “ਸੋਹਣੇ ਦੀ ਗੱਲ ਨ੍ਹੀ ਬਾਬਾ। ਗੱਲ ਤਾਂ ਇਉਂ ਐਂ ਬਈ ਪੂੰਛ ਵੱਢੀ ਤੋਂ ਕਹਿੰਦੇ ਕੁੱਤਾ ਕੌੜ ਹੋ ਜਾਂਦਾ, ਤਾਂ ਈ ਪੂੰਛ ਵੱਢ ਦਿੰਦੇ ਐ ਹੋਰ ਪੂੰਛ ਨੂੰ ਕਿਹੜਾ ਦਾਖਾਂ ਲੱਗਣੀਆਂ ਹੁੰਦੀਆਂ।”

ਨਾਥਾ ਅਮਲੀ ਕਹਿੰਦਾ, “ਕੁੱਤਾ ਤਾਂ ਚੱਲ ਪੂੰਛ ਵੱਢੀ ਤੋਂ ਭਲਾਂ ਕੌੜ ਹੋ ਜਾਂਦਾ, ਤੇ ਪੂੰਛ ਵੱਢੀ ਦਾ ਪਾਪ ਕੀਹਨੂੰ ਲੱਗਦਾ, ਉਹ ਵੀ ਵੇਖੋ?”

ਬਾਬਾ ਗੀਟਨ ਸਿਉਂ ਕਹਿੰਦਾ, “ਪਹਿਲਾਂ ਤਾਂ ਪਾਪ ਉਹਨੂੰ ਲੱਗਦਾ ਜੀਹਨੇ ਕੁੱਤਾ ਰੱਖ ਕੇ ਪੂੰਛ ਵਢਾਈ ਹੁੰਦੀ ਐ। ਫੇਰ ਜੀਹਨੇ ਵੱਢੀ ਹੁੰਦੀ ਐ ਉਹਨੂੰ ਲੱਗਦਾ।”

ਨਾਥਾ ਅਮਲੀ ਕਹਿੰਦਾ, “ਫੇਰ ਤਾਂ ਮੱਘਰ ਲੁਹਾਰ ਨੂੰ ਕਿਸੇ ਨਾ ਕਿਸੇ ਦੇ ਕੁੱਤੇ ਦੀ ਪੂੰਛ ਵੱਢੀ ਦਾ ਈ ਪਾਪ ਮਾਰ ਗਿਆ ਲੱਗਦਾ।”

ਰਤਨ ਸਿਉਂ ਸੂਬੇਦਾਰ ਨੇ ਪੁੱਛਿਆ, “ਉਹਨੂੰ ਕਿਮੇਂ ਪਾਪ ਮਾਰ ਗਿਆ ਬਈ?”

ਭਾਨੇ ਕਾ ਫੈਣਾ ਕਹਿੰਦਾ, “ਦਸ ਬਾਰਾਂ ਦਿਨ ਹੋ ਗੇ ਇੱਕ ਦਿਨ ਰਾਤ ਨੂੰ ਚਬਾਰੇ ੱਚ ਸੁੱਤੇ ਪਏ ਨੂੰ ਕਹਿੰਦੇ ਭੂਤ ਨੇ ਚੱਕ ਕੇ ਪਟਕਾਅ ਕੇ ਥੱਲੇ ਮਾਰਿਆ। ਹੁਣ ਮੰਜੇ ੱਚ ਤੀਰ ਕਮਾਨ ਬਣਿਆਂ ਪਿਆ ਹੁਣ।”

ਸੀਤਾ ਮਰਾਸੀ ਕਹਿੰਦਾ, “ਬਾਹਰ ਰੋਹੀਆਂ ਰੂਹੀਆਂ ੱਚ ਤਾਂ ਭੂਤਾਂ ਬਾਰੇ ਸੁਣਦੇ ਆਂ ਬਈ ਰੋਹੀਆਂ ੱਚ ਖੂਹਾਂ ਪਿੱਪਲਾਂ ੱਤੇ ਭੂਤਾਂ ਰਹਿੰਦੀਆਂ। ਆਹ ਘਰਾਂ ਘੁਰਾਂ ੱਚ ਪਤਾ ਨ੍ਹੀ ਕਿੱਥੋਂ ਆ ਗੀਆਂ ਭੂਤਾਂ?”

