ਸਰੀ, (ਸਿਮਰਨਜੀਤ ਸਿੰਘ): ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਪੁਆਇੰਟ 25 ਫੀਸਦੀ ਦੀ ਦਰ ਨਾਲ ਵਿਆਜ ਦਰਾਂ ਘਟਾਈਆਂ ਗਈਆਂ ਪਰ ਹੁਣ ਬੈਂਕ ਆਫ ਕੈਨੇਡਾ ਵੱਲੋਂ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ
ਜੁਲਾਈ 24 ਦੀ ਮੀਟਿੰਗ ਤੋਂ ਬਾਅਦ ਕੀਤੇ ਗਏ ਵਿਚਾਰ ਵਟਾਂਦਰੇ ਵਿੱਚ ਬੈਂਕਾਫ ਕੈਨੇਡਾ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਵਿਆਜ ਦਰਾਂ ਵਿੱਚ ਕਟੌਤੀ ਹੋਣ ਤੋਂ ਬਾਅਦ ਹੁਣ ਘਰਾਂ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲ ਸਕਦਾ
ਗਵਰਨਿੰਗ ਕੌਂਸਲ ਨੇ ਮੰਨਿਆ ਕਿ ਗਿਰਵੀ ਦਰਾਂ ਵਿੱਚ ਗਿਰਾਵਟ ਜਾਂ ਉਮੀਦ ਤੋਂ ਵੱਧ ਆਬਾਦੀ ਵਾਧਾ ਹਾਊਸਿੰਗ ਮਾਰਕੀਟ ਵਿੱਚ ਮੰਗ ਨੂੰ ਵਧਾ ਸਕਦਾ ਹੈ, ਅਤੇ ਘਰ ਬਣਾਉਣ ਵਿੱਚ ਦੇਰੀ ਸਪਲਾਈ ਦੇ ਵਾਧੇ ਨੂੰ ਸੀਮਤ ਕਰ ਸਕਦੀ ਹੈ। ਜੂਨ ਅਤੇ ਜੁਲਾਈ ਮਹੀਨੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕੀਤੀ ਗਈ ਕਟੌਤੀ ਦੀ ਪ੍ਰਤੀਕਿਰਿਆ ਹਾਊਸਿੰਗ ਮਾਰਕੀਟ ਵਿੱਚ ਦੇਖਣ ਨੂੰ ਨਹੀਂ ਮਿਲੀ ਜਿਸ ਕਾਰਨ ਗਵਰਨਿੰਗ ਕਮੇਟੀ ਨੇ ਚਿੰਤਾ ਪ੍ਰਗਟਾਈ ਹੈ ਕਿ ਹਾਊਸਿੰਗ ਮਾਰਕੀਟ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਗਵਰਨਰ ਕਮੇਟੀ ਨੇ ਇਹ ਵੀ ਚਿੰਤਾ ਜਾਹਿਰ ਕੀਤੀ ਹੈ ਕਿ ਜੇਕਰ ਅਗਲੇ ਸਾਲ ਤੱਕ ਕਨੇਡਾ ਵਿੱਚ ਹਾਊਸਿੰਗ ਸੰਕਟ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਕਿਰਾਏਦਾਰਾਂ ਦੀਆਂ ਚੁਣੌਤੀਆਂ ਹੋਰ ਵੱਧ ਸਕਦੀਆਂ ਹਨ ਯਾਨੀ ਕਿ ਕਿਰਾਏਦਾਰਾਂ ਨੂੰ ਕਿਰਾਇਆਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 24 ਜੁਲਾਈ ਦੀ ਮੀਟਿੰਗ ਤੋਂ ਬਾਅਦ ਮਾਹਰਾਂ ਨੇ ਬੈਂਕ ਆਫ਼ ਕੈਨੇਡਾ ਦੇ ਵਿਚਾਰਾਂ ਵਿੱਚ ਇੱਕ ਤਬਦੀਲੀ ਨੋਟ ਕੀਤੀ ਹੈ, ਜੋ ਇਸ ਡਰ ‘ਤੇ ਵੱਧ ਕੇ ਕੇਂਦਰਿਤ ਹੈ ਕਿ ਮਹਿੰਗਾਈ ਦੋ ਪ੍ਰਤੀਸ਼ਤ ਬਹੁਤੀ ਜਲਦੀ ਨਹੀਂ ਆਉਣ ਵਾਲੀ ਅਤੇ ਇਸ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਗਵਰਨਿੰਗ ਕੌਂਸਲ ਦੇ ਵਿਚਾਰ-ਵਟਾਂਦਰੇ ਵਿੱਚ ਵੀ ਇਹ ਚਿੰਤਾਵਾਂ ਪ੍ਰਮੁੱਖ ਹਨ। ਭੌੰ ਅਤੇ ਛੀਭਛ ਦੋਵੇਂ 2024 ਵਿੱਚ ਦਰਾਂ ਵਿੱਚ 75 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਦੀ ਮੰਗ ਕਰ ਰਹੇ ਹਨ ਹੋ ਕਿ ਇਸ ਸਾਲ ਦੇ ਅਗਲੇ ਆਉਣ ਵਾਲੇ ਫੈਸਲਿਆਂ ‘ਚ ਇੱਕ ਚੌਥਾਈ ਪੁਆਇੰਟ ਦੀ ਕਟੌਤੀ ਕੀਤੇ ਜਾਣ ਦੀ ਉਮੀਦ ਹੈ। ਬੈਂਕ ਆਫ ਕੈਨੇਡਾ ਦਾ ਅਗਲਾ ਵਿਆਜ ਦਰ ਸਬੰਧੀ ਫੈਸਲਾ 4 ਸਤੰਬਰ ਲਈ ਤੈਅ ਕੀਤਾ ਗਿਆ ਹੈ।