ਸਰੀ, ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ੀ ਦਖਲ ਅੰਦਾਜੀ ਸਬੰਧੀ ਨਿਗਰਾਨੀ ਅਤੇ ਮੁਲਾਂਕਨ ਕਰਨ ਲਈ ਫੈਡਰਲ ਟਾਸਕ ਫੋਰਸ ਹੁਣ ਆਮ ਚੋਣਾਂ ਦੇ ਨਾਲ ਨਾਲ ਜਿਮਨੀ ਚੋਣਾਂ ਦੀ ਵੀ ਨਿਗਰਾਨੀ ਕਰੇਗੀ। ਪਬਲਿਕ ਸੇਫਟੀ ਮੰਤਰੀ ਡਿਮੋਨਿਕ ਲੇਬਲੈਕ ਦਾ ਕਹਿਣਾ ਹੈ ਕਿ ਕਨੇਡਾ ਵਿੱਚ ਹੋਣ ਵਾਲੀਆਂ ਕਿਸੇ ਵੀ ਤਰਹਾਂ ਦੀਆਂ ਚੋਣਾਂ ਦੌਰਾਨ ਵਿਦੇਸ਼ੀ ਦਖਲ ਅੰਦਾਜੀ ਸਬੰਧੀ ਟਾਸਕ ਫੋਰਸ ਹੁਣ ਪੂਰੀ ਨਿਗਰਾਨੀ ਕਰੇਗੀ ਉਹਨਾਂ ਦੱਸਿਆ ਕਿ ਸਤੰਬਰ ਦੀਆਂ ਦੋ ਜਿਮਣੀ ਚੋਣਾਂ ਵਿੱਚ ਵੀ ਵਿਦੇਸ਼ੀ ਦਖਲ ਅੰਦਾਜ਼ੀ ਤੇ ਫੈਡਰਲ ਟਾਸਕ ਫੋਰਸ ਪੂਰੀ ਨਜ਼ਰ ਬਣਾਈ ਰੱਖੇਗੀ ਜ਼ਿਕਰ ਜੋ ਹੈ ਕਿ ਸਤੰਬਰ ਵਿੱਚ ਕਿਊਬਿਕ ਅਤੇ ਮੈਨੀਟੋਬਾ ਵਿੱਚ ਜਿਮਣੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰ ਜੋ ਹੈ ਕਿ ਇਸ ਟਾਸਕ ਫੋਰਸ ਦੀ ਸਥਾਪਨਾ 2019 ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਆਈਟੀ ਟਾਸਕ ਫੋਰਸ ਵੱਲੋਂ ਪਹਿਲੀ ਵਾਰ ਸਾਲ 2003 ਦੀਆਂ ਜਿਮਨੀ ਚੋਣਾਂ ਵਿੱਚ ਵਿਦੇਸ਼ੀ ਦਖਲ ਅੰਦਾਜੀ ਤੇ ਨਿਗਰਾਨੀ ਬਣਾ ਕੇ ਰੱਖੀ। ਲੇਬਲੈਂਕ ਦਾ ਕਹਿਣਾ ਹੈ ਕਿ ਟਾਸਕ ਫੋਰਸ ਉਪ ਮੰਤਰੀਆਂ ਦੀ ਕਮੇਟੀ ਨੂੰ ਖੁਫੀਆ ਮੁਲਾਂਕਣ ਪ੍ਰਦਾਨ ਕਰੇਗੀ। ਬਦਲੇ ਵਿੱਚ, ਕਮੇਟੀ ਵਿਦੇਸ਼ੀ ਦਖਲ ਨਾਲ ਲੜਨ ਅਤੇ ਜਮਹੂਰੀ ਸੰਸਥਾਵਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਜ਼ਿੰਮੇਵਾਰ ਮੰਤਰੀਆਂ ਨੂੰ ਸੰਖੇਪ ਅਤੇ ਸਲਾਹ ਦੇਵੇਗੀ।