ਮਾਹਲਾ ਨੰਬਰਦਾਰ ਕਹਿੰਦਾ, “ਘਰੇ ਭੂਤਾਂ ਨੇ ਚਬਾਰੇ ਤੋਂ ਕਾਹਨੂੰ ਸਿੱਟਿਆ, ਇਹ ਤਾਂ ਬਾਹਰ ਰੋਹੀ ਰਾਹੀ ੱਚ ਕੋਈ ਗੱਲ ਹੋਈ ਐ ੰਲਰਤ ਜਿੱਤਣ ਪਿੱਛੇ। ਬਾਕੀ ਫੇਰ ਮੱਘਰ ਲੁਹਾਰ ਨੂੰ ਪਤਾ ਹੋਣੈ ਜਿਹੜਾ ਭੂਤਾਂ ਨੇ ਬਮਾਰ ਕੀਤਾ। ਸਾਲਾ ਦਖਾਣ ਦਸਾਂ ਰਪੀਆਂ ਪਿੱਛੇ ਢਾਈ ਸੌ ਥੱਲੇ ਆ ਗਿਆ।”

ਬਾਬੇ ਗੀਟਨ ਸਿਉਂ ਨੇ ਪੁੱਛਿਆ, “ਓਹਨੂੰ ਕੀ ਹੋ ਗਿਆ ਨੰਬਰਦਾਰਾ?”

