Sunday, May 19, 2024

ਟਰਾਂਸ ਮਾਉਂਟੇਨ ਪਾਈਪਲਾਈਨ ਪ੍ਰਾਜੈਕਟ ਦੀ ਲਾਗਤ 86 ਮਿਲੀਅਨ ਡਾਲਰ ਵਧੇਗੀ

ਦਸੰਬਰ 2024 ਤੋਂ ਪਹਿਲਾਂ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੋਜੈਕਟ : ਕ੍ਰਾਊਨ ਕਾਰਪੋਰੇਸ਼ਨ
ਸਰੀ, (ਏਕਜੋਤ ਸਿੰਘ): ਟਰਾਂਸ ਮਾਉਂਟੇਨ ਪਾਈਪਲਾਈਨ ਪ੍ਰਾਜੈਕਟ ਲਈ ਕੰਮ ਕਰ ਰਹੀ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਇਸ ਪ੍ਰਾਜੈਕਟ ਲਈ ਜਿਹੜੀ ਸਮੇਂ ਸੀਮਾ ਰੱਖੀ ਗਈ ਸੀ ਉਸ ‘ਤੇ ਪ੍ਰਾਜੈਕਟ ਨੂੰ ਪੂਰਾ ਕਰਨਾ ਬੇਹੱਦ ਮੁਸ਼ਕਲ ਹੈ ਅਤੇ ਸਮੇਂ ਸੀਮਾ ਹੋਰ ਅੱਗੇ ਵਧਾਉਣ ਲਈ ਰੈਗੂਲੇਟਰ ਰੂਟ ਡਿਵੀਏਸ਼ਨ ਲਈ ਬੇਨਤੀ ਕੀਤੀ ਗਈ ਹੈ ਇਸ ਦੇ ਨਾਲ ਪ੍ਰੋਜੈਕਟ ਕੀਮਤ ਟੈਗ ਵਿੱਚ ਲਗਭਗ 86 ਮਿਲੀਅਨ ਡਾਲਰ ਦੀ ਲਾਗਤ ਵੀ ਵਧੇਗੀ।
ਉਨ੍ਹਾਂ ਕਿਹਾ ਕਿ ਜੇਕਰ ਰੈਗੂਲੇਟਰ ਰੂਟ ਡਿਵੀਏਸ਼ਨ ਲਈ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਨਹੀਂ ਕੀਤਾ ਜਾਂਦਾ ਤਾਂ ਦਸੰਬਰ 2024 ਤੋਂ ਪਹਿਲਾਂ ਪ੍ਰੋਜੈਕਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।
ਟਰਾਂਸ ਮਾਉਂਟੇਨ ਕਾਰਪੋਰੇਸ਼ਨ ਨੇ 2024 ਦੇ ਸ਼ੁਰੂ ਵਿੱਚ ਪਾਈਪਲਾਈਨ ਦੇ ਸੇਵਾ ਵਿੱਚ ਆਉਣ ਦੀ ਉਮੀਦ ਕੀਤੀ ਸੀ ਪਰ ਬੀ ਸੀ ਵਿੱਚ ਇੱਕ ਸੁਰੰਗ ਦੀ ਖੁਦਾਈ ਨਾਲ ਸਬੰਧਤ ਇੰਜੀਨੀਅਰਿੰਗ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਜਿਸ ਲਈ 1.3-ਕਿਲੋਮੀਟਰ ਲੰਬੇ ਪਾਈਪ ਦੇ ਨਾਲ-ਨਾਲ ਉਸਾਰੀ ਦੇ ਢੰਗ ਲਈ ਰੂਟ ਨੂੰ ਥੋੜ੍ਹਾ ਬਦਲਣਾ ਪੈਣਾ ਹੈ।
ਪਰ ਇਸਨੂੰ ਮੂਲਵਾਸੀਆਂ ਦੇ ਇੱਕ ਸਮੂਹ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਰਵਾਇਤੀ ਇਲਾਕੇ ‘ਚੋਂ ਪਾਈਪਲਾਈਨ ਲੰਘਣੀ ਹੈ। ਕੈਨੇਡਾ ਐਨਰਜੀ ਰੈਗੂਲੇਟਰ ਅਗਲੇ ਹਫਤੇ ਕੈਲਗਰੀ ਵਿੱਚ ਹੋਣ ਵਾਲੀ ਸੁਣਵਾਈ ਵਿੱਚ ਟਰਾਂਸ ਮਾਊਂਟੇਨ ਅਤੇ ਫਸਟ ਨੇਸ਼ਨ ਦੋਵਾਂ ਦੀਆਂ ਦਲੀਲਾਂ ਸੁਣੇਗਾ।