8.9 C
Vancouver
Saturday, November 23, 2024

ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਕਿਰਾਏ 5.9 ਫੀਸਦੀ ਵਧੇ

ਔਟਵਾ : ਅਰਬਨੇਸ਼ਨ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਪੂਰੇ ਕੈਨੇਡਾ ਵਿੱਚ ਕਿਰਾਏ ਅਜੇ ਵੀ ਵੱਧ ਰਹੇ ਹਨ, ਪਰ ਹੁਣ ਵਾਧਿਆਂ ਦੀ ਰਫਤਾਰ ਪਿਛਲੇ ਢਾਈ ਸਾਲਾਂ ਵਿੱਚ ਸਭ ਤੋਂ ਹੌਲੀ ਦਰਜ ਹੋਈ ਹੈ।

ਜੁਲਾਈ ਵਿਚ ਸਾਰੀ ਤਰ੍ਹਾਂ ਦੀਆਂ ਰਿਹਾਇਸ਼ੀ ਪ੍ਰਾਪਰਟੀਆਂ ਲਈ ਮੰਗੇ ਜਾਣ ਵਾਲੇ ਕਿਰਾਇਆਂ ਦੀ ਔਸਤ 2,201 ਡਾਲਰ ਪ੍ਰਤੀ ਮਹੀਨਾ ਦਰਜ ਹੋਈ ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿਚ 5.9% ਦਾ ਵਾਧਾ ਦਰਸਾਉਂਦਾ ਹੈ। ਇਹ ਅੰਕੜੇ ੍ਰੲਨਟੳਲਸ.ਚੳ ‘ਤੇ ਲਿਸਟ ਕੀਤੇ ਗਏ ਨਵੇਂ ਯੂਨਿਟਾਂ ‘ਤੇ ਅਧਾਰਤ ਹਨ।

ਇਹ ਸਾਲ-ਦਰ-ਸਾਲ ਵਾਧਾ ਪਿਛਲੇ 31 ਮਹੀਨਿਆਂ ਦੌਰਾਨ ਹੋਇਆ ਸਭ ਤੋਂ ਮੱਧਮ ਵਾਧਾ ਹੈ। ਹਾਲਾਂਕਿ ਕੁਝ ਥਾਂਵਾਂ ‘ਤੇ ਪਿਛਲੇ ਸਾਲ ਨਾਲੋਂ ਵਧੇਰੇ ਉਛਾਲ ਵੀ ਦਰਜ ਹੋਇਆ ਅਤੇ ਕੁਝ ਵਿਚ ਨਿਘਾਰ ਵੀ ਦਰਜ ਕੀਤਾ ਗਿਆ।

੍ਰੲਨਟੳਲਸ.ਚੳ ਦੀ ਅਸੋਸੀਏਟੇ ਡਾਇਰੈਕਟਰ ਔਫ਼ ਕਮਿਊਨੀਕੇਸ਼ਨਜ਼, ਜਿਆਕੋਮੋ ਲੈਡਸ ਨੇ ਕਿਹਾ, ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੇ ਸੂਬੇ ਕਿਰਾਇਆਂ ਪੱਖੋਂ ਸਭ ਤੋਂ ਵੱਧ ਸਸਤੇ ਹਨ, ਉਨ੍ਹਾਂ ਵਿਚ ਕਿਰਾਏ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਉਲਟ, ਓਨਟੇਰਿਓ ਅਤੇ ਬੀਸੀ ਹੀ ਦੋ ਸੂਬੇ ਹਨ ਜਿੱਥੇ ਸਾਲ-ਦਰ-ਸਾਲ ਪੱਧਰ ‘ਤੇ ਕਿਰਾਇਆਂ ਵਿਚ ਕਮੀ ਦਰਜ ਹੋਈ। ਜਿਆਕੋਮੋ ਨੇ ਕਿਹਾ ਕਿ ਇਨ੍ਹਾਂ ਦੋ ਸੂਬਿਆਂ ਵਿਚ ਕੋਈ ਵੀ ਛੇਤੀ ਕਿਤੇ ਕਿਰਾਏ ਘਟਣ ਦੀ ਉਮੀਦ ਨਹੀਂ ਕਰਦਾ। ਵੈਨਕੂਵਰ ਵਿੱਚ ਪਿਛਲੇ ਸਾਲ ਨਾਲੋਂ ਕਿਰਾਏ ਵਿੱਚ ਲਗਭਗ ਸੱਤ ਪ੍ਰਤੀਸ਼ਤ ਦੀ ਕਮੀ ਆਈ ਹੈ, ਅਤੇ ਟੋਰੌਂਟੋ ਵਿਚ ਪ੍ਰਾਪਰਟੀ ਮਾਰਕੀਟ ਵਿਚ ਕਾਂਡੋ ਯੂਨਿਟਾਂ ਦੀ ਉਪਲਬਧਤਾ ਕਰਕੇ ਕਿਰਾਏ ਵਿੱਚ ਪੰਜ ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ।

ਦੂਜੇ ਪਾਸੇ ਹੈਲੀਫੈਕਸ ‘ਚ 18.2 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਸਸਕਾਟੂਨ, ਐਡਮੰਟਨ ਅਤੇ ਰੇਜਾਈਨਾ ਵਰਗੇ ਪ੍ਰੇਰੀ ਸ਼ਹਿਰਾਂ ‘ਚ ਵੀ ਕਿਰਾਇਆਂ ਦੀ ਦਰ ਵਿਚ ਦੋਹਰੇ ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ।

ਕੈਲਗਰੀ ਦੇ ਆਲੇ-ਦੁਆਲੇ ਦੇ ਛੋਟੇ ਸ਼ਹਿਰਾਂ ਵਿਚ ਵੀ ਕਿਰਾਇਆਂ ਵਿਚ ਤੇਜ਼ੀ ਦਰਜ ਹੋਈ। ਜਿਆਕੋਮੋ ਅਨੁਸਾਰ ਲੋਇਡਮਿਨਸਟਰ ਅਤੇ ਲੈਥਬ੍ਰਿਜ ਵਰਗੇ ਸ਼ਹਿਰਾਂ ਦੇ ਕਿਰਾਏ ਵਿਚ 20% ਵਾਧਾ ਦਰਜ ਹੋਇਆ ਹੈ। ਸਸਕੈਚਵਨ ਵਿਚ ਕਿਰਾਏ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਹਨ।  ਕਾਂਡੋਮੀਨੀਅਮ ਅਪਾਰਟਮੈਂਟਾਂ ਅਤੇ ਕਿਰਾਏ ਲਈ ਬਣਾਏ ਯੂਨਿਟਾਂ ਲਈ ਸਸਕੈਚਵਨ ਵਿਚ ਕਿਰਾਏ 22.2 ਪ੍ਰਤੀਸ਼ਤ ਦੀ ਸਾਲਾਨਾ ਦਰ ਨਾਲ ਵਧੇ ਹਨ। ਪਰ ਕੈਨੇਡਾ ਭਰ ਵਿੱਚ ਔਸਤ ਕਿਰਾਇਆ ਅਜੇ ਵੀ ਸਸਕੈਚਵਨ ਨਾਲੋਂ 38% ਵੱਧ ਹੈ।

Related Articles

Latest Articles