ਨੰਬਰਦਾਰ ਤਾਂ ਏਨੀ ਗੱਲ ਕਹਿ ਕੇ ਚੁੱਪ ਕਰ ਗਿਆ, ਨਾਥੇ ਅਮਲੀ ਨੇ ਧਰਲੀ ਫਿਰ ਮੱਘਰ ੱਤੇ ਸੂਈ। ਕਹਿੰਦਾ, “ਮੈਂ ਦੱਸਦਾਂ ਬਾਬਾ ਕੀ ਹੋ ਗਿਆ ਓਹਨੂੰ। ਏਥੇ ਕਿਤੇ ਸੱਥ ੱਚ ਇੱਕ ਦਿਨ ਭੂਤਾਂ ਦੀ ਗੱਲ ਚੱਲ ਪੀ। ਕਹਿੰਦੇ ਭਾਈ ਕੇ ਭਗਤੇ ਭੂਤਾਂ ਆਲਾ ਖੂਹ ਐ। ਅਕੇ ਓੱਥੇ ਹੁਣ ਵੀ ਭੂਤਾਂ ਰਹਿੰਦੀਆਂ, ਪਰ ਦੀਂਹਦੀਆਂ ਨ੍ਹੀ ਕਿਸੇ ਨੂੰ। ਗੱਲ ਸੁਣੀ ਜਾਂਦਾ ਨੰਦ ਬਾਜੀਗਰ ਕਹਿੰਦਾ ‘ਆਪਣੇ ਪਿੰਡ ਰੇਹੂ ਆਲੇ ਖੇਤਾਂ ੱਚ ਜਿਹੜਾ ਪਿੱਪਲ ਖੜ੍ਹੈ, ਭੂਤਾਂ ਤਾਂ ਉਹਦੇ ੱਤੇ ਵੀ ਰਹਿੰਦੀਆਂ। ਉਨ੍ਹਾਂ ਖੇਤਾਂ ੱਚ ਰਾਤ ਨੂੰ ਕੋਈ ਓਧਰ ਜਾਂਦਾ ਨ੍ਹੀ ਡਰਦਾ’। ਮੱਘਰ ਲੁਹਾਰ ਭੂਤਾਂ ਦੀ ਗੱਲ ਸੁਣ ਕੇ ਕਹਿੰਦਾ ‘ਕਿਉਂ ਯਾਰ ਗਪੌੜੇ ਛੱਡੀ ਜਾਨੇਂ ਐਂ। ਕਿਸੇ ਪਿੱਪਲ ਪੁੱਪਲ ੱਤੇ ਕੋਈ ਭੂਤ ਭਾਤ ਨ੍ਹੀ ਰਹਿੰਦੀ। ਤੁਸੀਂ ਤਾਂ ਐਮੇਂ ਈ ਡਰੀ ਜਾਨੇਂ ਐਂ ਲੋਕਾਂ ਨੂੰ। ਮੈਂ ਨ੍ਹੀ ਡਰਦਾ ਕਿਤੇ ਭੂਤ ਭਾਤ ਤੋਂ’। ਬੋਘੜ ਕਾ ਗੀਲਾ ਮੱਘਰ ਨੂੰ ਕਹਿੰਦਾ ‘ਤੈਨੂੰ ਕਿੱਲ ਦੇ ਦਿੰਨੇ ਆਂ, ਤੂੰ ਰਾਤ ਨੂੰ ਬਾਰਾਂ ਵਜੇ ਪਿੱਪਲ ੱਚ ਕਿੱਲ ਗੱਡਿਆ, ਆ ਕੇ ਦਸ ਰਪੀਏ ਲੈ ਲੀਂ’। ਮੱਘਰ ਮੰਨ ਗਿਆ। ਉਹਨੇ ਗੀਲੇ ਤੋਂ ਲੈ ਕੇ ਵੱਡਾ ਸਾਰਾ ਕਿੱਲ ਤੇ ਇੱਕ ਲੈ ਲੀ ੱਥੌੜ੍ਹੀ, ਰਾਤ ਨੂੰ ਬਾਰਾਂ ਵਜੇ ਪੰਦਰਾਂ ਵੀਹਾਂ ਬੰਦਿਆਂ ਨੇ ਰੇਹੂ ਆਲੇ ਪਿੱਪਲ ਵੱਲ ਤੋਰ ੱਤਾ ਮੱਘਰ ਨੂੰ ਬਈ ਜਾਹ ਜਾ ਕੇ ਗੱਡ ਕੇ ਆ ਕਿੱਲ। ਰਾਤ ਨੂੰ ਜਦੋਂ ਮੱਘਰ ਨੇ ਜਾ ਕੇ ਪਿੱਪਲ ੱਚ ਕਿੱਲ ਗੱਡਿਆ, ਜਿਹੜਾ ਮੱਘਰ ਨੇ ਠੰਢ ਤੋਂ ਉੱਤੇ ਕੇਸ ਲਿਆ ਵਿਆ ਸੀ ਨਾਲ ਈ ਕਿਤੇ ਕਿੱਲ ਉਹਦੇ ੱਚ ਗੱਡਿਆ ਗਿਆ। ਜਦੋਂ ਕਿੱਲ ਗੱਡ ਕੇ ਮੱਘਰ ਮੁੜਿਆ ਤਾਂ ਉਹਦਾ ਖੇਸ ਖਿਚਿਆ ਗਿਆ। ਮੱਘਰ ਨੇ ਸੋਚਿਆ ਬਈ ਇਹ ਤਾਂ ਸੱਚੀਉਂ ਈਂ ਭੂਤ ਨੇ ਫੜ੍ਹ ਲਿਆ ਖੇਸ। ਮੱਘਰ ਜਿਉਂ ਭੱਜਿਆ ਖੇਸ ਛੱਡ ਕੇ ਓੱਥੋਂ ਚੀਕਾਂ ਮਾਰਦਾ, ਅੱਧਾ ਪਿੰਡ ਜਗਾ ੱਤਾ ਲੁਹਾਰ ਨੇ ਅੱਧੀ ਰਾਤ ਨੂੰ। ਓਦਣ ਦਾ ਭੂਤ ਦੇ ਡਰੋਂ ਬਮਾਰ ਹੋਇਆ ਪਿਆ ਹੁਣ। ਆਹ ਗੱਲ ਹੋਈ ਐ ਬਾਬਾ ਮੱਘਰ ਲੁਹਾਰ ਨਾਲ।”

