ਸਰੀ, (ਸਿਮਰਨਜੀਤ ਸਿੰਘ): ਲਿਬਰਲ ਪਾਰਟੀ ਨੇ ਇਸ ਸਾਲ ਦੀ ਦੂਜੀ ਤਮਾਹੀ ਵਿੱਚ ਹੋਰ ਨਾ ਪਾਰਟੀਆਂ ਨਾਲੋਂ ਕਿਤੇ ਜਿਆਦਾ ਫੰਡ ਇਕੱਠਾ ਕੀਤਾ ਹੈ ।
ਜਿਸ ਤੋਂ ਬਾਅਦ ਲੋਕਾਂ ਵਿੱਚ ਇਹ ਚਰਚਾ ਹੈ ਕਿ ਲਿਬਰਲਾਂ ਦਾ ਕੰਜਰਵੇਟਿਵ ਪਾਰਟੀ ਦੇ ਦਬਦਬਾ ਅਜੇ ਜਾਰੀ ਹੈ ਇਲੈਕਸ਼ਨ ਕਨੇਡਾ ਵੱਲੋਂ ਇਸ ਸਾਲ ਅਪ੍ਰੈਲ ਤੋਂ ਜੂਨ ਤੱਕ ਵੱਖ-ਵੱਖ ਪਾਰਟੀਆਂ ਦੇ ਵਿੱਤੀ ਰਿਟਰਨ ਸਬੰਧੀ ਰਿਪੋਰਟ ਜਾਰੀ ਕੀਤੀ ਗਈ ਜਿਸ ਦੇ ਅਨੁਸਾਰ ਲਿਬਰਲ ਪਾਰਟੀ ਨੇ ਦੂਜੀ ਤਿਮਾਹੀ ਵਿੱਚ ਤਕਰੀਬਨ 3.8 ਮਿਲੀਅਨ ਡਾਲਰ ਇਕੱਠੇ ਕੀਤੇ ਜੋ ਕਿ ਪਹਿਲੀ ਤਿਮਾਹੀ ਵਿੱਚ ਇਕੱਠੇ ਕੀਤੇ ਗਏ ਲਗਭਗ 3.1 ਮਿਲੀਅਨ ਤੋਂ ਵੱਧ ਹਨ ।
ਦੂਜੇ ਪਾਸੇ ਕੰਜਰਵੇਟਿਵ ਪਾਰਟੀ ਨੇ ਬਾਕੀ ਹੋਰਨਾ ਪਾਰਟੀਆਂ ਨਾਲੋਂ ਸਭ ਤੋਂ ਵੱਧ ਇਕੱਠਾ ਕੀਤਾ ਹਾਲਾਂਕਿ ਉਹਨਾਂ ਦਾ ਇਹ ਫੰਡ ਪਹਿਲੇ ਤਿੰਨ ਮਹੀਨਿਆਂ ਦੌਰਾਨ ਇਕੱਠੇ ਕੀਤੇ 10.7 ਮਿਲੀਅਨ ਡਾਲਰ ਤੋਂ ਘੱਟ ਗਿਆ ਹੈ ਦੂਜੀ ਤਿਮਾਹੀ ਵਿੱਚ ਕੰਜਰਵੇਟਿਵ ਪਾਰਟੀ ਵੱਲੋਂ ਇੱਕ 9.8 ਮਿਲੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਗਿਆ ।
ਨਿਊ ਡੈਮੋਕਰੇਟਿਕ ਪਾਰਟੀ ਨੇ ਦੂਜੀ ਤਿਮਾਹੀ ਵਿੱਚ ਲਗਭਗ 1.3 ਮਿਲੀਅਨ ਡਾਲਰ ਇਕੱਠੇ ਕੀਤੇ ਜੋ ਕਿ ਪਿਛਲੀ ਤਿਮਾਹੀ ਤੇ ਮੁਕਾਬਲੇ 55 ਹਜਾਰ ਘੱਟ ਗਿਆ ਹੈ । ਇਸੇ ਤਰ੍ਹਾਂ ਬਲਾਕ ਕਿਊਬਿਕ ਪਾਰਟੀ ਵੱਲੋਂ ਇਕੱਠੇ ਕੀਤੇ ਗਏ ਫੰਡ ਪਹਿਲੀ ਤਿਮਾਹੀ ਦੇ ਮੁਕਾਬਲੇ 22 ਹਜਰ ਘੱਟ ਗਿਆ ਹੈ।