ਮਾਹਲਾ ਨੰਬਰਦਾਰ ਕਹਿੰਦਾ, “ਜਦੋਂ ਅਗਲੇ ਦਿਨ ਵੀਹ ਪੱਚੀ ਬੰਦਿਆਂ ਨੇ ਦਪਹਿਰੇ ਪਿੱਪਲ ਕੋਲੇ ਜਾ ਕੇ ਵੇਖਿਆ, ਫੇਰ ਪਤਾ ਲੱਗਿਆ ਬਈ ਭੂਤ ਭਾਤ ਨੇ ਕਾਹਨੂੰ ਖੇਸ ਫੜ੍ਹਿਆ ਸੀ, ਇਹ ਤਾਂ ਕਮਲਾ ਦਖਾਣ ਕਿੱਲ ਈ ਖੇਸ ੱਚ ਗੱਡ ਬੈਠਾ। ਨਾਲ ਗਏ ਗਿਆਨੀ ਜੱਸਾ ਸਿਉਂ ਨੇ ਓੱਥੇ ਕਰ ਕੇ ਅਰਦਾਸ, ਖੇਸ ਕੱਢ ਕੇ ਕਿੱਲ ੱਚੋਂ ਮੱਘਰ ਨੂੰ ਲਿਆ ਕੇ ਦਿੱਤਾ ਨਾਲੇ ਸਾਰੀ ਕਹਾਣੀ ਦੱਸੀ। ਫੇਰ ਕਿਤੇ ਜਾ ਕੇ ਮੱਘਰ ਦਾ ਮਾੜਾ ਮੋਟਾ ਵਹਿਮ ਨਿੱਕਲਿਆ। ਮਲੇਰਕੋਟਲੇ ਆਲਾ ਸਿਆਣਾ ਮੱਘਰ ਨੂੰ ਰਾਜੀ ਕਰਨ ਚੀ ਢਾਈ ਸੌ ਰਪੀਆ ਲੈ ਗਿਆ।”

ਬਾਬੇ ਗੀਟਨ ਸਿਉਂ ਨੇ ਪੁੱਛਿਆ, “ਹੁਣ ਕਿਮੇਂ ਆਂ ਬਈ ਮੱਘਰ?”

ਨਾਥਾ ਅਮਲੀ ਟਿੱਚਰ ੱਚ ਹੱਸ ਕੇ ਕਹਿੰਦਾ, “ਊਂ ਤਾਂ ਠੀਕ ਐ, ਪਰ ਹੁਣ ਖੇਸ ਉੱਤੇ ਲੈਣੋਂ ਹਟ ਗਿਆ ਮੱਘਰ। ਨਾ ਈਂ ਹਜੇ ਕੰਮ ਕਰਨ ਲੱਗਿਆ।”

ਬਾਬਾ ਕਹਿੰਦਾ, “ਕਿਉਂ ਭੂਤਾਂ ਤੋਂ ਡਰਦਾ ਨ੍ਹੀ ਲੈਂਦਾ ਖੇਸ ਬਈ ਕਿਤੇ ਫੇਰ ਨਾ ਖਿੱਚ ਲੈਣ।”

ਸੀਤਾ ਮਰਾਸੀ ਟਿੱਚਰ ੱਚ ਕਹਿੰਦਾ, “ਉੱਤੇ ਨਾ ਲਵੇ ਨਹੀਂ ਲੈਣਾ ਤਾਂ, ਕੱਛ ੱਚ ਦੇ ਲਿਆ ਕਰੇ।”

ਗੱਲ ਸੁਣ ਕੇ ਬਾਬਾ ਗੀਟਨ ਸਿਉਂ ਕਹਿੰਦਾ, “ਚੱਲੋ ਖਾਂ ਯਾਰ ਪਤਾ ਈ ਲੈ ਆਈਏ ਮੱਘਰ ਦਾ। ਫੇਰ ਵੀ ਸੇਪੀ ਐ ਆਪਣੇ ਗੁਆੜ ਦੀ ਮੱਘਰ ਨਾਲ।”

ਜਿਉਂ ਹੀ ਬਾਬਾ ਗੀਟਨ ਸਿਉਂ ਸੱਥ ੱਚੋਂ ਉੱਠ ਕੇ ਪੰਜ ਚਾਰ ਬੰਦਿਆਂ ਨੂੰ ਨਾਲ ਲੈ ਕੇ ਮੱਘਰ ਲੁਹਾਰ ਦੇ ਪਤੇ ਨੂੰ ਉਹਦੇ ਘਰ ਨੂੰ ਤੁਰਿਆ ਤਾਂ ਬਾਕੀ ਸੱਥ ਵਾਲੇ ਵੀ ਸੱਥ ੱਚੋਂ ਉਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।

Related Articles

Latest Articles